ਨਸ਼ੇ ਨੇ ਉਜਾੜਿਆ ਪਰਿਵਾਰ: ਦੋ ਵਕਤ ਦੀ ਰੋਟੀ ਨੂੰ ਤਰਸਿਆ ਪਿੰਡ ਬੱਠੇ ਭੈਣੀ ਦਾ ਗਰੀਬ ਪਰਿਵਾਰ, ਮਦਦ ਦੀ ਗੁਹਾਰ
Baljit Singh/ ਬਾਬੂਸ਼ਾਹੀ ਬਿਊਰੋ
ਖੇਮਕਰਨ/ਤਰਨ ਤਾਰਨ, 13 ਸਤੰਬਰ, 2026: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬੱਠੇ ਭੈਣੀ ਤੋਂ ਨਸ਼ੇ ਦੇ ਦਾਨਵ ਦੁਆਰਾ ਉਜਾੜੇ ਗਏ ਇੱਕ ਗਰੀਬ ਪਰਿਵਾਰ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ। ਪਰਿਵਾਰ ਦੇ ਮੁਖੀ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਬਾਅਦ ਇਹ ਪਰਿਵਾਰ ਦੋ ਵਕਤ ਦੀ ਰੋਟੀ ਲਈ ਵੀ ਮੁਹਤਾਜ ਹੋ ਗਿਆ ਹੈ।
ਪੀੜਤ ਵਿਧਵਾ ਦਲਬੀਰ ਕੌਰ ਨੇ ਆਪਣੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਸੀ ਅਤੇ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਬੇਹੱਦ ਤਰਸਯੋਗ ਹੋ ਗਏ ਹਨ। ਉਨ੍ਹਾਂ ਦੀ ਇੱਕ ਜਵਾਨ ਬੇਟੀ ਹੈ, ਜਿਸ ਦੇ ਮੂੰਹ 'ਤੇ ਜਮਾਂਦਰੂ ਸਮੱਸਿਆ (ਰਸੌਲੀ/ਨਿਸ਼ਾਨ) ਹੈ। ਡਾਕਟਰਾਂ ਨੇ ਉਸ ਦੇ ਇਲਾਜ ਲਈ ਆਪ੍ਰੇਸ਼ਨ ਦੱਸਿਆ ਹੈ, ਪਰ ਪੈਸਿਆਂ ਦੀ ਘਾਟ ਕਾਰਨ ਉਹ ਇਲਾਜ ਅਤੇ ਪੜ੍ਹਾਈ ਕਰਵਾਉਣ ਵਿੱਚ ਅਸਮਰੱਥ ਹਨ। ਇਸ ਦੌਰਾਨ ਪਰਿਵਾਰ 'ਤੇ ਮਾੜੀ ਕਿਸਮਤ ਦਾ ਕਹਿਰ ਇਹ ਟੁੱਟਿਆ ਕਿ ਉਨ੍ਹਾਂ ਦੇ ਕਮਰੇ ਦੀ ਛੱਤ ਵੀ ਡਿੱਗ ਗਈ, ਜਿਸ ਕਾਰਨ ਉਹ ਹੁਣ ਲੋਕਾਂ ਦੇ ਘਰਾਂ ਵਿੱਚ ਰਹਿ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ।
ਘਰ ਵਿੱਚ ਮੌਜੂਦ 65 ਸਾਲਾ ਬਜ਼ੁਰਗ (ਮ੍ਰਿਤਕ ਦੇ ਪਿਤਾ) ਨੇ ਦੱਸਿਆ ਕਿ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਬਾਅਦ ਵਿੱਚ ਬੇਟਾ ਵੀ ਚਲਣਾ ਬਣਿਆ। ਗੋਡੇ ਖ਼ਰਾਬ ਹੋਣ ਕਾਰਨ ਉਹ ਆਪ ਦਿਹਾੜੀ-ਦੱਪਾ ਕਰਨ ਤੋਂ ਵੀ ਅਸਮਰੱਥ ਹੈ।
ਪਰਿਵਾਰ ਨੇ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਘਰ ਦੀ ਛੱਤ ਪਵਾਉਣ ਅਤੇ ਬੱਚੀ ਦੇ ਇਲਾਜ ਵਿੱਚ ਮਦਦ ਕੀਤੀ ਜਾਵੇ।
ਮਦਦ ਲਈ ਸੰਪਰਕ:
ਪੰਜਾਬ ਨੈਸ਼ਨਲ ਬੈਂਕ
Account number 1086001700053878
iFSc code PUNB0108600
- Download Babushahi App
-
-