ਡਿੱਗਿਆ ਮੋਬਾਇਲ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ
ਅਸ਼ੋਕ ਵਰਮਾ
ਭਗਤਾ ਭਾਈ ,2ਜੂਨ 2025: ਵਿਧਾਨ ਸਭਾ ਹਲਕਾ ਰਾਮਪੁਰਾ ਅਧੀਨ ਪੈਂਦੇ ਕਸਬਾ ਭਗਤਾ ਭਾਈ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਉਰਫ ਭੁੱਟੋ ਨੇ ਇੱਕ ਵਿਅਕਤੀ ਦਾ ਡਿੱਗਿਆ ਹੋਇਆ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਬੀਤੀ ਦੇਰ ਸ਼ਾਮ ਜਦੋਂ ਸੁਰਿੰਦਰ ਕੁਮਾਰ ਕਿਧਰੇ ਜਾ ਰਿਹਾ ਸੀ ਤਾਂ ਉਹਨਾਂ ਨੂੰ ਸੜਕ ਤੇ ਡਿੱਗਿਆ ਹੋਇਆ ਇੱਕ ਮੋਬਾਇਲ ਮਿਲਿਆ। ਇਸ ਤੋਂ ਬਾਅਦ ਉਹਨਾਂ ਨੇ ਮਾਲਕ ਦੀ ਪਛਾਣ ਸ਼ੁਰੂ ਕੀਤੀ ਤਾਂ ਜਲਦੀ ਹੀ ਮੋਬਾਈਲ ਦੇ ਅਸਲ ਮਾਲਕ ਦਾ ਪਤਾ ਲੱਗਾ ਕਿ ਇਹ ਮੋਬਾਇਲ ਰਾਮ ਗੋਪਾਲ ਗਰਗ ਦੀ ਦੁਕਾਨ ਮਿਲਾਪ ਸ਼ੂਜ਼ ਸੈਂਟਰ, ਖਹਿਰਾ ਮਾਰਕੀਟ ਵਿਖੇ ਕੰਮ ਕਰ ਰਹੇ ਮਨਦੀਪ ਸਿੰਘ ਦਾ ਸੀ। ਅੱਜ ਸਵੇਰੇ ਸੁਰਿੰਦਰ ਕੁਮਾਰ ਨੇ ਮੋਬਾਇਲ ਉਸ ਦੇ ਅਸਲੀ ਮਾਲਕ ਨੂੰ ਸੌਂਪ ਦਿੱਤਾ। ਆਪਣਾ ਮੋਬਾਈਲ ਮਿਲਣ ਤੇ ਮਨਦੀਪ ਸਿੰਘ ਨੇ ਸੁਰਿੰਦਰ ਕੁਮਾਰ ਦਾ ਧੰਨਵਾਦ ਕੀਤਾ ਹੈ। ਭਗਤਾ ਭਾਈ ਵਾਸੀਆਂ ਨੇ ਇਸ ਇਮਾਨਦਾਰੀ ਪ੍ਰਤੀ ਸੁਰਿੰਦਰ ਕੁਮਾਰ ਦੀ ਸ਼ਲਾਘਾ ਕੀਤੀ ਹੈ।