ਸਟ੍ਰੀਟ ਡੌਗਜ਼ ਐਂਡ ਬਰਡਜ਼ ਵੈਲਫੇਅਰ ਸੋਸਾਇਟੀ ਵੱਲੋਂ 260 ਦੇ ਕਰੀਬ ਕੁੱਤਿਆ ਦੇ ਹਲਕਾਅ ਦਾ ਟੀਕਾਕਰਣ ਕੀਤਾ
ਜਗਰਾਓਂ 13 ਸਤੰਬਰ (ਦੀਪਕ ਜੈਨ))

ਜਗਰਾਉਂ ਵਿੱਚ ਅਵਾਰਾ ਕੁੱਤਿਆਂ ਨੂੰ ਹਲਕਾਅ-ਵਿਰੋਧੀ (ਐਂਟੀ-ਰੈਬੀਜ਼) ਟੀਕੇ ਲਗਾਉਣ ਹਿੱਤ ਵਿਸ਼ੇਸ਼ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਆਯੋਜਨ ਸਟ੍ਰੀਟ ਡੌਗਜ਼ ਐਂਡ ਬਰਡਜ਼ ਵੈਲਫੇਅਰ ਸੋਸਾਇਟੀ ਵੱਲੋਂ ਕੀਤਾ ਗਿਆ।ਇਸ ਕੈਂਪ ਦੀ ਸ਼ੁਰੂਆਤ ਕੋਠੇ ਅੱਠ ਚੱਕ ਬੀਐਸ ਗਲੋਬਲ ਫ਼ਾਰਮ ਹਾਊਸ ਜਗਰਾਉਂ ਤੋਂ ਕੀਤੀ ਗਈ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਤੇ ਥਾਣਾ ਸਿਟੀ ਐਸ ਐਚ ਓ ਪਰਮਿੰਦਰ ਸਿੰਘ, ਚੂਹੜਚੱਕ ਤੋਂ ਡਾਕਟਰ ਇਕਵਿੰਦਰ ਸਿੰਘ ਗਿੱਲ ਵੱਲੋਂ ਸੁਸਾਇਟੀ ਦੀ ਟੀਮ ਨੂੰ ਹਰੀ ਝੰਡੀ ਦੇ ਕੇ ਵੱਖ ਵੱਖ ਏਰੀਏ ਵਿੱਚ ਟੀਕਾਕਰਣ ਲਈ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਇਹੋ ਜਿਹੇ ਕੈਂਪ ਲੱਗਣੇ ਚਾਹੀਦੇ ਹਨ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕੇ ਨਾਲ ਕੁੱਤਿਆਂ ਨੂੰ ਹਲਕਾਅ ਤੋਂ ਬਚਾਇਆ ਜਾ ਸਕਦਾ ਹੈ। ਕੈਂਪ ਦੌਰਾਨ ਸੁਸਾਇਟੀ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਏਰੀਏ ਵਿੱਚ 260 ਦੇ ਕਰੀਬ ਡੋਗ ਦੇ ਟੀਕਾਕਰਣ ਕੀਤਾ ਗਿਆ ਕੈਂਪ ਵਿੱਚ ਸ਼ਹਿਰ ਦੇ ਕੋਂਸਲਰਾਂ ਤੇ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੈਂਬਰ ਐਸਪੀ ਬੌਬੀ, ਪ੍ਰਧਾਨ ਯਸ਼ ਧਾਲੀਵਾਲ, ਸਲਾਹਕਾਰ ਲਿਕੇਸ਼ ਸ਼ਰਮਾ, ਖਜਾਨਚੀ ਡਾ. ਕੁਲਪ੍ਰੀਤ ਬਿੰਦਰਾ, ਸਕੱਤਰ ਗਿਆਨ ਦੇਵ ਬੇਰੀ,ਪੈ੍ਸ ਸਕੱਤਰ ਪੱਪੂ , ਹਰਸ਼ ਧਾਲੀਵਾਲ,ਡਾਕਟਰ ਕਾਰਤਿਕ ਸਿੰਗਲਾ, ਬਲਬੀਰ ਸਿੰਘ, ਦੀਪਕ ਕੁਮਾਰ,ਦੀਪ, ਕੁਲਵਿੰਦਰ ਸਿੰਘ,ਸੰਜੀਵ ਵਰਮਾ,ਸੋਨੂੰ, ਵਿਸ਼ਾਲੀ, ਮਨਮੋਹਨ ਸਿੰਘ, ਦੱਕਸ਼, ਆਦਿ ਹਾਜ਼ਰ ਸਨ