ਸਾਂਝੀ ਕੁਆਰਡੀਨੇਸ਼ਨ ਕਮੇਟੀ ,ਪੈਨਸ਼ਨਰ ਮੁਲਾਜ਼ਮ ਸਾਝਾ ਸੰਘਰਸ਼ ਮੋਰਚਾ, ਮੁਲਾਜ਼ਮ ਪੈਨਸ਼ਨਰ ਸਾਝਾ ਫਰੰਟ ਪੰਜਾਬ ਵੱਲੋਂ ਅੇੈਲਾਨ ਕੀਤੇ ਸੰਘਰਸ਼ ਪ੍ਰੋਗਰਾਮਾਂ ਨੂੰ ਵੱਧ ਚੜ੍ਹਕੇ ਲਾਗੂ ਕਰਨ ਲਈ ਇਲਾਕੇ ਦੀਆਂ ਵੱਖ ਵੱਖ ਯੂਨੀਅਨਾ ਦੀ ਸਾਝੀ ਮੀਟਿੰਗ ਹੋਈ.
ਖੰਨਾ, ਰਵਿੰਦਰ ਢਿੱਲੋਂ
ਇਲਾਕੇ ਦੀਆਂ ਵੱਖ ਵੱਖ ਯੂਨੀਅਨਾ ਦੀ ਸਾਝੀ ਮੀਟਿੰਗ ਜਗਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰ ਅੇੈਸੋਸ਼ੀਏਸਨ ਰਜਿ 56 ਪਾਵਰਕਾਮ ਅਤੇ ਟਰਾਂਸਮਿਸ਼ਨ ਮੰਡਲ ਕਮੇਟੀ ਖੰਨਾ ਦੀ ਪ੍ਰਧਾਨਗੀ ਹੇਠ ਹੋਈ.ਮੀਟਿੰਗ ਦੇ ਫੈਸਲਿਆ ਦੀ ਜਾਣਕਾਰੀ ਮੋਹਨ ਸਿੰਘ ਸ਼ੰਭੂ ਮਨਪ੍ਰੀਤ ਕੌਰ ਰਾਜਵੀਰ ਸਿੰਘ ਕੁਲਵਿੰਦਰ ਸਿੰਘ ਅਤੇ ਚੰਦ ਸਿੰਘ ਰਸੁੂਲੜਾ ਵੱਲੋਂ ਸਾਝੇ ਰੂਪ ਵਿੱਚ ਪ੍ਰੈੱਸ ਨੂੰ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਤਾ ਹੁਣ ਤੱਕ ਸਦਾ ਲਈ ਵਿਛੜੇ ਸੰਘਰਸ਼ੀ ਕਾਮਿਆਂ ,ਓਹਨਾਂ ਪ੍ਰੀਵਾਰਿਕ ਮੈਬਰਾਂ, ਰਿਸਤੇਦਾਰਾ, ਨੇਪਾਲ ਵਿਖੇ ਹੜ੍ਹ ਦੀ ਮਾਰ ਕਾਰਨ ਸਦਾ ਲਈ ਵਿਛੜੇ ਬੱਚੇ,ਬੁੱਢੇ, ਨੌਜਵਾਨ ਅੋੌਰਤਾ ਅਤੇ ਨਿਹੱਕੀ ਜੰਗਾਂ ਦੌਰਾਨ ਦੀ ਚੌਧਰ ਦੀ ਲੜਾਈ ਦੀ ਭੇਟ ਚੜ੍ਹਕੇ ਮੌਤ ਦੇ ਮੂੰਹ ਗਏ ਸਮੂਹ ਲੋਕਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਰਧਾਜਲੀ ਭੇਟ ਕੀਤੀ. ਮੀਟਿੰਗ ਵਿੱਚ ਪੈਨਸ਼ਨਰ ਅੇੈਸੋਸੀਏਸ਼ਨ ਰਜਿ. ਪਾਵਰਕਾਮ ਅਤੇ ਟਰਾਂਸਮਿਸਨ, ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ,ਪਾਵਰਕਾਮ ਪੈਨਸ਼ਨਰਜ਼ ਟਰਾਂਸਕੋ ਯੂਨੀਅਨ (ਏਟਕ) ਆਸਾ ਵਰਕਰਾਂ ਯੂਨੀਅਨ , ਜਲ ਸਪਲਾਈ ਫੀਲਡ ਵਰਕਰ ਅਤੇ ਮੁਲਾਜ਼ਮ ਯੂਨੀਅਨ, ਮਜ਼ਦੂਰ ਯੂਨੀਅਨ ਖੰਨਾ , ਟਰੇਡ ਯੂਨੀਅਨ ਕੌਂਸਲ ਖੰਨਾ , ਜਰਨਲ ਮਜ਼ਦੂਰ ਯੂਨੀਅਨ ਖੰਨਾ, ਮਨਿਸਟਰੀਅਲ ਸਰਵਿਸਜ਼ ਯੂਨੀਅਨਪੰਜਾਬ ਸਰਕਾਰ ਅਤੇ ਪੈਨਸ਼ਨਰ ਯੂਨੀਅਨ ਪੰਜਾਬ ਆਦਿ ਯੂਨੀਅਨਾ ਨੇ ਮੀਟਿੰਗ ਵਿੱਚ ਸਮੂਲੀਅਤ ਕੀਤੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਇਛਾਰਿਆ ਤੇ ਚਲਦੇ ਹੋਏ ਪੰਜਾਬ ਦੇ ਸਮੂਹ ਮੁਲਾਜ਼ਮਾ ਪੈਨਸ਼ਨਰਾ, ਕੱਚੇ ਕਾਮਿਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੀਟਿੰਗ ਦੇ ਕੇ ਮੰਨਕੇ ਲਾਗੂ ਕਰਨ ਦੀ ਥਾਂ ਮੰਗਾਂ ਲਈ ਸੰਘਰਸ਼ ਕਰਦੇ ਸਮੂਹ ਸੰਘਰਸ਼ੀ ਲੋਕਾ ਨਾਲ ਟਕਰਾਉ ਦਾ ਰਾਸਤਾ ਅਪਨਾਉਣ ਵੱਲ ਵੱਧ ਰਹੀ ਹੈ ਅਤੇ ਬਦਲਾ ਲਓੁੋ ਨੀਤੀ ਤਹਿਤ ਮੁਲਾਜ਼ਮ ਆਗੂਆ ਅਤੇ ਵਰਕਰਾਂ ਨੂੰ ਦਬਾਓੁੋਣ ਲਈ ਓੁਹਨਾ ਦੀਆਂ ਬਦਲੀਆ ਕਰਕੇ ਮੁਲਾਜ਼ਮ ਵਿੱਚ ਵੰਡੀਆਂ ਪਾਕੇ ਸੰਘਰਸ਼ ਨੂੰ ਖਤਮ ਕਰਨ ਦੇ ਰਾਹ ਚਲੀ ਹੈ ਜਿਸ ਕਰਕੇ ਸਾਝੀ ਕੁਆਰਡੀਨੇਸਨ ਕਮੇਟੀ , ਸਾਝਾ ਮਲਾਜਮ ਪੈਨਸ਼ਨਰ ਸੰਘਰਸ਼ ਮੋਰਚਾ ਅਤੇ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਲੋਕ ਮਾਰੂ ਅੜੀਅਲ ਵਤੀਰੇ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ ਦਾ ਅੇੈਲਾਨ ਕਰਦੇ ਹੋਏ ਮਿਤੀ 19 ਅਤੇ 20 ਸਤੰਬਰ ਨੂੰ ਸਮੂਹ ਵਧਾਇਕਾ ਅਤੇ ਮੰਤਰੀਆ ਦੇ ਘਰਾ ਅੱਗੇ ਸਾਝੇ ਰੂਪ ਵਿੱਚ ਰੋਸ ਪਰਦਰਸ਼ਨ ਕਰਨ ਦੇ ਪਰੋਗਰਾਮ ਅੇੈਲਾਨ ਕੀਤਾ ਹੈ. ਮੀਟਿੰਗ ਵਿੱਚ ਫੈਸਲਾ ਕੀਤਾ ਕਿ ਮਿਤੀ 19.9.26 ਨੂੰ ਸਵੇਰੇ 10.00 ਵਜੇ ਦੇ ਕਰੀਬ ਬਿਜਲੀ ਮੰਤਰੀ ਪੰਜਾਬ ਦੇ ਘਰ ਅੱਗੇ ਖੰਨਾ ਵਿਖੇ ਵਿਸ਼ਾਲ ਰੋਸ ਪਰਦਰਸ਼ਨ ਅਤੇ ਘੇਰਾਓੁ ਸਾਝੇ ਰੂਪ ਵਿੱਚ ਖੰਨਾ ਸਹਿਰ ਦੀਆਂ ਸਮੂਹ ਯੂਨੀਅਨ ਵੱਲੋਂ ਕੀਤਾ ਜਾਵੇਗਾ ਸੋ ਸਮੂਹ ਸੰਘਰਸ਼ ਕਰਦੇ ਕਾਮਿਆਂ ਨੂੰ ਇਸ ਸੰਘਰਸ਼ ਵਿੱਚ ਵੱਧ ਚੜ੍ਹਕੇ ਸਾਮਲ ਹੋਣ ਦਾ ਸੱਦਾ ਸਾਝੇ ਰੂਪ ਵਿੱਚ ਦਿੱਤਾ ਜਾਦਾ ਹੈ.ਜੇਕਰ ਸਰਕਾਰਾਂ ਨੇ ਫਿਰ ਵੀ ਮੰਗਾਂ ਨਾ ਮੰਨੀਆ ਤਾ 30.9.26 ਕੀਤੀ ਜਾ ਰਹੀ ਵਿਧਾਨ ਸਭਾ ਵਿੱਚ ਚੰਡੀਗੜ੍ਹ ਵਿਖੇ ਸਾਝੇ ਰੂਪ ਵਿੱਚ ਵੱਧ ਚੜ੍ਹਕੇ ਸਾਮਲ ਹੋਇਆ ਜਾਵੇਗਾ . ਅਗਰ ਫਿਰ ਵੀ ਮੰਗਾਂ ਦਾ ਹੱਲ ਨਾ ਹੋਇਆ ਤਾ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਮਿਤੀ 10.10.26 ਨੂੰ ਸੰਗਰੂਰ ਵਿਖੇ ਚੰਡੀਗੜ੍ਹ ਵਾਲੀ ਮਹਾਰੈਲੀ ਤੋਂ ਵੀ ਵੱਡੀ ਵਿਸ਼ਾਲ ਮਹਾਰੇੈਲੀ ਵਿੱਚ ਪੂਰਾ ਤਾਣ ਲਗਾਉਂਦੇ ਹੋਏ ਸਾਮਲ ਹੋਇਆ ਜਾਵੇਗਾ .ਮੀਟਿੰਗ ਵਿੱਚ ਯੂਨੀਅਨਾ ਨੇ ਫੈਸਲਾ ਕੀਤਾ ਹੈ ਮਿਤੀ19.9.26.ਨੂੰ ਦੇ ਪਰੋਗਰਾਮ ਨੂੰ ਸੰਚਾਰੂ ਵਿਧੀ ਨਾਲ ਚਲਾਉਣ ਲਈ ਛੇ ਮੈਬਰੀ ਪ੍ਰਬੰਧਕੀ ਕਮੇਟੀ ਬਣਾਈ ਹੈ ਜੋ ਸਾਰੇ ਪ੍ਰਬੰਧ ਕਰੇਗੀ .ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਦਲਵਾਰ ਸਿੰਘ, ਹਰਜਿੰਦਰ ਸਿੰਘ, ਵਰਿਆਮ ਸਿੰਘ , ਮਲਕੀਤ ਸਿੰਘ, ਮਨਪ੍ਰੀਤ ਕੌਰ ਪ੍ਰਧਾਨ ਆਸਾ ਵਰਕਰ ਯੂਨੀਅਨ , ਬਲਵੀਰ ਕੌਰ,ਮੀਨਾ, ਬੰਦਨਾ ,ਮਕੇਸ ਕੁਮਾਰ ,ਕਾਮਰੇਡ ਗੁਰਮੀਤ ਸਿੰਘ,ਸ਼ੇਰ ਸਿੰਘ, ਫਤਿਹ ਸਿੰਘ ਅਤੇ ਹਰਬੰਸ ਸਿੰਘ ਦਬਰਜੀ ਸਰਕਲ ਪ੍ਰਧਾਨ ਨੇ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਹਾਜ਼ਰੀ ਲਗਾਉਂਦੇ ਹੋਏ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਟਕਰਾਉ ਦਾ ਰਸਤਾ ਤਿਆਗ ਕੇ ਮੁਲਾਜ਼ਮ ਅਤੇ ਪੈਨਸ਼ਨਰਾ ਕਿਸਾਨਾਂ ਮਜ਼ਦੂਰਾ ਦੀਆਂ ਮੰਗਾਂ ਦਾ ਮੀਟਿੰਗ ਦੇ ਕੇ ਛੇਤੀ ਤੋਂ ਛੇਤੀ ਹੱਲ ਕਰੇ. ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ,ਟਰੇਡ ਯੂਨੀਅਨ ਹੱਕ ਬਹਾਲ ਕੀਤੇ ਜਾਣ,17.7.20.ਦਾ ਪੱਤਰ ਰੱਦ ਕਰਕੇ ਸਮੂਹ ਮੁਲਾਜ਼ਮਾ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ .ਕੇਂਦਰ ਸਰਕਾਰ ਦੇ 19.900 ਦੇ ਸਕੇਲ ਦੀ ਬਜਾਏ ਪੰਜਾਬ ਸਰਕਾਰ ਦੇ 35400 ਦਾ ਸਕੇਲ ਦਿੱਤਾ ਜਾਵੇ . ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ .ਆਸਾ ਵਰਕਰਾਂ ਨੂੰ ਗੁਜਾਰੇ ਯੋਗ ਮਿਹਨਤਾਨਾ ਦਿੱਤਾ ਜਾਵੇ .ਸਮੂਹ ਕੱਚੇ ਕਾਮਿਆਂ ਨੂੰ ਸਮੂਹ ਮਹਿਕਮਿਆ ਵਿੱਚ ਪੱਕੇ ਕੀਤਾ ਜਾਵੇ. ਸਮੂਹ ਪੈਨਸ਼ਨਰਾ ਨੂੰ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ.ਕੋਰਟ ਕੇਸਾਂ ਦੇ ਫੈਸਲੇ ਲਾਗੂ ਕਰਕੇ ਮੁਲਾਜ਼ਮ ਪੈਨਸ਼ਨਰਾ ਨੂੰ ਡੀ.ਏ.ਦਾ 18% ਏਰੀਅਰ ਅਤੇ ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਛੇਤੀ ਤੋਂ ਛੇਤੀ ਦਿੱਤਾ ਜਾਵੇ. ਸੰਘਰਸ਼ ਕਰਦੇ ਸਮੂਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਕੇ ਲਾਗੂ ਕੀਤੀਆਂ ਜਾਣ. ਅਮਰੀਕਾ ਅਤੇ ਹੋਰ ਦੇਸ਼ਾ ਨਾਲ ਫਰੀ ਵਪਾਰਕ ਸਮਝੌਤਿਆ ਨੂੰ ਰੱਦ ਜਾਵੇ ਆਦਿ .ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਅਗਰ ਮੰਗਾਂ ਦਾ ਹੱਲ ਛੇਤੀ ਨਾ ਕੀਤਾ ਗਿਆ ਤਾ ਸੰਘਰਸ਼ ਨੂੰ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਵੇਗਾ .