Big Breaking- ਗਮਾਡਾ ਪਿੱਛੋਂ ਪੰਜਾਬ ਦੀ ਸਰਕਾਰੀ ਕੋਠੀ 'ਤੇ ED ਦੀ ਰੇਡ, ਤਾਲਾ ਤੋੜ ਕੇ ਅੰਦਰ ਵੜੀ ਟੀਮ
Babushahi Network
ਮੋਹਾਲੀ/ਚੰਡੀਗੜ੍ਹ, 23 ਸਤੰਬਰ 2026- ਪੰਜਾਬ ਅਤੇ ਚੰਡੀਗੜ੍ਹ ਵਿੱਚ ED ਦੀਆਂ ਟੀਮਾਂ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਪਿਛਲੇ ਕਰੀਬ 36 ਘੰਟਿਆਂ ਤੋਂ ਈਡੀ ਦੀ ਰੇਡ ਨਿਰੰਤਰ ਜਾਰੀ ਹੈ। ਇਸੇ ਦਰਮਿਆਨ ਹੁਣ ਚੰਡੀਗੜ੍ਹ ਤੋਂ ਵੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਈਡੀ ਨੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸਥਿਤ ਇੱਕ ਸਰਕਾਰੀ ਕੋਠੀ 'ਤੇ ਛਾਪੇਮਾਰੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਦੇਰ ਸ਼ਾਮ ਈਡੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਇੱਕ ਸੀਨੀਅਰ ਅਧਿਕਾਰੀ ਦੀ ਅਗਵਾਈ ਹੇਠ ਈਡੀ ਦੀ ਵਿਸ਼ੇਸ਼ ਟੀਮ ਸੈਕਟਰ 39 ਵਿਖੇ ਪਹੁੰਚੀ। ਟੀਮ ਨੇ ਸਰਕਾਰੀ ਕੋਠੀ ਨੰਬਰ 926 ਦਾ ਤਾਲਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਕੋਠੀ ਬੰਦ ਪਈ ਸੀ, ਜਿਸ ਕਰਕੇ ਅਧਿਕਾਰੀਆਂ ਨੂੰ ਅੰਦਰ ਜਾਣ ਲਈ ਤਾਲਾ ਤੋੜਨਾ ਪਿਆ। ਈਡੀ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਸਰਕਾਰੀ ਰਿਹਾਇਸ਼ ਦੇ ਅੰਦਰਲੇ ਦਸਤਾਵੇਜ਼ਾਂ ਤੇ ਹੋਰ ਸਮੱਗਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕੋਠੀ ਕਿਸਨੂੰ ਆਲਾਟ ਹੋਈ ਅਤੇ ਕੌਣ ਇੱਥੇ ਰਹਿੰਦਾ ਸੀ, ਇਸ ਬਾਰੇ ਹਾਲੇ ਪਤਾ ਨਹੀਂ ਲਗ ਸਕਿਆ।
ਇਸ ਤੋਂ ਪਹਿਲਾਂ, ਈਡੀ ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 19 ਸਥਿਤ ਪੰਜਾਬ ਦੇ ਇੱਕ ਸੀਨੀਅਰ ਆਈਏਐਸ (IAS) ਅਫ਼ਸਰ ਦੀ ਰਿਹਾਇਸ਼ 'ਤੇ ਵੀ ਛਾਪੇਮਾਰੀ ਕੀਤੀ ਗਈ ਸੀ।
- Download Babushahi App
-
-