ਪੰਜਾਬ ਕੈਬਨਿਟ 'ਚ ਹੋਏ ਵੱਡੇ ਫ਼ੈਸਲੇ! ਇਸ ਵਰਗ ਦੇ ਕਰਜ਼ੇ ਕੀਤੇ ਮੁਆਫ਼ (ਵੇਖੋ ਵੀਡੀਓ)
ਚੰਡੀਗੜ੍ਹ, 3 ਜੂਨ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਕੈਬਨਿਟ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਐਸਸੀ ਸਮਾਜ ਦੇ ਲਈ ਵੱਡਾ ਫ਼ੈਸਲਾ ਕੀਤਾ ਗਿਆ। ਸੀਐੱਮ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ ਕਿ, ਐਸਸੀ ਸਮਾਜ ਦੇ 31 ਮਾਰਚ 2020 ਤੱਕ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਰੀਏ 4727 ਪਰਿਵਾਰ ਇਸ ਜ਼ਰੀਏ ਕਵਰ ਹੋਣਗੇ। ਇਨ੍ਹਾਂ ਪਰਿਵਾਰਾਂ ਤੇ 68 ਕਰੋੜਾ ਰੁਪਏ ਦਾ ਕਰਜ਼ਾ ਸੀ।