ਮੁਲਾਜ਼ਮਾਂ ਲਈ ਵੱਡੀ ਖ਼ਬਰ; ਸਰਕਾਰ ਨੇ ਤਬਾਦਲਾ ਨੀਤੀ 'ਚ ਕੀਤੀ ਸੋਧ
ਹਰਿਆਣਾ ਕੈਬਨਿਟ ਨੇ ਮਾਡਲ ਆਨਲਾਇਨ ਟ੍ਰਾਂਸਫਰ ਪੋਲਿਸੀ, 2025 ਤੋਂ ਕਪਲ ਕੇਸ ਕਲੋਜ਼ ਹਟਾਉਣ ਦੀ ਮੰਜੂਰੀ ਦਿੱਤੀ
ਚੰਡੀਗੜ੍ਹ, 3 ਨਵੰਬਰ 2025- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿੱਚ ਸਰਕਾਰੀ ਕਰਮਚਾਰੀਆਂ ਦੇ ਟ੍ਰਾਂਸਫਰ ਪ੍ਰੋਸੇਸ ਵਿੱਚ ਹੋਰ ਵੱਧ ਪਾਰਦਰਸ਼ਿਤਾ ਅਤੇ ਨਿਰਪੱਖਤਾ ਲਿਆਉਣ ਲਈ ਮਾਡਲ ਆਨਲਾਇਨ ਟ੍ਰਾਂਸਫਰ ਪੋਲਿਸੀ, 2025 ਵਿੱਚ ਇੱਕ ਸੋਧ ਨੂੰ ਮੰਜੂਰੀ ਦਿੱਤੀ ਗਈ।
ਅਜਿਹੇ ਕਰਮਚਾਰੀ ਜਿਸ ਦਾ ਜੀਵਨਸਾਥੀ ਹਰਿਆਣਾ ਸਰਕਾਰ ਦੇ ਕਿਸੇ ਵਿਭਾਗ ਜਾਂ ਸੰਗਠਨ ਵਿੱਚ ਨਿਯਮਤ ਕਰਮਚਾਰੀ ਵਜੋ ਕੰਮ ਕਰ ਰਿਹਾ ਹੈ, ਜਾਂ ਕਿਸੇ ਹੋਰ ਸੂਬਾ ਸਰਕਾਰ ਜਾਂ ਭਾਰਤ ਸਰਕਾਰ ਦੇ ਅਧੀਨ ਨਿਯਮਤ ਕਰਮਚਾਰੀ ਵਜੋ ਕੰਮ ਕਰ ਰਿਹਾ ਹੈ ਅਤੇ ਹਰਿਆਣਾ, ਦਿੱਲੀ ਜਾਂ ਚੰਡੀਗੜ੍ਹ ਵਿੱਚ ਤੈਨਾਤ ਹੈ, ਉਸ ਨੂੰ 5 ਨੰਬਰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਯੋਗਤਾ ਨੰਬਰ ਦੰਪਤੀ ਸਮੇਤ ਹਰਿਆਣਾ ਸਰਕਾਰ ਦੇ ਦੋ ਕਰਮਚਾਰੀਆਂ ਵਿੱਚੋਂ ਸਿਰਫ ਇੱਕ ਨੂੰ ਹੀ ਦਿੱਤੇ ਜਾਣਗੇ।