ਸਰਕਾਰ ਦਾ ਵੱਡਾ ਫ਼ੈਸਲਾ; ਹੜ੍ਹ ਅਤੇ ਭਾਰੀ ਬਰਸਾਤ ਨਾਲ ਪ੍ਰਭਾਵਿਤ ਕਿਸਾਨਾਂ ਦੇ ਬਿਜਲੀ ਬਿੱਲ 6 ਮਹੀਨੇ ਲਈ ਮੁਲਤਵੀ
ਇਸ ਫੈਸਲੇ ਨਾਲ ਰਾਜ ਦੇ ਲਗਭਗ 7.10 ਲੱਖ ਖੇਤੀ ਖਪਤਕਾਰਾਂ ਨੂੰ ਮਿਲੇਗਾ ਲਾਭ
ਚੰਡੀਗੜ੍ਹ, 4 ਨਵੰਬਰ 2025- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਲ 2025 ਦੇ ਮਾਨਸੂਨ ਦੌਰਾਨ ਸੂਬੇ ਵਿੱਚ ਆਈ ਭਾਰੀ ਬਰਸਾਤ ਅਤੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਕੀਤਾ। ਰਾਜ ਦੇ ਸਾਰੇ ਖੇਤੀਬਾੜੀ ਟਿਯੂਬਵੈਲ ਖਪਤਕਾਰਾਂ ਜੁਲਾਈ 2025 ਤੋਂ ਦਸੰਬਰ, 2025 ਦੇ ਸਮੇਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਛੇ ਮਹੀਨੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਊਰਜਾ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੁਲਾਈ, 2025 ਵਿੱਚ ਜਾਰੀ ਬਿਜਲੀ ਬਿੱਲ ਜਨਵਰੀ, 2026 ਵਿੱਚ ਭੁਗਤਾਨਯੋਗ ਹੋਣਗੇ। ਇਸੀ ਤਰ੍ਹਾ, ਅਗਸਤ 2025 ਦੇ ਬਿਜਲੀ ਬਿੱਲ ਫਰਵਰੀ, 2026 ਵਿੱਚ ਅਤੇ ਦਸੰਬਰ, 2025 ਦੇ ਬਿੱਲ ਜੂਨ, 2026 ਵਿੱਚ ਭੁਗਤਾਨਯੋਗ ਹੋਣਗੇ। ਇਸ ਫੈਸਲੇ ਨਾਲ ਰਾਜ ਦੇ ਲਗਭਗ 7.10 ਲੱਖ ਖੇਤੀਬਾੜੀ ਖਪਤਾਕਾਰਾਂ ਨੂੰ ਲਾਭ ਹੋਵੇਗਾ।
ਉਨ੍ਹਾਂ ਨੇ ਦਸਿਆ ਕਿਰਾਜ ਸਰਕਾਰ ਨੈ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਦੌਰਾਨ ਯੂਐਚਬੀਵੀਐਨ ਅਤੇ ਡੀਐਚਬੀਵੀਐਨ ਵੱਲੋਂ ਕਿਸੇ ਵੀ ਖੇਤੀਬਾੜੀ ਟਿਯੂਬਵੈਲ ਖਪਤਕਾਰ ਤੋਂ ਦੇਰੀ ਅਧਿਭਾਰ (ਲੇਟ ਪੇਮੈਂਟ ਸਰਚਾਰਜ) ਨਹੀਂ ਵਸੂਲਿਆ ਜਾਵੇਗਾ ਅਤੇ ਬਿਜਲੀ ਸਪਲਾਈ ਆਮ ਰੂਪ ਨਾਲ ਜਾਰੀ ਰਹੇਗੀ।
ਇਸ ਸੰਦਰਭ ਵਿੱਚ ਬਿਜਲੀ ਨਿਗਮਾਂ 'ਤੇ ਪੈਣ ਵਾਲੇ ਵਿੱਤੀ ਬੋਝ ਨੂੰ ਹਰਿਆਣਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਇਹ ਫੈਸਲਾ ਭਾਰੀ ਬਰਸਾਤ ਅਤੇ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਆਰਥਕ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤਾ ਗਿਆ, ਤਾਂ ਜੋ ਕਿਸਾਨ ਆਪਣੀ ਖੇਤੀਬਾੜੀ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰ ਸਕਣ।