ਖੰਨਾ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ 2 ਜਣਿਆਂ ਨੂੰ ਕੀਤਾ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 5 ਨਵੰਬਰ 2025
ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਗੌਰਵ ਯਾਦਵ ਆਈ.ਪੀ.ਐਸ. ਅਤੇ ਸਤਿੰਦਰ ਸਿੰਘ ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਜੋਤੀ ਯਾਦਵ ਬੈਂਸ IPS, ਸੀਨੀਅਰ ਪੁਲਿਸ ਕਪਤਾਨ, ਖੰਨਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਅਧੀਨ ਪਵਨਜੀਤ, ਪੀ.ਪੀ.ਐੱਸ., ਕਪਤਾਨ ਪੁਲਿਸ (ਡੀ) ਦੀ ਸੁਪਰਵੀਜ਼ਨ ਹੇਠ, ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਡੀ), ਕਰਮਜੀਤ ਸਿੰਘ ਗਰੇਵਾਲ ਡੀ.ਐਸ.ਪੀ ਐਨ.ਡੀ.ਪੀ.ਐਸ ਐਕਟ ( ਸਬ-ਡਵੀਜਨ ਸਮਰਾਲਾ ), SI ਨਰਪਿੰਦਰਪਾਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ, ਇੰਸ: ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਸਮੇਤ ਪੁਲਿਸ ਪਾਰਟੀ ਨੇ ਮੁਕੱਦਮਾ ਨੰਬਰ 199 ਮਿਤੀ 31.10.2025 /प 109, 3(5) BNS & 25/54/59 Arms Act ਥਾਣਾ ਮਾਛੀਵਾੜਾ ਸਾਹਿਬ ਵਿੱਚ 02 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਹਨਾਂ ਤੋ ਵਾਰਦਾਤ ਵਿੱਚ ਵਰਤੀ ਗਈ ਇੱਕ ਕਾਰ ਮਾਰਕਾ ਵਰਨਾ ਨੰਬਰ PB.10.DM.6160 ਬ੍ਰਾਮਦ ਕੀਤੀ।
ਮਿਤੀ 31.10.2025 ਨੂੰ ਇੰਸ: ਹਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਾਛੀਵਾੜਾ ਸਾਹਿਬ ਪਾਸ ਰੋਸ਼ਨ ਲਾਲ ਪੁੱਤਰ ਭਜਨ ਰਾਮ ਵਾਸੀ ਬਾਜੀਗਰ ਮੁਹੱਲਾ, ਨੇੜੇ ਪੁਰਾਣੀ ਗਊਸ਼ਾਲਾ ਰੋਪੜ ਰੋਡ ਮਾਛੀਵਾੜਾ ਸਾਹਿਬ ਨੇ ਬਿਆਨ ਕੀਤਾ ਕਿ, “ਮਿਤੀ 30.10.2025 ਨੂੰ ਮੁਦੱਈ ਆਪਣੇ ਘਰ ਤੋਂ ਆਪਣੀ ਗੱਡੀ ਨੂੰ ਚੈਕ ਕਰਨ ਲਈ ਜਾ ਰਿਹਾ ਸੀ ਤਾਂ ਇੰਨੇ ਨੂੰ ਮੁਦੱਈ ਪਾਸ ਬਾਬਾ ਬਾਲਕ ਨਾਥ ਮੰਦਰ ਵਾਲੀ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਆ ਕੇ ਰੁੱਕ ਗਈ ਜਿਸ ਵਿੱਚ ਕਨੈਕਟਰ ਸੀਟ ਪਰ ਬੈਠੇ ਵਿਅਕਤੀ ਨੇ ਮੁਦੱਈ ਪਰ ਰਿਵਾਲਵਰ ਨੂਮਾ ਵੈਪਨ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਜਿਸ ਤੋਂ ਬਚਣ ਲਈ ਮੁਦੱਈ ਮੋਕਾ ਤੋਂ ਭੱਜ ਪਿਆ ਤਾਂ ਗੋਲੀ ਮੁਦੱਈ ਦੀ ਖੱਬੀ ਵੱਖੀ ਤੋਂ ਥੋੜਾ ਨੀਚੇ ਲੱਗੀ। ” ਜਿਸ ਤੇ 02 ਨਾਮਲੂਮ ਵਿਅਕਤੀਆ ਦੇ ਜੁਰਮ 109, 3(5) BNS & 25/54/59 Arms Act ਤਹਿਤ ਮੁਕੱਦਮਾ ਥਾਣਾ ਮਾਛੀਵਾੜ ਸਾਹਿਬ ਵਿਖੇ ਦਰਜ ਰਜਿਸਟਰ ਕੀਤਾ ਗਿਆ ਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਇਸ ਮੁਕੱਦਮਾ ਨੂੰ ਚੈਲੰਜ ਵਜੋਂ ਲੈਂਦੇ ਹੋਏ ਸੀ.ਆਈ.ਏ ਸਟਾਫ ਖੰਨਾ ਵੱਲੋਂ ਹਿਊਮਨ ਸੋਰਸ ਅਤੇ ਟੈਕਨੀਕਲ ਸੋਰਸ ਅਤੇ ਸੀ.ਸੀ.ਟੀ.ਵੀ ਕੈਮਰਿਆ ਦੀ ਫੁੱਟੇਜ ਨੂੰ ਬਾਰੀਕੀ ਨਾਲ ਕੰਗੋਲ ਦੇ ਹੋਏ ਵਾਰਦਾਤ ਸਮੇਂ ਵਰਤੀ ਕਾਰ ਟ੍ਰੇਸ ਕਰਕੇ ਉਸ ਦੇ ਮਾਲਕ ਅਰਸਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਡੇਰਾ ਜਜਨਵਾਲੀਆ ਮੁਹੱਲਾ ਨਵਾ ਕਟੜਾ ਕਲਾਨੋਰ ਜਿਲ੍ਹਾ ਗੁਰਦਾਸਪੁਰ ਨੂੰ ਮੁਕੱਦਮਾ ਹਜਾ ਵਿੱਚ ਬਤੋਰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਤੇ ਜਿਸ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਕਾਰ ਮਾਰਕਾ ਵਰਨਾ ਨੰ: PB.10.DM.6160 ਬ੍ਰਾਮਦ ਕੀਤੀ। ਜਿਸ ਤੋਂ ਬਾਅਦ ਦੋਸ਼ੀ ਅਰਸ਼ਦੀਪ ਸਿੰਘ ਦੀ ਡੂੰਘਾਈ ਨਾਲ ਪੁੱਛ-ਗਿੱਛ ਕਰਦੇ ਹੋਏ ਉਸ ਦੇ ਵਾਰਦਾਤ ਵਿੱਚ ਸ਼ਾਮਲ ਸਾਥੀ ਗੁਰਦਿਆਲ ਸਿੰਘ ਉਰਫ ਪੱਡਾ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਲਾ ਮੋਗਲਾ ਥਾਣਾ ਕਲਾਨੋਰ ਨੂੰ ਬਤੋਰ ਦੋਸ਼ੀ ਨਾਮਜਦ ਕੀਤਾ ਤੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ।
ਉਕਤ ਦੋਸ਼ੀਆ ਦੀ ਡੂੰਘਾਈ ਨਾਲ ਪੁੱਛ-ਗਿੱਛ ਕਰਦੇ ਹੋਏ, ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਵਿੱਚ ਵਰਤਿਆ ਗਿਆ ਵੈਪਨ ਗੁਰਲਾਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਰਡਿਆਣਾ ਦੇ ਕਹਿਣ ਤੇ ਕਰਨ ਮਾਸੀਹ ਉਰਫ ਅਜੂ ਪੁੱਤਰ ਫੁਮਾਨ ਮਾਸੀਹ ਵਾਸੀ ਪਿੰਡ ਦਿਓਲ, ਥਾਣਾ ਕਲਾਨੋਰ ਨੇ ਦੋਸ਼ੀ ਅਰਸ਼ਦੀਪ ਸਿੰਘ ਨੂੰ ਵੈਪਨ ਦਿੱਤਾ ਸੀ । ਇਹਨਾਂ ਉਕਤਾਨ ਵਿਅਕਤੀਆਂ ਨੂੰ ਮੁੱਕਦਮਾ ਹਜਾ ਵਿੱਚ ਨਾਮਜਦ ਕੀਤਾ ਗਿਆ। ਜਿਹਨਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।