ਵਨ ਨੇਸ਼ਨ, ਵਨ ਹਸਬੈਂਡ ਸਕੀਮ! ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ
ਚੰਡੀਗੜ੍ਹ, 3 ਜੂਨ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀ ਕਥਿਤ ਤੌਰ ਤੇ ਵਨ ਨੇਸ਼ਨ, ਵਨ ਹਸਬੈਂਡ ਸਕੀਮ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਦੇ ਨਾਮ ਤੇ ਭਾਜਪਾ ਵੋਟਾਂ ਮੰਗ ਰਹੀ ਹੈ। ਸਿੰਦੂਰ ਦਾ ਮਜ਼ਾਕ ਉਡਾ ਰਹੀ ਹੈ। ਭਗਵੰਤ ਮਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸਿੰਦੂਰ ਹਰ ਘਰ ਪਹੁੰਚਾਇਆ ਜਾਵੇਗਾ।
ਮਾਨ ਨੇ ਕਿਹਾ ਕਿ ਭਾਜਪਾ ਦੀ ਇਹ ਵਨ ਨੇਸ਼ਨ, ਵਨ ਹਸਬੈਂਡ ਸਕੀਮ ਹੈ, ਜਿਸ ਦਾ ਅਸੀਂ ਤਿੱਖਾ ਵਿਰੋਧ ਕਰਦੇ ਹਾਂ। ਉਥੇ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਭਾਜਪਾ ਵਾਲੇ ਪੰਜਾਬ ਵਿੱਚ ਸਿੰਦੂਰ ਲੈ ਕੇ ਜਾਣਗੇ ਤਾਂ, ਪੰਜਾਬਣਾਂ ਉਨ੍ਹਾਂ ਨੂੰ ਕੁੱਟਣਗੀਆਂ। ਸਿੰਦੂਰ ਕੇਵਲ ਤੇ ਕੇਵਲ ਔਰਤ ਦੇ ਪਤੀ ਦਾ ਹੱਕ ਹੈ, ਨਾ ਕਿ ਭਾਜਪਾ ਵਾਲਿਆਂ ਨੂੰ ਹੱਕ ਹੈ।
- Download Babushahi App
-
-