ਬੂਟੇ ਲਗਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਪਟਿਆਲਾ 4 ਨਵੰਬਰ 2025 : ਕੁੱਝ ਦਿਨ ਪਹਿਲਾਂ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ‘ਤੇ ਪਟਿਆਲਾ ਪੁਲਿਸ ਵੱਲੋਂ ਮਨੁੱਖਤਾ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਵਿਸ਼ੇਸ਼ ਪੌਧਾਰੋਪਣ ਮੁਹਿੰਮ ਚਲਾਈ ਗਈ , ਇਸ ਅਭਿਆਨ ਤਹਿਤ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ ਥਾਵਾਂ ‘ਤੇ 1500 ਤੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ,ਪਟਿਆਲਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਇਸ ਮੁਹਿੰਮ ਦਾ ਮਕਸਦ ਨਾ ਸਿਰਫ਼ ਵਾਤਾਵਰਣ ਸੰਰਖਣ ਹੈ, ਸਗੋਂ ਸਮਾਜ ਵਿਚ ਏਕਤਾ ਅਤੇ ਮਿਲਜੁਲ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ "ਹਰ ਰੁੱਖ ਸਾਡੀ ਏਕਤਾ, ਤਾਕਤ ਅਤੇ ਸਾਂਝ ਦਾ ਪ੍ਰਤੀਕ ਹੈ , ਜਿਵੇਂ ਰੁੱਖ ਛਾਂ ਤੇ ਆਕਸੀਜਨ ਦਿੰਦੇ ਹਨ, ਤਿਵੇਂ ਮਿਲਜੁਲ ਕੇ ਰਹਿਣਾ ਸਮਾਜ ਨੂੰ ਤਾਕਤ ਦਿੰਦਾ ਹੈ" ਇਸ ਦੌਰਾਨ ਪੁਲਿਸ ਅਧਿਕਾਰੀਆਂ, ਸਟਾਫ ਮੈਂਬਰਾਂ, ਸਕੂਲੀ ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਭਰਪੂਰ ਹਿੱਸਾ ਲਿਆ ਅਤੇ ਹਰ ਇੱਕ ਨੇ ਪੌਦੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ