ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਦੇ ਵਿਦਿਆਰਥੀਆਂ ਨੇ ਯੂ.ਜੀ.ਸੀ ਨੈੱਟ ਨਤੀਜਿਆਂ ਵਿਚ ਮਾਰੀਆਂ ਮੱਲਾਂ
ਅਸ਼ੋਕ ਵਰਮਾ
ਬਠਿੰਡਾ , 25 ਸਤੰਬਰ 2026 : ਵਾਈਸ ਚਾਂਸਲਰ ਡਾ .ਜਗਦੀਪ ਸਿੰਘ ਦੀ ਯੋਮ ਅਗਵਾਈ ਹੇਠ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਦੇ ਪੋਸਟ ਗ੍ਰੈਜੂਏਟ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਨੇ ਇਕ ਵਾਰੀ ਫੇਰ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। 1984 ਤੋਂ ਸਥਾਪਿਤ ਇਹ ਸੰਸਥਾ ਐਮ.ਏ. ਆਨਰਜ਼ (ਪੰਜਾਬੀ, ਅੰਗਰੇਜ਼ੀ ਅਤੇ ਅਰਥਸ਼ਾਸਤਰ) ਰਾਹੀਂ ਵਿਦਿਆਰਥੀਆਂ ਨੂੰ ਵਿੱਦਿਅਕ ਯੋਗਤਾਂ ਦੇ ਸਮਰੱਥ ਬਣਾ ਰਹੀ ਹੈ। ਵਿਭਾਗੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਹੋਇਆ ਮੁੜ ਵਿਭਾਗ ਦੇ ਵਿਦਿਆਰਥੀਆਂ ਨੇ ਯੂ.ਜੀ.ਸੀ. ਨੈੱਟ (UGC-NET June 2026) ਵਿੱਚ ਨਾਮਣਾ ਖੱਟਿਆ ਹੈ। ਇਸ ਸਾਲ ਵੀ ਗੁਰਨਾਮ ਸਿੰਘ (ਐਮ.ਏ ਪੰਜਾਬੀ), ਅੰਮ੍ਰਿਤਪਾਲ ਸਿੰਘ (ਐਮ.ਏ ਪੰਜਾਬੀ), ਸੁਖਚੈਨ ਸਿੰਘ (ਐਮ.ਏ ਅੰਗਰੇਜ਼ੀ), ਲਵਪ੍ਰੀਤ ਸਿੰਘ (ਐਮ.ਏ ਅੰਗਰੇਜ਼ੀ) ਅਤੇ ਜਸਪ੍ਰੀਤ ਕੌਰ (ਐਮ.ਏ ਅੰਗਰੇਜ਼ੀ) ਨੇ ਕਲੀਅਰ ਕੀਤਾ ।
ਵਿਭਾਗ ਦੇ ਮੁਖੀ ਡਾ. ਨਵਦੀਪ ਕੌਰ ਨੇ ਸਾਰੇ ਫੈਕਲਟੀ ਮੈਂਬਰਾਂ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਦੀ ਵੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਦਿੱਤੇ ਵੱਡਮੁੱਲੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਡਾ. ਨਵਦੀਪ ਨੇ ਰਿਜ਼ਨਲ ਸੈਂਟਰ ਦੇ ਮੌਜੂਦਾ ਅਕਾਦਮਿਕ ਮਾਹੌਲ ਬਾਰੇ ਵੀ ਚਾਨਣਾ ਪਾਇਆ, ਜੋ ਕਿ ਸਰਕਾਰੀ ਪ੍ਰੀਖਿਆਵਾਂ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਐਮ.ਏ. ਦੀ ਪੜ੍ਹਾਈ ਸਿਰਫ਼ ਸਿਲੇਬਸ ਤੱਕ ਸੀਮਿੰਤ ਨਾ ਕਰਕੇ ਯੂ.ਜੀ.ਸੀ. ਪ੍ਰੀਖਿਆ ਨੂੰ ਪਾਸ ਕਰਨ ਦੇ ਉਦੇਸ਼ ਨੂੰ ਮੁੱਖ ਰੱਖਕੇ ਹੀ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਇਆ ਜਾ ਸਕੇ।
- Download Babushahi App
-
-