SHO ਸੁਖਵਿੰਦਰ ਗਿੱਲ
ਦੀਦਾਰ ਗੁਰਨਾ
ਪਟਿਆਲਾ 10 ਜੂਨ 2026 : SHO ਸੁਖਵਿੰਦਰ ਗਿੱਲ ਨੇ ਥਾਣਾ ਅਰਬਨ ਅਸਟੇਟ ਦਾ ਚਾਰਜ ਸੰਭਾਲ ਲਿਆ ਹੈ , ਅਹੁਦਾ ਸੰਭਾਲਣ ਉਪਰੰਤ ਸੁਖਵਿੰਦਰ ਗਿੱਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਥਾਣਾ ਅਰਬਨ ਅਸਟੇਟ ਦੇ ਏਰੀਏ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ, ਅਪਰਾਧ ਅਤੇ ਨਸ਼ੇ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਅਤੇ ਪੁਲਿਸ ਤੇ ਜਨਤਾ ਦਰਮਿਆਨ ਭਰੋਸੇ ਨੂੰ ਵਧਾਉਣ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਗੇ , SHO ਸੁਖਵਿੰਦਰ ਗਿੱਲ ਇੱਕ ਮਿਲਣਸਾਰ ਅਤੇ ਤਜ਼ਰਬੇਕਾਰ ਅਫ਼ਸਰ ਵਜੋਂ ਜਾਣੇ ਜਾਂਦੇ ਹਨ , ਹੁਣ ਤੱਕ SHO ਧੂਰੀ ਅਤੇ ਪਟਿਆਲਾ ਦੇ ਵੱਖ ਵੱਖ ਥਾਣਿਆਂ ਵਿੱਚ ਸੇਵਾ ਨਿਭਾ ਚੁੱਕੇ ਹਨ