ਵੱਡੀ ਖ਼ਬਰ : ADGP ਨੇ ਕੀਤੀ ਖੁਦ*ਕੁਸ਼ੀ
Babushahi Bureau
ਹਰਿਆਣਾ, 7 ਅਕਤੂਬਰ, 2025: ਹਰਿਆਣਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਹਰਿਆਣਾ ਦੇ ਸੀਨੀਅਰ IPS ਵਾਈ. ਪੂਰਨ ਕੁਮਾਰ ਨੇ ਕਥਿਤ ਤੌਰ 'ਤੇ ਆਪਣੇ ਆਵਾਸ 'ਤੇ ਖੁਦਕੁਸ਼ੀ ਕਰ ਲਈ ਹੈ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਅਧਿਕਾਰੀਆਂ ਨੇ ਉਨ੍ਹਾਂ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ IGP ਦੀ ਪੋਸਟ ਤੇ ਤਾਇਨਾਤ ਕੁਮਾਰ ਨੇ ਆਪਣੀ ਰਿਹਾਇਸ਼ ਸੈਕਟਰ 11 ਚੰਡੀਗੜ੍ਹ ਵਿਖੇ ਦੁਪਹਿਰ ਦੇ ਡੇਢ ਵਜੇ ਦੇ ਕਰੀਬ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਸੇ ਏ ਡੀ ਜੀ ਪੀ ਦੀ ਪਤਨੀ ਵੀ ਇਕ ਆਈ ਏ ਐਸ ਅਫ਼ਸਰ ਹੈ ਅਤੇ ਇਸ ਵਕਤ ਉਹ ਜਾਪਾਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦੌਰੇ ਦੌਰਾਨ ਨਾਲ ਰਹਿਣ ਵਾਲੀ ਅਫ਼ਸਰਾਂ ਦੀ ਟੀਮ ਵਿਚ ਸ਼ਾਮਲ ਹੈ।
ਹੁਣ ਜਾਂਚ ਟੀਮਾਂ ਨੇ ਆਪਣੀ ਜਾਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ, ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ.
- Download Babushahi App
-
-