Breaking Exclusive: ਹਾਈ ਕੋਰਟ ਦੇ Warrant Officer ਨੇ ਅੱਧੀ ਰਾਤ GMADA ਦਫਤਰ ’ਚ ਛਾਪੇਮਾਰੀ ਕਰ ਰਹੀ ED ਟੀਮ ’ਤੇ ਮਾਰਿਆ ਛਾਪਾ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 24 ਸਤੰਬਰ, 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਵਾਰੰਟ ਅਫਸਰ ਨੇ ਇਥੇ ਫੇਜ਼ 8 ਸਥਿਤ ਗਮਾਡਾ ਅਫਸਰ ਵਿਚ ਛਾਪੇਮਾਰੀ ਕਰ ਰਹੀ ਈ ਡੀ ਟੀਮ ’ਤੇ ਛਾਪਾ ਮਾਰਿਆ। ਇਹ ਵਾਰੰਟ ਅਫਸਰ ਰਾਤ 2.00 ਵਜੇ ਦਫਤਰ ਪਹੁੰਚਿਆ ਤੇ ਸਵੇਰੇ 5.30 ਵਜੇ ਉਥੋਂ ਰਵਾਨਾ ਹੋਇਆ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਕੇ ਈ ਡੀ ਰੇਡ ਨੂੰ ਗੈਰ ਕਾਨੂੰਨੀ ਕਰਾਰ ਦੇਣ ਮਗਰੋਂ ਹਾਈ ਕੋਰਟ ਨੇ ਇਹ ਵਾਰੰਟ ਅਫਸਰ ਨਿਯੁਕਤ ਕੀਤਾ ਸੀ।
- Download Babushahi App
-
-