ਸਰਕਾਰੀ ਪ੍ਰਾਇਮਰੀ ਸਕੂਲ ਅੱਡਾ ਭਗਤਾ ਭਾਈ ਦੀਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ
ਅਸ਼ੋਕ ਵਰਮਾ
ਭਗਤਾ ਭਾਈ, 5 ਨਵੰਬਰ 2025 : ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਬਲਾਕ ਪੱਧਰੀ ਖੇਡਾਂ ਵਿੱਚ ਇਸ ਸਕੂਲ ਨੇ ਨੈਸ਼ਨਲ ਕਬੱਡੀ (ਲੜਕੀਆਂ) , ਸਰਕਲ ਕਬੱਡੀ (ਮੁੰਡੇ) ,100 ਮੀਟਰ ਮੁੰਡੇ,200 ਮੀਟਰ ਕੁੜੀਆਂ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦੀਆਂ ਖੇਡਾਂ ਵਿੱਚ ਪ੍ਰਵੇਸ਼ ਕੀਤਾ। ਜ਼ਿਲ੍ਹਾ ਪੱਧਰੀ ਖੇਡਾਂ ਜੋ ਕਿ ਤਲਵੰਡੀ ਸਾਬੋ 28, 29 ਅਤੇ 30 ਅਕਤੂਬਰ 2025 ਨੂੰ ਸਮਾਪਤ ਹੋਈਆਂ ਹਨ , ਇਹਨਾਂ ਵਿੱਚ ਕਬੱਡੀ ਸਰਕਲ (ਮੁੰਡੇ) ਜ਼ਿਲ੍ਹੇ ਵਿੱਚੋਂ ਦੂਜੀ ਪੁਜੀਸ਼ਨ ਤ ਰਹੇ। ਅਧਿਆਪਕਾ ਅਤੇ ਟੀਮ ਇੰਚਾਰਜ ਮੈਡਮ ਅੰਮ੍ਰਿਤਪਾਲ ਕਲੇਰ ਨੇ ਦੱਸਿਆ ਕਿ ਬੱਚਿਆਂ ਦੀ ਸਟੇਟ ਲਈ ਚੋਣ ਤੇ ਖੇਡਣਾ ਸਕੂਲ ਲਈ ਮਾਣਮੱਤੀ ਪ੍ਰਾਪਤੀ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਸਿਰਫ਼ 15 ਦਿਨ ਪ੍ਰੈਕਟਿਸ ਕਰਾਈ, ਜਿਸ ਸਦਕਾ ਕਬੱਡੀ ਦੇ ਕੈਪਟਨ ਨਹੀਮ ਅਤੇ ਤੌਫੀਕ ਦੀ ਸਟੇਟ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਖੇਡਣਗੇ। ਇਸ ਮੌਕੇ ਸੀਐਚਟੀ ਹਰਜੀਤ ਸਿੰਘ ਨੇ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਟਾਫ਼ ਸੁਖਦੇਵ ਸਿੰਘ, ਹਰਪ੍ਰਦੀਪ ਕੌਰ, ਸ਼ਾਲੂ ਅਗਰਵਾਲ, ਗਗਨਦੀਪ, ਰਜਿੰਦਰ ਕੌਰ, ਬਲਜੀਤ ਸਿੰਘ, ਗੁਰਮੀਤ ਕੌਰ, ਮਨਦੀਪ ਕੌਰ, ਮੀਨਾ ਅਤੇ ਕਮਲ ਕੌਰ (ਟੀ ਪੀ)ਹਾਜ਼ਰ ਸਨ।