ਜ਼ਿਲਾ ਪੱਧਰੀ ਵੋਟਰ ਜਾਗਰੂਕਤਾ ਸਮਾਰੋਹ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਕਰਵਾਇਆ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ,12 ਸਤੰਬਰ

ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਚੋਣ ਕਮਿਸ਼ਨ ਅਧੀਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿਤਿਆ ਉੱਪਲ ਦੀ ਅਗਵਾਈ ਹੇਠ ਜ਼ਿਲ੍ਹਾ ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਬਾਜਵਾ ਵੱਲੋਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰਾਜੇਸ਼ ਸ਼ਰਮਾ ਸਟੇਟ ਐਵਾਰਡੀ ਦੇ ਸਹਿਯੋਗ ਨਾਲ ਜ਼ਿਲਾ ਪੱਧਰੀ ਵੋਟਰ ਜਾਗਰੂਕਤਾ ਸਮਾਰੋਹ ਐੱਸ.ਐੱਸ. ਐੱਮ. ਕਾਲਜ ਦੀਨਾਨਗਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਗਗਨਦੀਪ ਸਿੰਘ, ਐੱਸ ਡੀ.ਐੱਮ. ਦੀਨਾਨਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵੋਟਰ ਜਾਗਰੂਕਤਾ ਹਿੱਤ ਪ੍ਰੇਰਤ ਕੀਤਾ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਨਾਲ ਸਬੰਧਿਤ ਜ਼ਿਲ੍ਹੇ ਦੇ ਸਾਰੇ ਚੋਣ ਵਿਧਾਨ ਸਭਾ ਹਲਕਿਆਂ ਦੇ ਪੈਂਟਿੰਗ, ਰੰਗੋਲੀ ਤੇ ਭਾਸ਼ਣ ਮੁਕਾਬਲਿਆਂ ਦੇ ਪਹਿਲੇ, ਦੂਜੇ ਤੇ ਤੀਸਰੀ ਸਥਾਨ ਦੇ ਜੇਤੂਆਂ (73) ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।
ਉਨ੍ਹਾਂ ਦੱਸਿਆ ਕਿ ਵੋਟਰ ਜਾਗਰੂਕਤਾ ਨਾਲ ਸਬੰਧਿਤ ਉਸਾਰੂ ਕਿਰਿਆਵਾਂ ਕਰਕੇ ਜ਼ਿਲ੍ਹੇ ਦੇ ਸਾਰੇ ਚੋਣ ਵਿਧਾਨ ਸਭਾ ਹਲਕਿਆਂ ਦੇ ਸਾਰੇ ਨੋਡਲ ਅਫ਼ਸਰਾਂ ਨੂੰ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ।
ਡਾਕਟਰ ਪਰਮਜੀਤ ਸਿੰਘ ਕਲਸੀ, ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ (SVEEp); ਸਟੇਟ ਅਵਾਰਡੀ ਪ੍ਰਿੰ. ਜਸਕਰਨਜੀਤ ਸਿੰਘ, ਸਟੇਟ ਅਵਾਰਡੀ ਪ੍ਰਿੰ. ਰਜਨੀ, ਸਟੇਟ ਅਵਾਰਡੀ ਪ੍ਰਿੰ. ਤਜਿੰਦਰ ਕੌਰ ਨੇ ਵੋਟਰ ਜਾਗਰੂਕਤਾ 'ਤੇ ਭਾਸ਼ਣ/ਵਿਚਾਰ ਪੇਸ਼ ਕੀਤੇ
ਇਸ ਮੌਕੇ ਸਵੀਪ ਰੰਗੋਲੀ ਬਣਾਈ ਗਈ। ਜ਼ਿਲ੍ਹਾ ਪੱਧਰ 'ਤੇ ਦੋ ਵਿਦਿਆਰਥੀਆਂ ਨੇ ਸਵੀਪ ਭਾਸ਼ਣ ਦੇ ਕੇ ਵੋਟਰ ਜਾਗਰੂਕਤਾ ਪੈਦਾ ਕੀਤੀ। ਪ੍ਰੋ. ਸੋਨੂੰ ਅਤੇ ਦੋ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਗੀਤ ਦਾ ਗਾਇਣ ਕੀਤਾ
ਪ੍ਰਿੰਸੀਪਲ ਡਾਕਟਰ ਆਰ. ਕੇ. ਤੁਲੀ ਵੱਲੋਂ ਜ਼ਿਲ੍ਹਾ ਪੱਧਰੀ ਸਵੀਪ ਕਿਰਿਆਵਾਂ ਦੇ ਸਮਾਰੋਹ ਵਿੱਚ ਜੀ ਆਇਆਂ/ਧੰਨਵਾਦ ਕਰਦਿਆਂ ਵੋਟਰ ਜਾਗਰੂਕਤਾ ਨਾਲ ਸਬੰਧਿਤ ਹਾਜ਼ਰੀਨ ਨੂੰ ਵਿਚਾਰ ਪੇਸ਼ ਕੀਤੇ । ਇਸ ਮੌਕੇ ਰਜਨੀ ਸੋਢੀ, ਮੁਕਤਾ ਸ਼ਰਮਾ ਵੀ ਹਾਜ਼ਰ ਸਨ।
ਭਾਸ਼ਣ ਮੁਕਾਬਲੇ ਵਿੱਚ ਦੀਨਾਨਗਰ ਬਲਾਕ ਵਿਚੋਂ ਪਹਿਲੇ ਨੰਬਰ 'ਤੇ ਸ਼ਿਵ ਮਹਾਜਨ, ਐੱਸ ਐਮ ਐੱਸ ਏ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ, ਦੂਜੇ ਨੰਬਰ 'ਤੇ ਸ਼ਿਵਾਨੀ ਅਤੇ ਤੀਸਰੇ ਸਥਾਨ 'ਤੇ ਨਤਾਸ਼ਾ ਰਹੀ। ਬਲਾਕ ਗੁਰਦਾਸਪੁਰ ਵਿੱਚ ਪੀ ਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਤੋਂ ਜਸਪ੍ਰੀਤ, ਦੂਜੇ ਨੰਬਰ 'ਤੇ ਹਰਪ੍ਰੀਤ ਅਤੇ ਤੀਜੇ ਸਥਾਨ 'ਤੇ ਸਾਕਸ਼ੀ ਰਹੀ। ਇਸੇ ਤਰ੍ਹਾਂ ਰੰਗੋਲੀ ਮੁਕਾਬਲੇ ਵਿੱਚ ਵੀ ਵਿਦਿਆਰਥੀਆਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲਿਆ।