BREAKING- ਪੰਜਾਬ ਯੂਨੀਵਰਸਿਟੀ ਦੇ ਐਕਟਿੰਗ VC ਬਣੇ ਡਾ. ਮੀਨਾਕਸ਼ੀ ਗੋਇਲ
Ravi Jakhu/Kuljinder Sra
ਚੰਡੀਗੜ੍ਹ, 28 ਜੁਲਾਈ 2026- ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਹੋਇਆ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਹੁਕਮਾਂ ਅਨੁਸਾਰ ਯੂਨੀਵਰਸਿਟੀ ਦੇ 'ਡੀਨ ਆਫ਼ ਯੂਨੀਵਰਸਿਟੀ ਇੰਸਟ੍ਰਕਸ਼ਨ' (DUI) ਡਾ. ਮੀਨਾਕਸ਼ੀ ਗੋਇਲ ਨੂੰ ਪੰਜਾਬ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਪ-ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਡਾ. ਮੀਨਾਕਸ਼ੀ ਗੋਇਲ 29 ਜੁਲਾਈ 2026 ਦੀ ਸਵੇਰ ਤੋਂ ਵਾਇਸ-ਚਾਂਸਲਰ ਵਜੋਂ ਆਪਣਾ ਅਹੁਦਾ ਅਤੇ ਜ਼ਿੰਮੇਵਾਰੀਆਂ ਸੰਭਾਲਣਗੇ। ਇਹ ਵਿਵਸਥਾ ਅਗਲੇ ਹੁਕਮਾਂ ਜਾਂ ਕੋਈ ਸਥਾਈ ਪੱਕਾ ਪ੍ਰਬੰਧ ਹੋਣ ਤੱਕ ਜਾਰੀ ਰਹੇਗੀ।
- Download Babushahi App
-
-