ਅਸਾਮ : ਉੱਤਰ-ਪੂਰਬੀ ਭਾਰਤ, ਜਿਸ ਵਿੱਚ ਅਸਾਮ, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ, ਮਨੀਪੁਰ ਅਤੇ ਤ੍ਰਿਪੁਰਾ ਆਦਿ ਰਾਜ ਸ਼ਾਮਲ ਹਨ, ਇਨ੍ਹਾਂ ਦਿਨਾਂ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਵੱਡੀ ਤਬਾਹੀ ਦਾ ਸਾਹਮਣਾ ਕਰ ਰਹੇ ਹਨ।
-
ਅਸਾਮ ਵਿੱਚ ਹੜ੍ਹ :
ਬ੍ਰਹਮਪੁੱਤਰ ਸਮੇਤ 10 ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। 15 ਤੋਂ ਵੱਧ ਜ਼ਿਲ੍ਹਿਆਂ ਵਿੱਚ 78,000 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਘਰ ਢਹਿ ਗਏ, ਸੜਕਾਂ ਤੇ ਰੇਲ ਲਾਈਨਾਂ ਨੂੰ ਨੁਕਸਾਨ ਹੋਇਆ, ਅਤੇ ਕਈ ਪਿੰਡ ਪਾਣੀ ਹੇਠ ਆ ਗਏ। ਹੁਣ ਤੱਕ ਅੱਠ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।
-
ਅਰੁਣਾਚਲ ਪ੍ਰਦੇਸ਼:
ਮੋਹਲੇਧਾਰ ਮੀਂਹ ਅਤੇ ਲੈਂਡਸਲਾਈਡ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਕਈ ਇਲਾਕਿਆਂ ਵਿੱਚ ਆਵਾਜਾਈ ਮੁਸ਼ਕਲ ਹੋ ਗਈ ਹੈ।
-
ਸਿੱਕਮ:
ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ਵਿੱਚ 1,276 ਸੈਲਾਨੀ ਲੈਂਡਸਲਾਈਡ ਅਤੇ ਮੀਂਹ ਕਾਰਨ ਫਸੇ ਹੋਏ ਹਨ। ਤੀਸਤਾ ਦਰਿਆ ਦੇ ਉਫਾਣ ਅਤੇ ਪੁਲ ਢਹਿਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ।
-
ਮਿਜ਼ੋਰਮ ਅਤੇ ਤ੍ਰਿਪੁਰਾ:
ਆਈਜ਼ੌਲ ਵਿੱਚ ਸਕੂਲ ਬੰਦ, ਪੱਛਮੀ ਤ੍ਰਿਪੁਰਾ ਵਿੱਚ ਹੜ੍ਹਾਂ ਕਾਰਨ 1,300 ਪਰਿਵਾਰ ਰਾਹਤ ਕੈਂਪਾਂ ਵਿੱਚ।
-
ਸੜਕਾਂ, ਰੇਲ ਅਤੇ ਫੈਰੀ ਸੇਵਾਵਾਂ ਪ੍ਰਭਾਵਿਤ:
ਹੜ੍ਹਾਂ ਕਾਰਨ ਆਵਾਜਾਈ ਰੁਕ ਗਈ ਹੈ। ਕਈ ਪੁਲ ਅਤੇ ਸੜਕਾਂ ਢਹਿ ਗਈਆਂ।
-
ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਵੱਲੋਂ ਕਾਰਵਾਈ:
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਭਾਵਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਅਸਾਮ ਸਰਕਾਰ ਨੇ ਮੌਤਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਐਕਸ-ਗ੍ਰੇਸ਼ੀਆ ਐਲਾਨੀ ਹੈ।
-
ਜਾਨੀ-ਮਾਲ ਦਾ ਨੁਕਸਾਨ:
ਪਿਛਲੇ 48 ਘੰਟਿਆਂ ਵਿੱਚ 3,800 ਤੋਂ ਵੱਧ ਲੋਕ ਪ੍ਰਭਾਵਿਤ, 883 ਘਰ ਨੁਕਸਾਨੀ, ਅਤੇ ਕਈ ਲੋਕ ਲਾਪਤਾ।
-
ਜੰਗਲੀ ਜੀਵਨ ਤੇ ਵੀ ਅਸਰ:
ਪੋਬਿਟੋਰਾ ਵਾਈਲਡਲਾਈਫ ਸੈਂਚੁਰੀ ਵਿੱਚ ਜਾਨਵਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ।