ਇਲੈਕਟਰੋਨਿਕ ਦੀ ਦੁਕਾਨ ਦੀ ਕੰਧ ਪਾੜ ਕੇ ਚੋਰ ਕੱਢ ਕੇ ਲੈ ਗਏ ਲੱਖਾਂ ਦਾ ਸਮਾਨ ਤੇ 85 ਹਜਾਰ ਨਗਦ
ਮਾਤਾ ਰਾਣੀ ਦੇ ਮੰਦਰ ਵਿੱਚ ਰੱਖੇ ਪੈਸੇ ਵੀ ਨਹੀਂ ਛੱਡੇ ਚੋਰਾਂ ਨੇ
ਰੋਹਿਤ ਗੁਪਤਾ
ਗੁਰਦਾਸਪੁਰ
ਦੀਨਾਨਗਰ ਪੁਲਸ ਸਟੇਸਨ ਅਧੀਨ ਆਉਂਦੇ ਇਲਾਕੇ ਅੰਦਰ ਨਿਤ ਦਿਨ ਚੋਰੀ ਦੀਆਂ ਘਟਨਾ ਵਿੱਚ ਵਾਧਾ ਹੋਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ। ਬੀਤੀ ਰਾਤ ਚੋਰਾ ਵੱਲੋਂ ਦੀਨਾਨਗਰ ਦੇ ਰੇਲਵੇ ਰੋਡ ਸਥਿਤ ਕਾਲਾ ਇਲੈਕਟਰੋਨਿਕਸ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਦੀ ਪਿਛਲੀ ਕੰਧ ਪਾੜ ਕੇ ਚੋਰ ਦੁਕਾਨ ਅੰਦਰ ਰੱਖੇ ਐਲਈਡੀ ਟੀਵੀ ਅਤੇ ਹੋਰ ਇਲੈਕਟਰੋਨਿਕ ਦੇ ਸਮਾਨ ਦੇ ਨਾਲ ਨਾਲ 85,000 ਨਗਦੀ ਵੀ ਚੋਰੀ ਕਰਕੇ ਲੈ ਗਏ। ਇਹਨਾਂ ਵਿੱਚੋਂ 50,000 ਦੇ ਕਰੀਬ ਦੁਕਾਨਦਾਰ ਨੇ ਸਮਾਨ ਵੇਚ ਕੇ ਵੱਟੇ ਸਨ ਅਤੇ ਦੁਕਾਨ ਦੇ ਅੰਦਰ ਹੀ ਰੱਖ ਦਿੱਤੇ ਸਨ ਕਿਉਂਕਿ ਦਿਵਾਲੀ ਲਈ ਮੰਗਵਾਏ ਸਮਾਨ ਦੇ ਵਪਾਰੀਆਂ ਨੂੰ ਭੁਗਤਾਨ ਕਰਨੇ ਸੀ ਜਦਕਿ 25 ਹਜਾਰ ਰੁਪਏ ਦੇ ਕਰੀਬ ਨਕਦੀ ਮਾਤਾ ਦੇ ਮੰਦਿਰ ਵਿੱਚ ਪਈ ਸੀ ਉਹ ਵੀ ਚੋਰ ਚੋਰੀ ਕਰਕੇ ਲੈ ਗਏ ।
ਜਾਣਕਾਰੀ ਦਿੰਦੇ ਹੋਏ ਰਜਿੰਦਰ ਕੁਮਾਰ (ਕਾਲਾ) ਦੇ ਦੱਸਿਆ ਕਿ ਕਲ ਉਹ ਦੁਕਾਨ ਰੋਜ਼ਾਨਾ ਦੀ ਤਰ੍ਹਾਂ ਬੰਦ ਕਰ ਕੇ ਘਰ ਚਲਾ ਗਿਆ ਸੀ ਜਦ ਅੱਜ ਸਵੇਰੇ ਆ ਕੇ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੇਖਿਆਂ ਦੁਕਾਨ ਦੀ ਪਿੱਛੋਂ ਕੰਧ ਟੁੱਟੀ ਹੋਈ ਸੀ ਜਿਸ ਵਿੱਚੋਂ ਚੋਰਾ ਵਲੋ ਸਮਾਨ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰੋ ਚਾਰ ਐਲ.ਈ.ਡੀ (ਟੀਵੀ), 7 ਮਿਊਜ਼ਿਕ ਬੂਫਰ, ਚਾਰ ਪੱਖੇ ਅਤੇ 75 ਹਜਾਰ ਨਗਦੀ ਰਾਸ਼ੀ ਪਈ ਹੋਈ ਸੀ ਜਿਸ ਨੂੰ ਲੈ ਕੇ ਫਰਾਰ ਹੋ ਗਏ ਹਨ। ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਦਿਵਾਲੀ ਦੇ ਮੌਕੇ ਤੇ ਦੁਕਾਨ ਵਿੱਚ ਸਮਾਨ ਪਾਉਣ ਲਈ ਹਜਾਰਾਂ ਦੀ ਨਗਦੀ ਰਾਸ਼ੀ ਰੱਖੀ ਹੋਈ ਸੀ,ਪਰ ਸਮਾਨ ਆਉਣ ਤੋਂ ਇਕ ਰਾਤ ਪਹਿਲਾਂ ਹੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦੀਨਾਨਗਰ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।ਪੀੜਿਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ।