ACC ਨੇ ਭਾਰਤੀ ਰੇਲਵੇ 'ਚ 3 ਸੀਨੀਅਰ ਅਫ਼ਸਰਾਂ ਨੂੰ General Manager ਕੀਤਾ ਨਿਯੁਕਤ: ਡਿੰਪੀ ਗਰਗ, ਵਿਵੇਕ ਖਰੇ ਅਤੇ ਰਿਚਾ ਖਰੇ ਨੂੰ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ
ਨਵੀਂ ਦਿੱਲੀ, 28 ਜੁਲਾਈ 2026:
ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਨੇ ਸਾਲ 2026 ਦੇ ਪੈਨਲ ਲਈ ਭਾਰਤੀ ਰੇਲਵੇ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਜਨਰਲ ਮੈਨੇਜਰ (GM) ਅਤੇ ਡਾਇਰੈਕਟਰ ਜਨਰਲ (DG) ਦੇ ਅਹੁਦਿਆਂ 'ਤੇ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਨਵੀਂਆਂ ਨਿਯੁਕਤੀਆਂ ਤਹਿਤ:
ਡਿੰਪੀ ਗਰਗ (IRSME: 1990): ਇਹਨਾਂ ਨੂੰ East Central Railway (ECR), ਹਾਜੀਪੁਰ ਦਾ General Manager ਨਿਯੁਕਤ ਕੀਤਾ ਗਿਆ ਹੈ।
ਵਿਵੇਕ ਖਰੇ (IRSME: 1989): ਇਹਨਾਂ ਨੂੰ Northeast Frontier Railway (NFR), ਗੁਹਾਟੀ ਦਾ General Manager ਬਣਾਇਆ ਗਿਆ ਹੈ।
ਰਿਚਾ ਖਰੇ (IRAS: 1992): ਇਹਨਾਂ ਨੂੰ Indian Railways Institute of Financial Management (IRIFM), ਸਿਕੰਦਰਾਬਾਦ ਦੀ Director General ਨਿਯੁਕਤ ਕੀਤਾ ਗਿਆ ਹੈ।
- Download Babushahi App
-
-