Crime Special-ਜਾਣੋ ‘AI’ ਨਾਲ ਬਣਾਈ ਫੋਟੋ ਨੇ ਕਿੱਦਾਂ ਭੰਨਿਆ 45 ਸਾਲ ਪੁਰਾਣੀ ਸੋਨੇ ਦੇ ਹਾਰ ਦੀ ਚੋਰੀ ਦਾ ਭਾਂਡਾ
ਅਸ਼ੋਕ ਵਰਮਾ
ਬਠਿੰਡਾ , 17 ਸਤੰਬਰ 2026 : ਅਧੁਨਿਕ ਤਕਨੀਕ ਕਿਸ ਤਰਾਂ ਪੁਰਾਣੇ ਮਾਮਲਿਆਂ ਦੀਆਂ ਕੜੀਆਂ ਜੋੜ ਸਕਦੀ ਹੈ ਇਸ ਸਬੰਧੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਖਬਰ ਅਨੁਸਾਰ ਉਜੈਨ ਦੇ ਇੱਕ ਸੁਨਿਆਰੇ ਦੀ ਦੁਕਾਨ ਚੋ ਕਥਿਤ ਤੌਰ ’ਤੇ ਸੋਨੇ ਦਾ ਹਾਰ ਚੋਰੀ ਕਰਕੇ ਫਰਾਰ ਹੋਈ ਔਰਤ ਦੀ 45 ਸਾਲ ਬਾਅਦ ਪਛਾਣ ਹੋਈ ਹੈ। ਦਾਅਵਾ ਹੈ ਕਿ ਔਰਤ ਨੇ 2023 ’ਚ ਆਪਣੀ 1980 ਵਾਲੀ ਤਸਵੀਰ ਫੇਸੁਬੱਕ ’ਤੇ ਅਪਲੋਡ ਕੀਤੀ ਜੋ ਦੇਖਕੇ ਸੁਨਿਆਰ ਨੇ ਔਰਤ ਨੂੰ ਪਛਾਣ ਲਿਆ ਅਤੇ ਪੁਲਿਸ ਨੂੰ ਦੱਸ ਦਿੱਤਾ ਜਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਵਾਇਰਲ ਪੋਸਟਾਂ ਦੇ ਅਧਾਰ ’ਤੇ ਤਿਆਰ ਇਸ ਖਬਰ ਵਿਚਲੇ ਤੱਥਾਂ ਦੀ ਪੁਸ਼ਟੀ ਨਹੀਂ ਕਰਦਾ ਪਰ ਮਾਮਲਾ ਇਸ ਕਰਕੇ ਵੀ ਚਰਚਾ ਵਿੱਚ ਹੈ ਕਿਉਂਕਿ ਇਸ ਵਿੱਚ ਪੁਰਾਣੀ ਫੋਟੋ , ਸੋਸ਼ਲ ਮੀਡੀਆ ਅਤੇ ਆਰਟੀਫੀਸ਼ਿਲ ਇੰਟੈਲੀਜੈਂਸੀ ਦਾ ਜਿਕਰ ਵੀ ਕੀਤਾ ਗਿਆ ਹੈ।
ਵਾਇਰਲ ਖਬਰਾਂ ’ਚ ਦੱਸਿਆ ਗਿਆ ਹੈ ਕਿ ਔਰਤ ਨੇ ਆਪਣੀ ਜਵਾਨੀ ਦੀ ਫੋਟੋ ‘19’ ਦੀ ਸਹਾਇਤਾ ਨਾਲ ਤਿਆਰ ਕੀਤੀ ਜਾਂ ਸੰਵਾਰਿਆ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ। ਫੋਟੋ ਸਾਹਮਣੇ ਆਉਣ ਮਗਰੋ ਕਥਿਤ ਤੌਰ ’ਤੇਂ ਸੁਨਿਆਰੇ ਨੂੰ 4 ਦਹਾਕਿਆਂ ਤੋਂ ਵੀ ਜਿਆਦਾ ਪੁਰਾਣੀ ਘਟਨਾ ਯਾਦ ਆ ਗਈ। ਵਾਇਰਲ ਖਬਰ ਅਨੁਸਾਰ 1980 ’ਚ ਉਜੈਨ ’ਚ ਇੱਕ ਸੁਨਿਆਰ ਦੀ ਦੁਕਾਨ ’ਤੇ ਇੱਕ ਔਰਤ ਆਈ ਸੀ। ਦੋਸ਼ ਇਹ ਹੈ ਕਿ ਔਰਤ ਨੇ ਮੌਕਾ ਤਾੜਕੇ ਦੁਕਾਨ ਚੋਂ ਸੋਨੇ ਦਾ ਹਾਰ ਚੋਰੀ ਕਰ ਲਿਆ ਅਤੇ ਫਰਾਰ ਹੋ ਗਈ। ਉਦੋਂ ਚੋਰੀ ਦੀ ਜਾਣਕਾਰੀ ਪੁਲਿਸ ਤੱਕ ਪੁੱਜੀ ਪਰ ਔਰਤ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਲੁੜੀਂਦੇ ਸਬੂਤ ਨਾ ਮਿਲ ਸਕੇ। ਖਬਰ ਅਨੁਸਾਰ ਪੁਲਿਸ ਨੇ ਜਾਂਚ ਕੀਤੀ ਪਰ ਕੋਈ ਠੋਸ ਸਫਲਤਾ ਨਹੀਂ ਮਿਲੀ ਅਤੇ ਵਕਤ ਨਾਲ ਮਾਮਲਾ ਠੰਢੇ ਬਸਤੇ ’ਚ ਚਲਾ ਗਿਆ ਜਿਸ ਕਰਕੇ ਕਥਿਤ ਔਰਤ ਸਾਲਾਂ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਰਹੀ।
ਵੱਡੀ ਗੱਲ ਇਹ ਹੈ ਕਿ ਉਸ ਦੌਰ ’ਚ ਅੱਜ ਵਾਂਗ ਸੋਸ਼ਲ ਮੀਡੀਆ, ਸੀਸੀਟੀਵੀ ਕੈਮਰੇ ਅਤੇ ਡਿਜ਼ੀਟਲ ਪਛਾਣ ਤਕਨੀਕਾਂ ਉਪਲਬਧ ਨਹੀਂ ਸਨ। ਅਜਿਹੇ ’ਚ ਕਿਸੇ ਵਿਅਕਤੀ ਨੂੰ ਪਛਾਨਣਾ ਅਤੇ ਤਲਾਸ਼ਣਾ ਬੇਹੱਦ ਮੁਸ਼ਕਿਲ ਸੀ। ਇਹੋ ਕਾਰਨ ਹੈ ਕਿ ਕਰੀਬ 45 ਸਾਲ ਬਾਅਦ ਮਾਮਲੇ ਦਾ ਦੁਬਾਰਾ ਸਾਹਮਣੇ ਆਉਣਾ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ। ਵਾਇਰਲ ਖਬਰ ਮੁਤਾਬਕ 2023 ’ਚ ਔਰਤ ਨੇ ਆਪਣੀ ਫੋਟੋ ਫੇਸਬੁੱਕ ’ਤੇ ਸਾਂਝੀ ਕੀਤੀ ਸੀ। ਦੱਸਿਆ ਗਿਆ ਹੈ ਕਿ ਔਰਤ ਦੀ ਇਹ ਫੋਟੋ 1980 ਦੇ ਆਸ ਪਾਸ ਦੀ ਸੀ ਜੋ ‘Ai ’ ਦੀ ਸਹਾਇਤਾ ਨਾਲ ਦੁਬਾਰਾ ਤਿਆਰ ਜਾਂ ਅਪਲੋਡ ਕੀਤੀ ਗਈ ਸੀ। ਉਦੋਂ ਔਰਤ ਨੂੰ ਅੰਦਾਜਾ ਵੀ ਨਹੀਂ ਹੋਇਆ ਹੋਵੇਗਾ ਕਿ ਕਈ ਦਹਾਕੇ ਪੁਰਾਣੀ ਤਸਵੀਰ ਇੱਕ ਪੁਰਾਣੇ ਅਪਰਾਧਿਕ ਮਾਮਲੇ ਦਾ ਭਾਂਡਾ ਭੰਨ ਸਕਦੀ ਹੈ। ਖਬਰ ’ਚ ਦਾਅਵੇ ਮੁਤਾਬਕ ਸੋਸ਼ਲ ਮੀਡੀਆ ’ਤੇ ਆਉਣ ਮਗਰੋਂ ਸਨਿਆਰ ਨੇ ਫੋਟੋ ਦੇਖਣ ਪਿੱਛੋਂ ਔਰਤ ਨੂੰ ਪਛਾਣ ਲਿਆ ਅਤੇ ਪੁਲਿਸ ਨੂੰ ਦੱਸ ਦਿੱਤਾ।
ਫੋਟੋ ਤੋਂ ਪਛਾਣ ਅਸਧਾਰਨ ਘਟਨਾ
ਕਿਸੇ ਵਿਅਕਤੀ ਨੂੰ 45 ਸਾਲ ਬਾਅਦ ਫੋਟੋ ਦੇ ਅਧਾਰ ’ਤੇ ਪਛਾਨਣਾ ਅਸਧਾਰਨ ਘਟਨਾ ਹੈ ਪਰ ਵਾਇਰਲ ਰਿਪੋਰਟ ’ਚ ਇਹੋ ਦਾਅਵਾ ਕੀਤਾ ਗਿਆ ਹੈ। ਸੁਨਿਆਰ ਨੇ ਪੁਲਿਸ ਨੂੰ ਦੱਸਿਆ ਕਿ ਫੋਟੋ ’ਚ ਦਿਖਾਈ ਦੇ ਰਹੀ ਔਰਤ ਉਹੀ ਹੋ ਸਕਦੀ ਹੈ ਜਿਸ ’ਤੇ 1980 ’ਚ ਸੋਨੇ ਦਾ ਹਾਰ ਚੋਰੀ ਕਰਨ ਦਾ ਦੋਸ਼ ਲੱਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਪੁਰਾਣਾ ਰਿਕਾਰਡ ਖੰਘਾਲਿਆ ਅਤੇ ਔਰਤ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਔਰਤ ਨੇ ਸੋਸ਼ਲ ਮੀਡੀਆ ’ਤੇ ਫੋਟੋ ਪੁਰਾਣੀਆਂ ਯਾਦਾਂ ਤਾਜੀਆਂ ਕਰਨ ਵਜੋਂ ਸਾਂਝੀ ਕੀਤੀ ਸੀ ਪਰ ਕਥਿਤ ਤੌਰ ’ਤੇ ਪੁਰਾਣੇ ਮਾਮਲੇ ਦੀ ਜਾਂਚ ਦਾ ਅਧਾਰ ਬਣ ਗਈ।
ਪੁਲਿਸ ਵੱਲੋਂ ਗ੍ਰਿਫਤਾਰੀ ਦਾ ਦਾਅਵਾ
ਵਾਇਰਲ ਪੋਸਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਸੂਚਨਾ ਮਿਲਣ ’ਤੇ ਪੁਲਿਸ ਨੇ ਔਰਤ ਨੂੰ ਘਰੋਂ ਗ੍ਰਿਫਤਾਰ ਕਰ ਲਿਆ। ਪੁੱਛਗਿਛ ਦੌਰਾਨ ਪਹਿਲਾਂ ਤਾਂ ਔਰਤ ਨੇ ਕਥਿਤ ਤੌਰ ’ਤੇ ਚੋਰੀ ਤੋਂ ਇਨਕਾਰ ਕੀਤਾ ਪਰ ਜਦੋਂ ਪੁਲਿਸ ਨੇ 1980 ਦੀ ਪੁਰਾਣੀ ਤਸਵੀਰ ਅਤੇ ਮਾਮਲੇ ਨਾਲ ਜੁੜੇ ਸਬੂਤ ਸਾਹਮਣੇ ਰੱਖੇ ਤਾਂ ਔਰਤ ’ਨੇ ਕਥਿਤ ਰੂਪ ’ਚ ਜੁਰਮ ਕਬੂਲ ਕਰ ਲਿਆ। ਵਾਇਰਲ ਖਬਰ ’ਚ ਔਰਤ ਦੀ ਉਮਰ ਤਕਰੀਬਨ 65 ਸਾਲ ਦੱਸੀ ਗਈ ਹੈ ਜੋ ਉਸ ਵਕਤ 20 ਤੋਂ 22 ਸਾਲ ਦੀ ਹੋਵੇਗੀ।
ਸੋਸ਼ਲ ਮੀਡੀਆ ਅਤੇ AI ਦਾ ਕ੍ਰਿਸ਼ਮਾ
ਮਾਮਲੇ ਦਾ ਸਭ ਤੋਂ ਦਿਲਚਸਪ ਪਹਿਲੂ 19 ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੇ ਪੁਰਾਣੀਆਂ ਫੋਟੋਆਂ ਨੂੰ ਬਿਹਤਰ ਬਨਾਉਣ ਅਤੇ ਮੌਜੂਦਾ ਚਿਹਰੇ ਨੂੰ ਸਪਸ਼ਟ ਕਰਨ ਦੀ ਤਕਨੀਕ ਆਮ ਲੋਕਾਂ ਤੱਕ ਪਹੰਚਾਈ ਹੈ। ਇਸੇ ਕਾਰਨ ਲੋਕ ਪੁਰਾਣੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ। ਵਾਇਰਲ ਖਬਰ ਅਨੁਸਾਰ ਔਰਤ ਦੀ ਫੋਟੋ ਸਾਹਮਣੇ ਆਈ ਅਤੇ ਸੁਨਿਆਰੇ ਨੂੰ ਕਥਿਤ ਤੌਰ ’ਤੇ ਉਸੇ ਫੋਟੋ ਨੇ ਚਾਰ ਦਹਾਕੇ ਪੁਰਾਣੀ ਘਟਨਾ ਯਾਦ ਕਰਵਾ ਦਿੱਤੀ।
ਕਾਨੂੰਨੀ ਪਛਾਣ ਨਹੀਂ AI ਫੋਟੋ
ਹਾਲਾਂਕਿ ਇਹ ਵੀ ਸਮਝਣਾ ਜਰੂਰੀ ਹੈ ਕਿ AI ਨਾਲ ਤਿਆਰ ਫੋਟੋ ਕਿਸੇ ਵਿਅਕਤੀ ਦੀ ਕਾਨੂੰਨੀ ਪਛਾਣ ਨਹੀਂ ਹੁੰਦੀ ਹੈ ਕਿਉਂਕਿ ਇਸ ਨਾਲ ਬਣਾਈ ਫੋਟੋ ’ਚ ਬਦਲਾਅ ਦੀ ਸੰਭਾਵਨਾ ਰਹਿੰਦੀ ਹੈ। ਕਿਸੇ ਗ੍ਰਿਫਤਾਰੀ ਜਾਂ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਠੋਸ ਸਬੂਤਾਂ ਅਤੇ ਰਿਕਾਰਡ ਦੀ ਜਰੂਰਤ ਹੁੰਦੀ ਹੈ ਜਦੋਂਕਿ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਕੰਮ ਅਦਾਲਤਾਂ ਦਾ ਹੁੰਦਾ ਹੈ।
- Download Babushahi App
-
-