ਨਿਰੰਕਾਰੀ ਮਿਸ਼ਨ ਵੱਲੋਂ ਜ਼ੋਨਲ ਪੱਧਰ ਦਾ ਮਹਿਲਾ ਸਮਾਗਮ ਕਰਵਾਇਆ ਗਿਆ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2025 :ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰ ਯੋਗ ਨਿਰੰਕਾਰੀ ਰਾਜਪਿਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਥਾਨਿਕ ਲਾਰਡ ਰਾਮਾ ਹਾਲ ਵਿਖੇ ਜੋਨ ਪੱਧਰ ਦਾ ਮਹਿਲਾ ਸਮਾਗਮ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਐਸ ਪੀ ਦੁੱਗਲ ਦੀ ਅਗਵਾਈ ਵਿੱਚ ਆਯੋਜਨ ਕੀਤਾ ਗਿਆ ਜਿਸ ਵਿੱਚ ਜੋਨ ਬਠਿੰਡਾ ਦੀਆਂ 28 ਬਰਾਂਚਾਂ ਦੀਆਂ ਲਗਭਗ 150 ਮਹਿਲਾਵਾਂ ਨੇ ਹਿੱਸਾ ਲਿਆ। ਸੰਤ ਨਿਰੰਕਾਰੀ ਮਿਸ਼ਨ ਦੀ ਬਰਾਂਚ ਗੁੜਗਾਓ ਦੀ ਪ੍ਰਚਾਰਕ ਭੈਣ ਨਵਰੂਪ ਨੇ ਦੱਸਿਆ ਕਿ ਕਿਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਨਾਲ ਨਿਰੰਕਾਰ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਭੈਣਾਂ ਨੂੰ ਵੀ ਅਜਿਹਾ ਬਰਾਬਰ ਦਾ ਮੌਕਾ ਦਿੱਤਾ ਗਿਆ ਹੈ। ਇਤਿਹਾਸ ਨੂੰ ਵੇਖ ਲਈਏ ਕਿ ਭੈਣਾਂ ਘਰ ਘਰ ਜਾ ਕੇ ਗੁਰੂ ਦੇ ਇਸ ਪ੍ਚਾਰ ਦਾ ਪ੍ਸਾਰ ਕਰ ਰਹੀਆਂ ਹਨ ਅਤੇ ਨਾਲ-ਨਾਲ ਹੀ ਮਹਾਪੁਰਸ਼ ਵੀ ਪੂਰਾ ਯੋਗਦਾਨ ਦੇ ਰਹੇ ਹਨ, ਜੇ ਘਰ ਵਿੱਚ ਭੈਣਾਂ ਦੀ ਸੰਗਤ ਹੁੰਦੀ ਹੈ ਤਾਂ ਇਸ ਵਿੱਚ ਮਹਾਪੁਰਸ਼ ਪੂਰਨ ਸਹਿਯੋਗ ਦਿੰਦੇ ਹੋਏ ਪੂਰੀ ਸਹਾਇਤਾ ਅਤੇ ਸੇਵਾ ਕਰਦੇ ਹਨ ।
ਉਨ੍ਹਾਂ ਨੇ ਜੋਨ ਬਠਿੰਡਾ ਦੀਆਂ ਸਾਰੀਆਂ ਬਰਾਂਚਾਂ ਦੀਆਂ ਮਹਿਲਾਵਾਂ ਨੂੰ ਇਸ ਸਮਾਗਮ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਨੇ ਗੁਰੂ ਦੇ ਹੁਕਮ ਅਨੁਸਾਰ ਸਤਿਗੁਰੂ ਦੀ ਇਛਾਵਾਂ ਅਨੁਸਾਰ ਸਿੱਖਿਆਵਾਂ ਨੂੰ ਇਨ ਬਿੰਨ ਮੰਨਦੇ ਹੋਏ ਇਸ ਸਮਾਗਮ 'ਚ ਆਪਣਿਆਂ ਬਹੁਤ ਸੁੰਦਰ ਅਦਾਕਾਰੀ ਪੇਸ਼ ਕੀਤੀਆਂ ਅਤੇ ਉਨ੍ਹਾਂ ਦੇ ਚਿਹਰਿਆਂ ਤੇ ਯਕੀਨਨ ਰੁਹਾਨੀਅਤ ਦਾ ਨੂਰੀ ਪਿਆਰ ਝਲਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਔਰਤ ਸਮਾਜ ਵਿੱਚ ਵਿਚਰਦੇ ਹੋਏ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਗੁਰੂ ਮਰਿਯਾਦਾ ਅਨੁਸਾਰ ਢਾਲਦੇ ਹੋਏ ਸੰਗਤਾਂ ਨਾਲ ਜੋੜਕੇ ਆਪਣੇ ਘਰ ਨੂੰ ਸਵਰਗ ਬਣਾ ਲੈਂਦੀਆਂ ਹਨ। ਪਰਿਵਾਰ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਲਈ ਬੱਚਿਆਂ ਨੂੰ ਸੰਗਤ ਵਿੱਚ ਲਿਆਉਣਾ ਅਤਿ ਜਰੂਰੀ ਹੈ ਤਾਂ ਜੋ ਉਨ੍ਹਾਂ ਅੰਦਰ ਅਧਿਆਤਮਿਕ ਤੇ ਮਾਨਸਿਕ ਵਿਕਾਸ ਵਿਕਸਿਤ ਹੋ ਸਕੇ। ਇਨ੍ਹਾਂ ਬੱਚਿਆਂ ਨੇ ਹੀ ਆਉਣ ਵਾਲੇ ਸਮੇਂ 'ਚ ਸਮਾਜ ਸੁਧਾਰਕ ਬਣਨਾ ਹੈ।
ਇਸ ਮੌਕੇ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇੰਚਾਰਜ ਐਸ ਪੀ ਦੁੱਗਲ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਵੱਖ ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਸਹਾਰਾ ਲੈਂਦੇ ਹੋਏ ਮਹਿਲਾਵਾਂ ਨੇ ਹਰਦੇਵ ਬਾਣੀ, ਅਵਤਾਰ ਬਾਣੀ ਦੇ ਵੱਖ ਵੱਖ ਸਰਲੋਕਾਂ, ਗੀਤ, ਸੰਗੀਤ, ਗਰੁੱਪ ਸੋਂਗ ਅਤੇ ਨਿਰੰਕਾਰੀ ਮਿਸ਼ਨ ਦੇ ਸਲੇਬਸ ਤੇ ਅਧਾਰਿਤ ਵੱਖ ਵੱਖ ਵਿਸ਼ਿਆਂ 'ਤੇ ਵਿਚਾਰ ਆਦਿ ਦੀ ਬਹੁਤ ਸੁੰਦਰ ਢੰਗ ਨਾਲ ਪੇਸ਼ਕਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਤਿਗੁਰੂ ਮਾਤਾ ਜੀ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦੇ ਹੋਏ ਗੁਰੂ ਮਰਿਯਾਦਾ ਅਨੂਸ਼ਾਸਨ ਵਿੱਚ ਰਹਿ ਜੀਵਨ ਵਤੀਤ ਕਰਨਾ ਚਾਹੀਦਾ ਹੈ।