ਬਜ਼ੁਰਗ ਵਿਧਵਾ ਔਰਤ ਨੇ ਐਸ ਪੀ ਰੈਂਕ ਦੇ ਅਫਸਰ ’ਤੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਅਤੇ ਮਾਰਕੁੱਟ ਦੇ ਲਗਾਏ ਦੋਸ਼, ਅਫਸਰ ਨੇ ਦੋਸ਼ ਨਕਾਰੇ
334 ਗਜ਼ ਪਲਾਟ ਸਾਡਾ ਜਿਸਦੇ ਅਸੀਂ ਕਾਨੂੰਨੀ ਮਾਲਕ: ਐਡਵੋਕੇਟ ਵਿਜੇ ਗੋਇਲ, ਰਾਕੇਸ਼ ਗੋਇਲ
ਜਗਤਾਰ ਸਿੰਘ
ਪਟਿਆਲਾ, 25 ਸਤੰਬਰ 2026 : ਸ਼ਹਿਰ ਵਿਚ ਕਿਸ਼ੋਰ ਕਲੌਨੀ ਨੇੜੇ ਪੰਜਾਬੀ ਬਾਗ ਦੀ ਰਹਿਣ ਵਾਲੀ ਬਜ਼ੁਰਗ ਮਹਿਲਾ ਅਮਰਜੀਤ ਕੌਰ ਪਤਨੀ ਸਵਰਗੀ ਪਰਮਜੀਤ ਸਿੰਘ ਨੇ ਸ਼ਹਿਰ ਵਿਚ ਤਾਇਨਾਤ ਐਸ ਪੀ ਰੈਂਕ ਦੇ ਪੁਲਿਸ ਅਫਸਰ ਰਾਜੇਸ਼ ਛਿੱਬਰ ’ਤੇ ਉਹਨਾਂ ਦੇ 501 ਗਜ਼ ਦੇ ਪਲਾਟ ’ਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਅਤੇ ਉਹਨਾਂ ਦੀ ਨੂੰਹ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਜਦੋਂ ਕਿ ਅਫਸਰ ਰਾਜੇਸ਼ ਛਿੱਬਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਕਿਸ਼ੋਰ ਕਲੋਨੀ ਵਿਚ 501 ਗਜ਼ ਦੇ ਪਲਾਟ ਵਿਚ ਬਣੇ ਮਕਾਨ ਵਿਚ ਰਹਿੰਦੀ ਹੈ। ਉਸਨੇ ਦੱਸਿਆ ਕਿ ਇਹ ਪਲਾਟ ਉਸਦੇ ਸਹੁਰੇ ਨੇ ਖਰੀਦਿਆ ਸੀ। ਉਸਨੇ ਦੋਸ਼ ਲਗਾਇਆ ਤੇ ਐਸ ਪੀ ਰਾਜੇਸ਼ ਛਿੱਬਰ ਤੇ ਉਸਦੇ ਸਾਥੀ ਇਸ ਪਲਾਟ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਮਕਸਦ ਨਾਲ ਉਹਨਾਂ ਨੇ ਉਸਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਹਨ। ਉਸਨੇ ਇਹ ਦੋਸ਼ ਵੀ ਲਗਾਇਆ ਕਿ ਇਹਨਾਂ ਲੋਕਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰੀ ਆਪਣੇ ਨਾਮ ਕਰਵਾਈ ਹੈ ਤੇ ਹੁਣ ਉਹਨਾਂ ਦਾ ਕੇਸ ਅਦਾਲਤ ਵਿਚ ਚਲ ਰਿਹਾ ਹੈ।
ਉਹਨਾਂ ਇਕ ਸੀ ਸੀ ਟੀ ਵੀ ਫੁਟੇਜ ਵਿਖਾਈ ਜਿਸ ਵਿਚ ਕੁਝ ਪੁਲਿਸ ਮੁਲਾਜ਼ਮ ਪਲਾਟ ਵਿਚ ਕੰਧ ਕਰਵਾਉਂਦੇ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਐਸ ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਅਮਰਜੀਤ ਕੌਰ ਵੱਲੋਂ ਲਗਾਏ ਦੋਸ਼ ਬਿਲਕੁਲ ਬੇਬੁਨਿਆਦ ਹਨ ਜਿਹਨਾਂ ਬਾਰੇ ਉਹਨਾਂ ਦੇ ਗੁਆਂਢੀ ਰਾਕੇਸ਼ ਗੋਇਲ ਨੇ ਵੀ ਦੱਸ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਇਸ ਮਹਿਲਾ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਨਗੇ, ਇਸ ਵੱਲੋਂ ਪਲਾਟ ਵਿਚ ਮੱਝਾਂ ਰੱਖ ਕੇ ਨਿਯਮਾਂ ਦੀ ਉਲੰਘਣਾ ਦੀ ਨਗਰ ਨਿਗਮ ਨੂੰ ਸ਼ਿਕਾਇਤ ਕਰਨਗੇ ਅਤੇ ਇਸਦੇ ਖਿਲਾਫ ਸੁਪਰੀਮ ਕੋਰਟ ਤੱਕ ਕੇਸ ਲੜਨਗੇ।
ਦੂਜੇ ਪਾਸੇ ਪਟਿਆਲਾ ਮੀਡੀਆ ਕਲੱਬ ਵਿਚ ਹੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਕੇਸ਼ ਕੁਮਾਰ ਗੋਇਲ ਅਤੇ ਉਹਨਾਂ ਦੇ ਅਤੇ ਐਸ ਪੀ ਛਿੱਬਰ ਦੀ ਧਰਮ ਪਤਨੀ ਰੂਚੀ ਛਿੱਬਰ ਦੇ ਵਕੀਲ ਐਡਵੋਕੇਟ ਵਿਜੇ ਗੋਇਲ ਨੇ ਪਲਾਟ ਦੀ ਰਜਿਸਟਰੀ ਤੇ ਅਦਾਲਤ ਦੇ ਫੈਸਲੇ ਦੀ ਕਾਪੀ ਵਿਖਾਉਂਦਿਆਂ ਦੱਸਿਆ ਕਿ 501 ਗਜ਼ ਦੇ ਪਲਾਟ ਵਿਚੋਂ 334 ਗਜ਼ ਪਲਾਟ ਉਹਨਾਂ ਦਾ ਹੈ ਤੇ 167 ਪਲਾਟ ਅਮਰਜੀਤ ਕੌਰ ਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪਲਾਟ ਦਾ ਕਬਜ਼ਾ ਉਹਨਾਂ ਕੋਲ ਹੈ ਤੇ ਅਮਰਜੀਤ ਕੌਰ ਦੇ ਪਲਾਟ ਦਾ ਕਬਜ਼ਾ ਉਹਨਾਂ ਕੋਲ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਕਦੇ ਵੀ ਅਮਰਜੀਤ ਕੌਰ ਦੇ ਪਲਾਟ ’ਤੇ ਕਬਜ਼ਾ ਕਰਨ ਦਾ ਯਤਨ ਨਹੀਂ ਕੀਤਾ ਤੇ ਆਪਣਾ ਪਲਾਟ ਜੋ ਰਾਕੇਸ਼ ਗੋਇਲ ਅਤੇ ਰੂਚੀ ਛਿੱਬਰ ਨੇ 2022 ਵਿਚ ਪਲਾਟ ਖਰੀਦਿਆ ਸੀ ਤੇ ਦੋਵੇਂ 167-167 ਗਜ਼ ਪਲਾਟ ਦੇ ਮਾਲਕ ਹਨ। ਉਹਨਾਂ ਕਿਹਾ ਕਿ ਅਮਰਜੀਤ ਕੌਰ ਮੀਡੀਆ ਵਿਚ ਅਤੇ ਸੋਸ਼ਲ ਮੀਡੀਆ ਵਿਚ ਐਸ ਪੀ ਰੈਂਕ ਦੇ ਅਫਸਰ ’ਤੇ ਦੋਸ਼ ਲਗਾ ਕੇ ਸਿਰਫ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਉਲਟਾ ਅਮਰਜੀਤ ਕੌਰ ਦੇ ਪਰਿਵਾਰ ਨੇ ਰਾਕੇਸ਼ ਗੋਇਲ ਨੂੰ ਗਾਲ੍ਹਾਂ ਕੱਢੀਆਂ ਹਨ ਤੇ ਧਮਕਾਇਆ ਜਿਸਦੀ ਸ਼ਿਕਾਇਤ ਸਿਵਲ ਲਾਈਨ ਪੁਲਿਸ ਸਟੇਸ਼ਨ ਕੋਲ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਮਰਜੀਤ ਕੌਰ ਦੇ ਲਗਾਏ ਦੋਸ਼ ਬਿਲਕੁਲ ਨਿਰਾਧਾਰ, ਝੂਠੇ ਤੇ ਬੇਬੁਨਿਆਦ ਹਨ।
- Download Babushahi App
-
-