ਹਰਿਆਣਾ ਦੇ ਅਫ਼ਸਰ ਨੇ ਚੰਡੀਗੜ੍ਹ ਵਿਚ ਖ਼ੁਦ ਨੂੰ ਮਾਰੀ ਗੋਲੀ
ਚੰਡੀਗੜ੍ਹ, 7 ਅਕਤੂਬਰ 2025 : ਹਰਿਆਣਾ ਦੇ ADGP ਨੇ ਚੰਡੀਗੜ੍ਹ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਵਾਏ ਪੂਰਨ ਕੁਮਾਰ ਹੈ।
ਮਿਲੀ ਜਾਣਕਾਰੀ ਅਨੁਸਾਰ ਏ ਡੀ ਜੀ ਪੀ ਨੇ ਆਪਣੀ ਰਿਹਾਇਸ਼ ਸੈਕਟਰ 11 ਚੰਡੀਗੜ੍ਹ ਵਿਖੇ ਦੁਪਹਿਰ ਦੇ ਡੇਢ ਵਜੇ ਦੇ ਕਰੀਬ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਥੇ ਦਸ ਦਈਏ ਕਿ ਇਸੇ ਏ ਡੀ ਜੀ ਪੀ ਦੀ ਪਤਨੀ ਵੀ ਇਕ ਆਈ ਏ ਐਸ ਅਫ਼ਸਰ ਹੈ ਅਤੇ ਇਸ ਵਕਤ ਉਹ ਜਾਪਾਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਨਾਲ ਰਹਿਣ ਵਾਲੀ ਅਫ਼ਸਰਾਂ ਦੀ ਟੀਮ ਵਿਚ ਸ਼ਾਮਲ ਹੈ।
ਹੁਣ ਜਾਂਚ ਟੀਮਾਂ ਨੇ ਆਪਣੀ ਜਾਚ ਸ਼ੁਰੂ ਕਰ ਦਿੱਤੀ ਹੈ।