ਸੇਵ ਪੰਜਾਬ 'ਤੇ ਹੋ ਰਹੀਆਂ ਝੂਠੀਆਂ ਰਿਪੋਰਟਾਂ: ਆਮ ਲੋਕਾਂ ਅਤੇ ਪੁਲਿਸ ਲਈ ਵਧਦੀ ਪਰੇਸ਼ਾਨੀ...
ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਅਤੇ ਆਨਲਾਈਨ ਸ਼ਿਕਾਇਤ ਪ੍ਰਣਾਲੀਆਂ ਨੇ ਲੋਕਾਂ ਨੂੰ ਆਪਣੀ ਗੱਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਇੱਕ ਅਹਿਮ ਮਾਧਿਅਮ ਦਿੱਤਾ ਹੈ। ਪਰ ਕਈ ਪਿੰਡਾਂ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਵੱਲੋ ਇਸ ਸਹੂਲਤ ਦਾ ਦੁਰਵਰਤੋਂ ਕਰਕੇ ਝੂਠੀਆਂ ਜਾਂ ਮਨਘੜਤ ਰਿਪੋਰਟਾਂ ਦਰਜ ਕਰਵਾਈਆਂ ਜਾਂਦੀਆਂ ਹਨ, ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਝੱਲਣਾ ਪੈਂਦਾ ਹੈ। ਪੁਲਿਸ ਮੁਲਾਜਮਾਂ ਵੱਲੋ ਡੋਪ ਟੈਸਟ ਅਤੇ ਹੋਰ ਕਾਗ਼ਜ਼ੀ ਕਾਰਵਾਈ ਵੀ ਇੱਕ ਅਪਰਾਧੀਆਂ ਜਾਂ ਨਸ਼ਾ ਤਸਕਰਾਂ ਵਾਂਗੂ ਕਰਨੀ ਪੈਂਦੀ ਹੈ, ਜਿਸ ਕਰਕੇ ਇੱਕ ਇੱਜਤਦਾਰ ਅਤੇ ਚੰਗੇ ਵਿਅਕਤੀ ਦਾ ਵਿਅਕਤੀਗਤ ਖ਼ਰਾਬ ਹੁੰਦਾ ਹੈ।
ਦੂਸਰੇ ਪਾਸੇ ਝੂਠੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੂੰ ਆਪਣਾ ਕੀਮਤੀ ਸਮਾਂ ਅਤੇ ਸਰੋਤ ਜਾਂਚ ਵਿੱਚ ਲਗਾਉਣੇ ਪੈਂਦੇ ਹਨ। ਇਸ ਦੌਰਾਨ ਕਈ ਵਾਰ ਅਸਲ ਅਤੇ ਗੰਭੀਰ ਮਾਮਲਿਆਂ ਦੀ ਜਾਂਚ ਪ੍ਰਭਾਵਿਤ ਹੋ ਜਾਂਦੀ ਹੈ। ਬੇਬੁਨਿਆਦ ਸ਼ਿਕਾਇਤਾਂ ਕਾਰਨ ਬੇਕਸੂਰ ਲੋਕਾਂ ਨੂੰ ਵੀ ਥਾਣਿਆਂ ਦੇ ਚੱਕਰ ਕੱਟਣੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਪਰੇਸ਼ਾਨੀ ਅਤੇ ਸਮਾਜਿਕ ਬਦਨਾਮੀ ਵਧਦੀ ਹੈ।
ਇਸ ਤਰ੍ਹਾਂ ਦੀਆਂ ਝੂਠੀਆਂ ਰਿਪੋਰਟਾਂ ਨਾ ਸਿਰਫ਼ ਪ੍ਰਸ਼ਾਸਨ 'ਤੇ ਵਾਧੂ ਬੋਝ ਪਾਉਂਦੀਆਂ ਹਨ, ਸਗੋਂ ਸਰਕਾਰੀ ਪ੍ਰਣਾਲੀ 'ਤੇ ਲੋਕਾਂ ਦੇ ਭਰੋਸੇ ਨੂੰ ਵੀ ਠੇਸ ਪਹੁੰਚਾਉਂਦੀਆਂ ਹਨ। ਜਦੋਂ ਵਾਰ-ਵਾਰ ਫ਼ਰਜ਼ੀ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ, ਤਾਂ ਅਸਲ ਪੀੜਤਾਂ ਦੀਆਂ ਸ਼ਿਕਾਇਤਾਂ ਵੀ ਸ਼ੱਕ ਦੀ ਨਜ਼ਰ ਨਾਲ ਦੇਖੀਆਂ ਜਾਣ ਲੱਗਦੀਆਂ ਹਨ।
ਪੁਲਿਸ ਪ੍ਰਸਾਸ਼ਨ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਸ਼ਿਕਾਇਤ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ ਅਤੇ ਸਿਰਫ਼ ਸੱਚੀ ਤੇ ਪ੍ਰਮਾਣਿਤ ਜਾਣਕਾਰੀ ਹੀ ਸਾਂਝੀ ਕਰਨ। ਇਸੇ ਤਰ੍ਹਾਂ, ਜੇ ਕੋਈ ਵਿਅਕਤੀ ਜਾਣਬੁੱਝ ਕੇ ਝੂਠੀ ਸ਼ਿਕਾਇਤ ਕਰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ, ਤਾਂ ਜੋ ਅਜਿਹੀ ਪ੍ਰਵਿਰਤੀ 'ਤੇ ਰੋਕ ਲੱਗ ਸਕੇ।
ਡਿਜ਼ੀਟਲ ਪਲੇਟਫਾਰਮ ਲੋਕਾਂ ਦੀ ਸਹਾਇਤਾ ਲਈ ਬਣਾਏ ਗਏ ਹਨ, ਨਾ ਕਿ ਕਿਸੇ ਨੂੰ ਤੰਗ ਕਰਨ ਜਾਂ ਨਿੱਜੀ ਰੰਜਿਸ਼ਾਂ ਕੱਢਣ ਲਈ ਨਹੀਂ ਬਣਾਏ ਗਏ। ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸਹੂਲਤਾਂ ਦੀ ਵਰਤੋਂ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕਰੀਏ। ਇਸ ਨਾਲ ਆਮ ਲੋਕਾਂ ਨੂੰ ਬੇਵਜ੍ਹਾ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕੇਗਾ। ਦੂਸਰੇ ਪਾਸੇ ਪੰਜਾਬ ਪੁਲਿਸ ਵੀ ਆਪਣਾ ਧਿਆਨ ਅਸਲ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ 'ਤੇ ਕੇਂਦਰਿਤ ਕਰ ਸਕੇਗੀ।
ਅਸਲ ਵਿੱਚ ਪੰਜਾਬ ਦੇ ਲੋਕਾਂ ਵਿੱਚ ਪਾਰਟੀਆਂ ਹੋਣ ਕਰਕੇ ਇਸ ਸੇਵ ਪੰਜਾਬ ਦਾ ਵਿਰੋਧੀ ਧਿਰਾਂ ਵੱਲੋਂ ਆਪਸੀ ਰੰਜਿਸ਼ ਕੱਢਣ ਲਈ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕੀ ਸੇਵ ਪੰਜਾਬ ਤੇ ਇਹੋ ਜਿਹੀ ਕੋਈ ਵੀ ਸ਼ਿਕਾਇਤ ਕਰਤਾ ਨੂੰ ਇਹ ਵੀ ਯਾਦ ਦਿਵਾਇਆ ਜਾਵੇਂ ਕਿ ਜੇਕਰ ਸ਼ਿਕਾਇਤ ਝੂਠੀ ਪਾਈ ਜਾਂਦੀ ਹੈ ਜਾਂ ਡੋਪ ਟੈਸਟ ਨਾ ਪੱਖੀ ਆ ਜਾਂਦਾ ਹੈ ਤਾਂ ਪੁਲੀਸ ਅਧਿਕਾਰੀਆਂ ਅਤੇ ਪ੍ਰਸਾਸ਼ਨ ਦਾ ਸਮਾਂ ਖ਼ਰਾਬ ਹੋਣ ਤੇ ਉਸ ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਹਾਂ ਜੇਕਰ ਸੱਚ ਤੇ ਦਰੁੱਸਤ ਸ਼ਿਕਾਇਤ ਹੋਵੇਂਗੀ ਤਾਂ ਸ਼ਿਕਾਇਤ ਕਰਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ।
ਕਿਉਂਕਿ ਜਦੋਂ ਵੀ ਕੋਈ ਕਾਨੂੰਨ ਲੋਕਾਂ ਦੀ ਸਹਾਇਤਾ ਲਈ ਬਣਾਇਆ ਜਾਂਦਾ ਹੈ ਤਾਂ ਉਸ ਵਿੱਚ ਸਹੀ ਅਤੇ ਗਲਤ ਤਰ੍ਹਾਂ ਦੇ ਦੋਨੋਂ ਲੋਕ ਜਾਂ ਦੋਨੋਂ ਧੀਰਾਂ ਇਸਦਾ ਜਾਇਜ਼ ਤੇ ਨਜਾਇਜ਼ ਫਾਇਦਾ ਜਰੂਰ ਉਠਾਉਂਦੀਆ ਹਨ ਇਸ ਲਈ ਬੇਨਤੀ ਹੈ ਕਿ ਇਸ ਸੇਵ ਪੰਜਾਬ ਤੇ ਜੋ ਵੀ ਸ਼ਿਕਾਇਤ ਨਸ਼ਾ ਤਸਕਰਾਂ ਵਿਰੁੱਧ ਆਉਂਦੀ ਹੈ ਉਸ ਨੂੰ ਇੱਕ ਵਾਰੀ ਪਹਿਲਾਂ ਵਿਅਕਤੀ ਤੌਰ ਤੇ ਆਪਣੇ ਮੁੱਖਵਰਾਂ ਜਾਂ ਸਰਪੰਚਾਂ ਦੀ ਮਦਦ ਨਾਲ ਖੋਕ ਪੜਤਾਲ ਕਰ ਲੈਣੀ ਚਾਹੀਦੀ ਹੈ ਤਾਂ ਜੋਂ ਲੋਕਾਂ ਵਿੱਚ ਕਿਸੇ ਵੀ ਚੰਗੇ ਇਨਸਾਨ ਦੀ ਛਬੀ ਖਰਾਬ ਨਾ ਹੋਵੇ।
ਗੁਰਪ੍ਰੀਤ ਸਿੰਘ ਜਖਵਾਲੀ (ਸ਼੍ਰੀ ਫਤਹਿਗੜ੍ਹ ਸਾਹਿਬ)
ਮੋਬਾਇਲ ਨੰਬਰ 9855036444
-1785139143757.jpg)
-
ਗੁਰਪ੍ਰੀਤ ਸਿੰਘ ਜਖਵਾਲੀ, writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.