ਓਪਰੇਸ਼ਨ SHIELD ਤਹਿਤ ਪੰਜਾਬ, ਜੰਮੂ-ਕਸ਼ਮੀਰ ਅਤੇ ਹੋਰ ਸਰਹੱਦੀ ਰਾਜਾਂ ਵਿੱਚ ਮੌਕ ਡ੍ਰਿੱਲਾਂ ਅਤੇ ਬਲੈਕਆਉਟ ਕਰਵਾਏ ਗਏ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਚੰਡੀਗੜ੍ਹ, 31 ਮਈ 2025:
ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਉਣ ਵਾਲੇ ਰਾਜਾਂ ਵਿੱਚ ਓਪਰੇਸ਼ਨ SHIELD ਦੇ ਤਹਿਤ ਸਿਵਲ ਡਿਫੈਂਸ ਮੌਕ Drill ਅਤੇ ਬਿਜਲੀ ਬੰਦ ਕਰਨ ਦੀ ਕਾਰਵਾਈ ਸ਼ਨੀਵਾਰ ਨੂੰ ਕੀਤੀ ਗਈ। ਇਹ ਮੌਕ ਡ੍ਰਿੱਲ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਹੋਏ।
ਇਸ ਦੌਰਾਨ ਐਅਰ ਰੇਡ ਸਾਈਰਨ, ਬਲੈਕਆਉਟ, ਐਮਰਜੈਂਸੀ ਇਵੈਕੂਏਸ਼ਨ, ਡਰੋਨ ਹਮਲਿਆਂ ਦੀ ਮੌਕ ਸੂਚਨਾ ਅਤੇ ਰਸਾਇਣਕ ਹਮਲੇ ਦੀ ਸਥਿਤੀ ਦੀ ਪੂਰੀ ਤਰ੍ਹਾਂ ਰਿਹਰਸਲ ਕੀਤੀ ਗਈ। ਅੰਮ੍ਰਿਤਸਰ, ਫਿਰੋਜ਼ਪੁਰ, ਫ਼ਾਜ਼ਿਲਕਾ, ਗੁਰਦਾਸਪੁਰ ਅਤੇ ਤਰਨਤਾਰਨ ਤੇ ਬਾਕੀ ਜਿਲ੍ਹਿਆਂ ਵਿਚ ਵੀ ਇਹ ਮੌਕ ਡ੍ਰਿੱਲ ਕੀਤੀਆਂ ਗਈਆਂ।
ਜੰਮੂ-ਕਸ਼ਮੀਰ ਦੇ ਸਾਂਬਾ, ਕਠੂਆ ਅਤੇ ਆਰਐਸਪੁਰਾ ਵਿੱਚ ਵੀ ਵੱਡੀ ਗਿਣਤੀ ਵਿੱਚ ਸਿਵਲ ਡਿਫੈਂਸ ਵਾਲੰਟੀਅਰ, ਪੁਲਿਸ ਅਤੇ ਸਥਾਨਕ ਇੰਤਜ਼ਾਮੀਆ ਨੇ ਭਾਗ ਲਿਆ।
ਗ੍ਰਹਿ ਮੰਤਰਾਲੇ ਨੇ ਸਾਫ਼ ਕੀਤਾ ਕਿ ਇਹ ਕੋਈ ਤੁਰੰਤ ਖ਼ਤਰੇ ਦੀ ਕਾਰਵਾਈ ਨਹੀਂ, ਸਗੋਂ ਇੱਕ ਰੋਟੀਨ ਰਣਨੀਤਕ ਤਿਆਰੀ ਹੈ ਜੋ ਲੋਕਾਂ ਦੀ ਸੁਰੱਖਿਆ ਤੇ ਸੰਸਥਾਵਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਬਣਾਉਂਦੀ ਹੈ।
ਡ੍ਰਿੱਲ ਤੋਂ ਪਹਿਲਾਂ ਲੋਕਾਂ ਨੂੰ ਸੂਚਨਾ ਅਤੇ ਜਾਗਰੂਕਤਾ ਮੁਹੱਈਆ ਕਰਵਾਈ ਗਈ ਸੀ ਤਾਂ ਜੋ ਘਬਰਾਹਟ ਜਾਂ ਅਫਵਾਹ ਨਾ ਫੈਲੇ। ਕਈ ਸਕੂਲਾਂ, ਪੰਚਾਇਤਾਂ ਅਤੇ ਨਾਗਰਿਕ ਸੰਸਥਾਵਾਂ ਨੇ ਵੀ ਮੌਕ ਰਾਹਤ ਕਾਰਜਾਂ ਅਤੇ ਫਰਸਟ ਏਡ ਟਰੇਨਿੰਗ ਵਿੱਚ ਭਾਗ ਲਿਆ।
ਗ੍ਰਹਿ ਮੰਤਰਾਲਾ ਸਾਰੇ ਰਾਜਾਂ ਤੋਂ ਰਿਪੋਰਟ ਮੰਗ ਕੇ ਓਪਰੇਸ਼ਨ SHIELD ਦੀ ਸਮੀਖਿਆ ਕਰੇਗਾ।
हरियाणा में ‘ऑपरेशन शील्ड’ का सफल क्रियान्वयन, डॉ. सुमिता मिश्रा ने कंट्रोल रूम से संभाली कमान