ਸਾਬਕਾ MLA ਕੁਲਜੀਤ ਨਾਗਰਾ ਨੇ 'ਸੰਵਿਧਾਨ ਬਚਾਓ ਰੈਲੀ' ਨੂੰ ਸਫਲ ਬਣਾਉਣ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕੀਤਾ ਧੰਨਵਾਦ
ਦੀਦਾਰ ਗੁਰਨਾ
- ਪੰਜਾਬ ਦੇ ਲੋਕ ਕਾਂਗਰਸ ਨੂੰ ਹੀ ਇਕ ਵਿਅਕਲਪ ਵਜੋਂ ਵੇਖ ਰਹੇ ਹਨ:ਨਾਗਰਾ
ਫਤਹਿਗੜ੍ਹ ਸਾਹਿਬ,1 ਜੂਨ 2025 - ਪਿਛਲੀ ਦਿਨੀ ਅਮਲੋਹ ਵਿਖੇ ਕਾਂਗਰਸ ਪਾਰਟੀ ਦੀ 'ਸੰਵਿਧਾਨ ਬਚਾਓ ਰੈਲੀ' ਦੀ ਸ਼ਾਨਦਾਰ ਸਫਲਤਾ 'ਤੇ ਪ੍ਰਸੰਨਤਾ ਜ਼ਾਹਰ ਕਰਦਿਆਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇਹ ਰੈਲੀ ਸਿਰਫ ਇਕ ਸਮਾਗਮ ਨਹੀਂ ਸੀ, ਸਗੋਂ ਲੋਕਾਂ ਦੇ ਮਨ ਦੀ ਆਵਾਜ਼ ਸੀ। ਉਨ੍ਹਾਂ ਨੇ ਕਿਹਾ ਕਿ ਇਸ ਰੈਲੀ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਸੂਬੇ ਵਿੱਚ ਕਾਂਗਰਸ ਪਾਰਟੀ ਦੀ 2027 ਵਿੱਚ ਸਰਕਾਰ ਬਣਾਉਣ ਲਈ ਤਤਪਰ ਹਨ।
ਉਨ੍ਹਾਂ ਕਿਹਾ ਕਿ ਰੈਲੀ ਵਿੱਚ ਹਰ ਵਰਗ ਦੀ ਭਾਗੀਦਾਰੀ ਨੇ ਦਰਸਾ ਦਿੱਤਾ ਕਿ ਲੋਕ ਸੰਵਿਧਾਨਿਕ ਮੁੱਲਾਂ ਦੀ ਰੱਖਿਆ ਅਤੇ ਲੋਕਤੰਤਰ ਦੀ ਬਹਾਲੀ ਲਈ ਕਾਂਗਰਸ ਪਾਰਟੀ 'ਤੇ ਭਰੋਸਾ ਕਰਦੇ ਹਨ। ਇਹ ਸਿਰਫ ਕਾਂਗਰਸ ਵਰਕਰਾਂ ਦੀ ਜਿੱਤ ਨਹੀਂ, ਸਗੋਂ ਪੰਜਾਬ ਦੀ ਜਨਤਾ ਦੀ ਜਾਗਰੂਕਤਾ ਅਤੇ ਇਕਜੁੱਟਤਾ ਦੀ ਵੀ ਨਿਸ਼ਾਨੀ ਹੈ।
ਸ. ਨਾਗਰਾ ਨੇ ਕਿਹਾ ਕਿ ਇਹ ਸਾਫ਼ ਹੋ ਗਿਆ ਹੈ ਕਿ ਲੋਕ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੋਹਾਂ ਤੋਂ ਨਾਰਾਜ਼ ਹਨ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਦਰਸਾ ਦਿੱਤਾ ਕਿ ਆਮ ਜਨਤਾ ਮੌਜੂਦਾ ਸਰਕਾਰਾਂ ਦੀ ਨੀਤੀਆਂ, ਵਾਅਦਾਖਿਲਾਫੀ ਅਤੇ ਲੋਕ ਵਿਰੋਧੀ ਫੈਸਲਿਆਂ ਤੋਂ ਦੁਖੀ ਹੈ। ਨਾਗਰਾ ਨੇ ਕਿਹਾ ਕਿ ਲੋਕਾਂ ਵਿੱਚ ਭਰਮ ਨਹੀਂ ਰਿਹਾ, ਹੁਣ ਉਹ ਸਚਾਈ ਨੂੰ ਸਮਝ ਚੁੱਕੇ ਹਨ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਅਸਲ ਮਸਲਿਆਂ ਵੱਲ ਧਿਆਨ ਨਾ ਦੇਣਾ — ਦੋਹਾਂ ਨੇ ਮਿਲ ਕੇ ਆਮ ਆਦਮੀ ਦੀ ਜ਼ਿੰਦਗੀ ਔਖੀ ਬਣਾ ਦਿੱਤੀ ਹੈ।
ਨਾਗਰਾ ਨੇ ਕਿਹਾ ਕਿ ਅਸੀਂ ਇਸ ਜਨ ਆਵਾਜ਼ ਨੂੰ ਹੋਰ ਵਧਾਉਣਾ ਹੈ ਅਤੇ ਹਰ ਘਰ, ਹਰ ਪਿੰਡ, ਹਰ ਸ਼ਹਿਰ ਤੱਕ ਕਾਂਗਰਸ ਦੇ ਸੰਦੇਸ਼ ਨੂੰ ਲੈ ਕੇ ਜਾਣਾ ਹੈ। 2027 ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਦੇ ਲੋਕ ਬਦਲਾਅ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਕਾਂਗਰਸ ਨੂੰ ਹੀ ਇਕ ਵਿਅਕਲਪ ਵਜੋਂ ਵੇਖ ਰਹੇ ਹਨ।ਇਸ ਮੌਕੇ ਬਲਾਕ ਪ੍ਰਧਾਨ ਖੇੜਾ ਓਕਾਰ ਸਿੰਘ ਲਾਲ ਜੀ,ਸੀਨੀਅਰ ਕਾਂਗਰਸੀ ਆਗੂ ਡਾ.ਬਲਰਾਮ ਸ਼ਰਮਾ,ਸਰਬਜੀਤ ਸਿੰਘ ਰਾਮਪੁਰ, ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ,ਰਣਜੀਤ ਸਿੰਘ ਸੱਦੋਮਾਜਰਾ,ਸਰਪੰਚ ਗੁਰਦੀਪ ਸਿੰਘ,ਜਗਮੀਤ ਸਿੰਘ,ਦਵਿੰਦਰ ਕੌਰ ਭੱਠਲ,ਸ਼ਿੰਦਰ ਸਿੰਘ ਰੰਧਾਵਾ,ਗੁਰਜੰਟ ਸਿੰਘ ਸਲੇਮਪੁਰ,ਸੁਰਿੰਦਰ ਸਿੰਘ ਲੋਹਾਖੇੜੀ,ਗੁਰਬਿੰਦਰ ਸਿੰਘ,ਸੱਜਣ ਸਿੰਘ,ਪੁਸ਼ਪਿੰਦਰ ਸਿੰਘ,ਸਿਮਰਜੋਤ ਸਿੰਘ,ਮਲਕੀਤ ਸਿੰਘ ਮੰਡੋਫਲ,ਗੁਰਦੀਪ ਸਿੰਘ ਭੈਰੋਪੁਰ, ਮਾਸਟਰ ਰਵਿੰਦਰ ਸਿੰਘ,ਗੁਲਜ਼ਾਰ ਸਿੰਘ ਸ਼ਾਹੀ,ਬਲਵੀਰ ਸਿੰਘ,ਹਰਮਨਦੀਪ ਸਿੰਘ,ਜਗਵਿੰਦਰ ਸਿੰਘ ਬੈਂਸ,ਗੁਰਜੰਟ ਸਿੰਘ ਜੱਲਾ,ਲਾਡੀ ਬਧੌਛੀ,ਲਖਵਿੰਦਰ ਸਿੰਘ ਲਾਡੀ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ।