ਦਿੱਲੀ BRICS 2026: ਦੁਨੀਆਂ ਦੀਆਂ ਉਭਰਦੀਆਂ ਤਾਕਤਾਂ ਨੂੰ ਇਕੱਠਾ ਕਰਨ ਵਿੱਚ ਭਾਰਤ ਦੀ ਅਹਿਮ ਭੂਮਿਕਾ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ਕਈਆਂ ਨੂੰ ਪਾਏਗੀ ਪਿੱਸੂ
ਬਲਜੀਤ ਬੱਲੀ
ਨਵੀਂ ਦਿੱਲੀ, 11 ਸਤੰਬਰ 2026: ਨਵੀਂ ਦਿੱਲੀ ਵਿੱਚ ਹੋਣ ਵਾਲਾ 18ਵਾਂ BRICS ਸੰਮੇਲਨ ਬਦਲਦੇ ਗਲੋਬਲ ਸਿਆਸੀ -ਆਰਥਕ ਦ੍ਰਿਸ਼ ਵਿੱਚ ਭਾਰਤ ਦੀ ਵਧ ਰਹੀ ਭੂਮਿਕਾ ਨੂੰ ਉਜਾਗਰ ਕਰ ਰਿਹਾ ਹੈ। 12 ਅਤੇ 13 ਸਤੰਬਰ ਨੂੰ ਹੋਣ ਵਾਲੇ ਇਸ ਸੰਮੇਲਨ ਵਿੱਚ ਭਾਰਤ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤ ਕਰਨ ਅਤੇ ਇੱਕ ਹੋਰ ਸੰਤੁਲਿਤ ਤੇ ਬਹੁ-ਧਰੁਵੀ ਗਲੋਬਲ ਸਿਸਟਮ ਨੂੰ ਅੱਗੇ ਵਧਾਉਣ ’ਤੇ ਜ਼ੋਰ ਦੇ ਰਿਹਾ ਹੈ।
ਇਸ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਰਾਜਨੀਤਿਕ, ਆਰਥਿਕ, ਰੱਖਿਆ, ਊਰਜਾ ਅਤੇ ਹੋਰ ਖੇਤਰਾਂ ਵਿੱਚ ਭਾਰਤ-ਰੂਸ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਪੱਛਮੀ ਏਸ਼ੀਆ ਅਤੇ ਬਲੈਕ ਸੀ ਖੇਤਰ ਦੇ ਸੰਘਰਸ਼ਾਂ ਸਮੇਤ ਅਹਿਮ ਵਿਸ਼ਵ ਮੁੱਦਿਆਂ ’ਤੇ ਵੀ ਗੱਲਬਾਤ ਹੋਈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੌਜੂਦਗੀ ਵੀ ਬਹੁਤ ਅਹਿਮ ਹੈ । ਅਮਰੀਕਾ-ਚੀਨ ਤਣਾਅ, ਯੂਕਰੇਨ ਅਤੇ ਪੱਛਮੀ ਏਸ਼ੀਆ ਦੇ tkraa ਅਤੇ ਵਿਸ਼ਵ ਅਰਥਚਾਰੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਦਰਮਿਆਨ BRICS ਦੀ ਭੂਮਿਕਾ ’ਤੇ ਦੁਨੀਆ ਦੀ ਨਜ਼ਰ ਹੈ। )
ਭਾਰਤ ਦੀ ਕੋਸ਼ਿਸ਼ BRICS ਨੂੰ ਸਿਰਫ਼ ਪੱਛਮ-ਵਿਰੋਧੀ ਮੰਚ ਬਣਾਉਣ ਦੀ ਬਜਾਏ ਵਪਾਰ-ਕਾਰੋਬਾਰ , ਤਕਨਾਲੋਜੀ, ਵਿੱਤ, ਵਿਕਾਸ ਅਤੇ ਗਲੋਬਲ ਸਾਊਥ ਦੇ ਸਾਂਝੇ ਹਿੱਤਾਂ ਲਈ ਇੱਕ ਵਿਹਾਰਕ ਅਤੇ ਹੱਲ-ਕੇਂਦਰਿਤ ਮੰਚ ਵਜੋਂ ਮਜ਼ਬੂਤ ਕਰਨ ਦੀ ਹੈ। 2026 ਵਿੱਚ ਭਾਰਤ BRICS ਦੀ ਚੌਥੀ ਵਾਰ ਅਗਵਾਈ ਕਰ ਰਿਹਾ ਹੈ ਅਤੇ ਇਸ ਦੀ ਪ੍ਰਧਾਨਗੀ ਦਾ ਕੇਂਦਰੀ ਥੀਮ “Building for Resilience, Innovation, Cooperation and Sustainability” ਹੈ.
BRICS ਬਾਰੇ ਹੋ ਜਾਣਕਾਰੀ ਲਈ ਕਲਿੱਕ ਕਰੋ:
https://www.brics2026.gov.in/about-us/
- Download Babushahi App
-
-