ਮਦਰਾਸੀ ਤਮਿਲ ਕਲੋਨੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਤੇ ਸਾਥੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 31 ਅਗਸਤ 2025 : ਮਦਰਾਸੀ ਤਮਿਲ ਕਲੋਨੀ ਵਿੱਚ ਦੱਖਣੀ ਭਾਰਤ ਵਿਚੋਂ ਪੰਜਾਬ ਆਕੇ ਵੱਸਣ ਵਾਲੇ ਭਾਰਤੀਆਂ ਦੇ ਇੱਕ ਸਾਦੇ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਪੋਕਸਪਰਸਨ ਪੰਜਾਬ ਨੇ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਮਿਲਗੋਭਾ ਦੇਖਣ ਨੂੰ ਮਿਲਦਾ ਹੈ ਜੋ ਇਨਸਾਨੀਅਤ ਦੇ ਨਾਮ ਤੇ ਇੱਕ ਵਧੀਆ ਉਦਾਹਰਣ ਹੈ ਜੋ ਹੋਰ ਕਿਸੇ ਸੂਬੇ ਵਿਚ ਘੱਟ ਹੀ ਦੇਖਣ ਨੂੰ ਮਿਲਦਾ ਹੈ , ਇਸ ਮੌਕੇ ਪੰਜਾਬ ਨਿਵਾਸੀਆਂ ਨੂੰ ਕੁਦਰਤੀ ਮਾਰ ਹੇਠ ਆਏ ਲੋਕਾਂ ਲਈ ਮੱਦਦ ਦਾ ਹੱਥ ਵਧਾਉਣ ਦੀ ਅਪੀਲ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਹਰ ਗਲੀ ਮੁਹੱਲੇ ਪਿੰਡ ਸ਼ਹਿਰ ਵੱਲੋਂ ਹੜ ਦੀ ਮਾਰ ਹੇਠ ਆਏ ਜ਼ਿਲਿਆਂ ਵਿਚ ਰਾਸ਼ਨ, ਦੁੱਧ ਸੁੱਕਾ, ਦਵਾਈਆਂ, ਪਸ਼ੂਆਂ ਲਈ ਅਚਾਰ ਦੇ ਰੂਪ ਵਿੱਚ ਪਸ਼ੂਆਂ ਲਈ ਚਾਰੇ ਦੀ ਅਤਿਅੰਤ ਲੋੜ ਹੈ , ਇਸ ਮੁਸ਼ਕਿਲਾਂ ਭਰੇ ਸਮੇਂ ਵਿੱਚ ਪੰਜਾਬੀਆਂ ਨੂੰ ਫਿਰਾਖ ਦਿਲੀ ਦਾ ਸਬੂਤ ਦੇਣ ਦੀ ਲੋੜ ਹੈ ,ਇਸ ਮੌਕੇ ਪੰਜਾਬ ਦੇ ਲੱਗਭੱਗ ਸੱਤ ਜ਼ਿਲਿਆਂ ਵਿਚ ਟੈਂਟ ਆਦਿ ਦੀ ਵੀ ਸਖ਼ਤ ਜ਼ਰੂਰਤ ਹੈ।ਸਮਾਜ ਭਲਾਈ ਸੰਸਥਾਵਾਂ ਵੱਲੋਂ ਇਸ ਮੌਕੇ ਵਿਸ਼ੇਸ਼ ਉਪਰਾਲਾ ਕੀਤਾ ਜਾਣਾ ਅਤਿ ਜ਼ਰੂਰੀ ਹੈ, ਪੰਜਾਬੀ ਪਹਿਲਾਂ ਤੋਂ ਹੀ ਦਾਨ ਪੁੰਨ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਹਨ , ਕਮੇਟੀਆਂ ਬਣਾਕੇ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਵਿੱਚ ਕਿਸੇ ਵੀ ਵੇਲੇ ਪਹੁੰਚਣ ਤੇ ਦੱਸਿਆ ਜਾਂਦਾ ਹੈ ਕਿ ਕਿਸ ਪਿੰਡ ਜਾਂ ਸ਼ਹਿਰ ਵਿੱਚ ਤੁਰੰਤ ਐਮਰਜੈਂਸੀ ਹਾਲਾਤ ਹਨ ਅਤੇ ਕਿਸ ਚੀਜ਼ ਦੀ ਲੋੜ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੋਨੀ ਪ੍ਰਧਾਨ ਰਾਮੂ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਪੰਡਿਤ ਦੀਨ, ਤਰਨਪਾਲ ਢਿੱਲੋਂ,ਦਯਾਲ ਤੇ ਸਾਥੀਆਂ ਵੱਲੋਂ ਵੀ ਇਸ ਕੁਦਰਤੀ ਆਫ਼ਤ ਸਮੇਂ ਪੰਜਾਬ ਦੇ ਲੋਕਾਂ ਦੀ ਮੱਦਦ ਕਰਨ ਦੀ ਅਪੀਲ ਕੀਤੀ ਗਈ