ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਪੱਲੇਦਾਰਾਂ ਦੀ ਮੀਟਿੰਗ
ਜੇਕਰ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਕਰਾਂਗੇ ਹੜਤਾਲ ਜਾਰੀ ਸਹੋਤਾ
ਦੀਪਕ ਜੈਨ
ਜਗਰਾਓ , 22 ਸਿਤੰਬਰ 2026 :
ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਪੱਲੇਦਾਰ ਯੂਨੀਅਨ ਦੀ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਪੱਲੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਜਿਹਦੇ ਵਿੱਚ ਰਾਹੁਲ ਤਿਵਾੜੀ ਸੈਕਟਰੀ ਫੂਡ ਅਤੇ ਫੂਡ ਸਪਲਾਈ ਡਿਪਾਰਟਮੈਂਟ ਦੇ ਸਾਰੇ ਅਹੁਦੇਦਾਰ ਸ਼ਾਮਿਲ ਹੋਏ ਅਤੇ ਪੰਜਾਬ ਦੀ ਸੰਘਰਸ਼ ਕਮੇਟੀ ਦੇ ਅਹੁਦੇਦਾਰ ਜਿਨਾਂ ਵਿੱਚ ਪੰਜਾਬ ਪ੍ਰਧਾਨ ਰਮੇਸ਼ ਕੁਮਾਰ ਮੇਸ਼ੀ ਸਹੋਤਾ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ ,ਖੁਸ਼ੀ ਮੁਹੰਮਦ ਜਨਰਲ ਸੈਕਟਰੀ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ, ਸਿੰਦਰਪਾਲ ਬੁਡਲਾਡਾ ਪ੍ਰਧਾਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ,ਹਰਦੇਵ ਸਿੰਘ ਗੋਲਡੀ ਪ੍ਰਧਾਨ ਗੱਲਾਂ ਮਜ਼ਦੂਰੀ ਯੂਨੀਅਨ, ਕਰਮਦੀਨ ਦਿਓਲ ਪ੍ਰਧਾਨ ਐਫਸੀਆਈ ਐਂਡ ਏਜਂਸੀ ਆਜ਼ਾਦ ਯੂਨੀਅਨ, ਕਾਮਰੇਡ ਬਖਤਾਵਰ ਸਿੰਘ ਫਾਜ਼ਿਲਕਾ ਸਵਰਨ ਸਿੰਘ ਬਿੱਟੂ ਅਬੋਹਰ ਜਨਰਲ ਸੈਕਟਰੀ ਪੰਜਾਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਯੂਨੀਅਨ ਦੇ ਆਗੂ ਸ਼ਾਮਿਲ ਹੋਏ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਯੂਨੀਅਨ ਆਗੂਆਂ ਨੇ ਪੰਜਾਬ ਦੇ ਪੱਲੇਦਾਰਾਂ ਦੇ ਰੇਟਾਂ ਸਬੰਧੀ ਟਾਈਮ ਟੇਬਲ ਸਬੰਧੀ ਈਪੀਐਫ ਈਐਸਆਈ ਸੰਬੰਧੀ ਅਤੇ ਠੇਕੇਦਾਰੀ ਖਤਮ ਕਰਕੇ ਸਿੱਧਾ ਭੁਗਤਾਨ ਕੰਮ ਕਰਨ ਵਾਲੇ ਵਰਕਰਾਂ ਨੂੰ ਦੇਣ ਸਬੰਧੀ ਅਤੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਸਬੰਧੀ ਵਰਗੀਆਂ ਮੁੱਖ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ । ਮੇਸ਼ੀ ਸਹੋਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨੀਅਨ ਆਗੂਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਉਹ ਮਜ਼ਦੂਰਾਂ ਦੇ ਨਾਲ ਹਨ ਮਜ਼ਦੂਰਾਂ ਦੇ ਹੱਕ ਦੇ ਵਿੱਚ ਫੈਸਲਾ ਲੈਣਗੇ ਜਿਹੜੀਆਂ ਰਹਿੰਦੀਆਂ ਸ਼ਰਤਾਂ ਨੇ ਐਫਸੀਆਈ ਦੇ ਨਾਲ ਨਾਲ ਭਾਰਤ ਸਰਕਾਰ ਨਾਲ ਸੰਬੰਧਿਤ ਇਹਨਾਂ ਦਾ ਜਲਦ ਹੱਲ ਕਰਨ ਦੇ ਲਈ ਉਹ ਖੁਦ ਐਫਸੀਆਈ ਦੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਪਹਿਲ ਦੇ ਅਧਾਰ ਤੇ ਮੀਟਿੰਗ ਕਰਕੇ ਪੱਲੇਦਾਰਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਮੇਸ਼ੀ ਸਹੋਤਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਯੂਨੀਅਨ ਆਗੂਆਂ ਤੋਂ ਉਨਾਂ ਦੀਆਂ ਮੰਗਾਂ ਸਬੰਧੀ ਪੋਲਸੀ ਬਣਾਉਣ ਦੇ ਲਈ 3 ਅਕਤੂਬਰ ਤੱਕ ਦਾ ਸਮਾਂ ਮੰਗਿਆ ਹੈ ਜਿਸ ਤੇ ਮੀਟਿੰਗ ਵਿੱਚ ਮੌਜੂਦ ਸਾਰੇ ਯੂਨੀਅਨ ਆਗੂਆਂ ਨੇ ਆਪਣੀ ਸਹਿਮਤੀ ਜਤਾਈ ਹੈ ਜੇਕਰ ਆਉਣ ਵਾਲੀ 3 ਅਕਤੂਬਰ ਤੱਕ ਪੱਲੇਦਾਰ ਮਜ਼ਦੂਰਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਾ ਨਿਕਲਿਆ ਤੇ ਕੋਈ ਪੋਲਸੀ ਸਰਕਾਰ ਵੱਲੋਂ ਨਾ ਬਣਾਈ ਗਈ ਤਾਂ ਪੱਲੇਦਾਰ ਯੂਨੀਅਨ ਮੁੜ ਦੁਬਾਰਾ ਸੰਘਰਸ਼ ਤੇ ਰਾਹ ਤੇ ਜਾਣ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
- Download Babushahi App
-
-