ਯੂਥ ਵੀਰਾਂਗਨਾਵਾਂ ਇਕਾਈ ਬਠਿੰਡਾ ਵੱਲੋਂ ਮੁਫ਼ਤ ਸਿਲਾਈ ਸੈਂਟਰ ਦੀ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ,3 ਜੂਨ 2025: ਮਹਿਲਾਵਾਂ ਨੂੰ ਆਰਥਿਕ ਪੱਖੋਂ ਮਜਬੂਤ ਬਨਾਉਣਾ ਹੀ ਸਾਡਾ ਮੁੱਖ ਉਦੇਸ਼ ਹੈ। ਅੱਜ ਦੇ ਮੁਕਾਬਲੇਬਾਜੀ ਦੇ ਦੌਰ ਵਿਚ ਔਰਤਾਂ ਨੂੰ ਵੀ ਘਰ ਚਲਾਉਣ ਲਈ ਅੱਗੇ ਆਉਣਾ ਹੋਵੇਗਾ ਤਾਂ ਹੀ ਪਰਿਵਾਰ ਨੂੰ ਬੇਹਤਰ ਸਹੂਲਤਾਂ ਅਤੇ ਆਰਥਿਕ ਮਜਬੂਤੀ ਦਿੱਤੀ ਜਾ ਸਕੇਗੀ ਅਤੇ ਬੱਚਿਆਂ ਦਾ ਪਾਲਣ- ਪੋਸ਼ਣ ਚੰਗੀ ਤਰਾਂ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਵਲੰਟੀਅਰ ਸੁਖਵੀਰ ਕੌਰ ਨੇ ਸਥਾਨਕ ਸੁਰਖਪੀਰ ਰੋਡ ਵਿਖੇ ਇੱਕ ਸਿਲਾਈ ਸੈਂਟਰ ਦੇ ਉਦਘਾਟਨ ਮੌਕੇ ਕੀਤਾ। ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਇਹ ਸੈਂਟਰ ਲਤਾ ਰਾਣੀ ਪਤਨੀ ਹੀਰਾ ਲਾਲ ਦੇ ਘਰ ਗਲੀ ਨੰ:32, ਸੁਰਖਪੀਰ ਰੋਡ ਵਿਖੇ ਖੋਲਿ੍ਹਆ ਗਿਆ ਹੈ। ਕਰੀਬ 6 ਮਹੀਨੇ ਚੱਲਣ ਵਾਲੇ ਇਸ ਸੈਂਟਰ ਵਿਚ ਲਗਭਗ 15 ਲੜਕੀਆਂ ਨੂੰ ਯੂਥ ਵਲੰਟੀਅਰ ਲਤਾ ਅਤੇ ਜੋਤੀ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਯੂਥ ਵੀਰਾਂਗਨਾਂਏਂ ਪ੍ਰਵੀਨ, ਵੀਨਾ, ਰੀਟਾ, ਲਤਾ, ਸਿਮਰਨ ਅਤੇ ਹੋਰ ਮੈਂਬਰ ਹਾਜਰ ਸਨ।