ਪੰਜਾਬ ਦੇ ਬਰਖਾਸਤ AIG ਨੇ ਕੀਤਾ ਸਰੈਂਡਰ, 3 ਸਾਲਾਂ ਤੋਂ ਚੱਲ ਰਹੇ ਸਨ ਫਰਾਰ
Ravi Jakhu
ਪਟਿਆਲਾ, 24 ਸਤੰਬਰ, 2026 :ਪੰਜਾਬ ਪੁਲਿਸ ਦੇ ਬਰਖਾਸਤ ਸਹਾਇਕ ਪੁਲਿਸ ਮਹਾਨਿਰੀਖਕ (AIG) ਰਾਜਜੀਤ ਸਿੰਘ ਹੁੰਦਲ ਨੇ ਲਗਭਗ 3 ਸਾਲਾਂ ਤੱਕ ਫਰਾਰ ਰਹਿਣ ਤੋਂ ਬਾਅਦ ਆਖਰਕਾਰ ਸਰੈਂਡਰ ਕਰ ਦਿੱਤਾ ਹੈ। ਰਾਜਜੀਤ ਸਿੰਘ ਨੇ ਪਟਿਆਲਾ ਵਿਖੇ ਆਤਮਸਮਰਪਣ ਕੀਤਾ, ਜਿਸ ਤੋਂ ਪਹਿਲਾਂ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਸਰੈਂਡਰ ਕਰਨ ਦੀ ਪੇਸ਼ਕਸ਼ ਕੀਤੀ ਸੀ।
ਦੱਸਣਯੋਗ ਹੈ ਕਿ ਰਾਜਜੀਤ ਸਿੰਘ ਦਾ ਇਹ ਮਾਮਲਾ 50 ਤੋਂ ਵੱਧ ਐਨਡੀਪੀਐਸ (NDPS) ਸੈਂਪਲ ਫੇਲ੍ਹ ਹੋਣ ਅਤੇ ਨਸ਼ਾ ਤਸਕਰੀ ਨਾਲ ਜੁੜੀਆਂ ਗੰਭੀਰ ਬੇਨਿਯਮੀਆਂ ਨਾਲ ਸਬੰਧਤ ਹੈ। ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਬਰਖਾਸਤ ਅਧਿਕਾਰੀ ਦੇ ਸਰੈਂਡਰ ਕਰਨ ਨਾਲ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਜਾਂਚ ਏਜੰਸੀਆਂ ਦੀ ਕਾਰਵਾਈ ਹੋਰ ਤੇਜ਼ ਹੋਣ ਦੀ ਉਮੀਦ ਹੈ।
- Download Babushahi App
-
-