ਚਾਹ ਦੇਣ ਗਈ ਔਰਤ, ਪਿੱਛੋਂ ਘਰ ਵਿੱਚ ਪੈ ਗਏ ਚੋਰ
60 ਹਜਾਰ ਰੁਪਏ ਦੇ ਕਰੀਬ ਨਗਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਲੈ ਗਏ
ਰੋਹਿਤ ਗੁਪਤਾ
ਗੁਰਦਾਸਪੁਰ :
ਫਾਸਟ ਫੂਡ ਦਾ ਕੰਮ ਕਰਦੇ ਆਪਣੇ ਪਤੀ ਨੂੰ ਪਤਨੀ ਰੋਜ਼ਾਨਾ ਦੀ ਤਰ੍ਹਾਂ ਚਾਹ ਦੇਣ ਲਈ ਗਈ ਸੀ ਪਰ ਅੱਧੇ ਕੁ ਘੰਟੇ ਬਾਅਦ ਜਦੋਂ ਉਹ ਘਰ ਵਾਪਸ ਆਈ ਤਾਂ ਪਿੱਛੋਂ ਚੋਰ ਕਰ ਵੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ । ਘਟਨਾ ਪਿੰਡ ਡ ਫੱਜੂਪੁਰ ਦੀ ਹੈ ਜਿੱਥੇ ਚੋਰਾਂ ਵੱਲੋਂ ਘਰ ਦੇ ਵਿੱਚ ਵੜ ਕੇ ਘਰ ਦੀ ਆਲ ਮਾੜੀਆ ਤੋੜ ਕੇ ਅੰਦਰ ਰੱਖੀ 60 ਹਜਾਰ ਦੇ ਕਰੀਬ ਨਕਦੀ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ।
ਚੋਰਾਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਗੁਲਸ਼ਨ ਪੁੱਤਰ ਵਿਰੂ ਵਾਸੀ ਫਜੂ ਪਰ ਨਜ਼ਦੀਕ ਗੁਰਦੁਆਰਾ ਸਾਹਿਬ ਵਾਲੀ ਗਲੀ ਨੇ ਜਾਣਕਾਰੀ ਦਿੱਤੀ ਕਿ ਮੈਂ ਫਾਸਟ ਫੂਡ ਦਾ ਕੰਮ ਕਰਦਾ ਹਾਂ ਅਤੇ ਰੋਜ਼ਾਨਾ ਮੇਰੀ ਪਤਨੀ ਮੇਰੇ ਵਾਸਤੇ ਤਕਰੀਬਨ ਸਾਢੇ ਕੁ ਸੱਤ ਵਜੇ ਦੇ ਕਰੀਬ ਚਾਹ ਲੈ ਕੇ ਆਉਂਦੀ ਹੈ। ਅੱਜ ਵੀ ਉਹ ਰੋਜਾਨਾ ਵਾਂਗ ਮੇਰੇ ਵਾਸਤੇ ਚਾਹ ਲੈ ਕੇ ਆਈ ਅਤੇ ਜਦ ਅੱਧੇ ਘੰਟੇ ਬਾਅਦ ਘਰ ਜਾ ਕੇ ਦੇਖਿਆ ਤਾ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਜਦ ਉਸਨੇ ਮੈਨੂੰ ਫੋਨ ਕਰਕੇ ਬੁਲਾਇਆ ਤਾਂ ਮੈਂ ਜਾ ਕੇ ਦੇਖਿਆ ਕਿ ਅੰਦਰ ਖਲਾਰਾ ਵੀ ਪਿਆ ਹੋਇਆ ਹੈ ਜਦ ਅਸੀਂ ਆਪਣੇ ਪੈਸੇ ਅਤੇ ਚਾਂਦੀ ਦੇ ਜੇਵਰ ਚੈੱਕ ਕੀਤੇ ਤਾਂ ਉਹ ਗਾਇਬ ਸਨ 50 ਤੋਂ 60 ਹਜਾਰ ਰੁਪਏ ਨਗਦ ਅਤੇ ਕੁਝ ਚਾਂਦੀ ਦੇ ਗਹਿਣੇ ਚੋਰ ਚੋਰੀ ਕਰਕੇ ਲੈ ਗਏ ਹਨ। ਉਹਨਾਂ ਨੇ ਦੱਸਿਆ ਕਿ ਇਸਦੀ ਸ਼ਿਕਾਇਤ ਵੀ ਪੁਲਿਸ ਸਟੇਸ਼ਨ ਦੇ ਆਏ ਹਾਂ ਅਤੇ ਮੰਗ ਕਰਦਿਆ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਾਡਾ ਸਮਾਨ ਅਤੇ ਪੈਸੇ ਵਾਪਸ ਕਰਵਾਏ ਜਾਣ
ਉਸਨੇ ਦੱਸਿਆ ਕਿ ਚੋਰਾਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚੋਂ ਸ਼ੱਕੀ ਹਾਲਤ ਵਿੱਚ ਮੂੰਹ ਤੇ ਕੱਪੜਾ ਬੰਨ ਕੇ ਗਲੀ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ।