ਟਕਸਾਲੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਵਾ ਨੇ ਵੀ ਜ਼ਿਲਾ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼ ਕੀਤੀ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਅਕਤੂਬਰ,2025
ਟਕਸਾਲੀ ਕਾਂਗਰਸੀ ਸੁਖਵਿੰਦਰ ਸਿੰਘ ਧਾਵਾ ਨੇ ਵੀ ਜ਼ਿਲਾ ਪ੍ਰਧਾਨਗੀ ਲਈ ਦਾਅਵੇਦਾਰੀ ਪੇਸ਼ ਕੀਤੀ ਕਾਂਗਰਸ ਪਾਰਟੀ ਲਈ 1998 ਤੋਂ ਲੈ ਕੇ ਜਿਲੇ ਕਾਂਗਰਸ ਕਮੇਟੀਆਂ ਦੀ ਵੱਖ-ਵੱਖ ਅਹੁਦਿਆਂ ਦੇ ਕੰਮ ਕੀਤਾ ਉਥੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਯੂਥ ਕਾਂਗਰਸ ਕਮੇਟੀ ਦੇ 2011 ਤੋ 2014 ਤੱਕ ਵਾਈਸ ਪ੍ਰਧਾਨ ਰਹੇ (ਇਲੈਕਟਡ) ਅਤੇ 2010 ਤੋ 2014 ਤੱਕ ਟੈਲੀਫੋਨ ਕਮੇਟੀ ਸਲਾਹਕਾਰ ਮੈਂਬਰ ਸਮੇਂ ਚ ਵੇਟ ਦੇ ਪਿੰਡਾਂ ਦੀਆਂ ਟੈਲੀਫੋਨ ਦਿਆਂ ਕਾਫੀ ਸਮੱਸਿਆ ਹੱਲ ਕੀਤੀਆਂ ਜਿਵੇਂ ਕਿ ਰਾਹੂ ਬੀਐਸਐਨ ਐਕਸਚੇਂਜ ਕੈਸ਼ ਕਾਊਂਟਰ ਖੁਲਵਾਇਆ ਅਤੇ ਵੇਟ ਏਰੀਏ ਚ ਨੈਟਵਰਕ ਨੁੰ ਮੁੱਖ ਰੱਖਦੇ ਟਾਵਰ ਸੈਕਸ਼ਨ ਕਰਵਾਏ ਕਿਰਪਾਲ ਸਾਗਰ, ਬੁਰਜ - ਫੰਬੜਾ, ਉੜਾਪੜ ਅਤੇ ਵੱਖ-ਵੱਖ ਟੈਲੀਫੋਨ ਐਕਸਚੇਂਜ ਦੀਆਂ ਸਮੱਸਿਆ ਨੂੰ ਹੱਲ ਕਰਵਾਇਆ ਅਤੇ ਜਦੋਂ ਵੀ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਚ ਕੋਈ ਵੀ ਡਿਊਟੀ ਲਗਾਈ ਉਸ ਨੂੰ ਵੀ ਮਿਹਨਤ ਤੇ ਲਗਨ ਨਾਲ ਨਿਵਾਈ ਅਤੇ ਪੰਜਾਬ ਕਾਂਗਰਸ ਦਾ ਕੋਈ ਵੀ ਪ੍ਰੋਗਰਾਮ ਹੋਵੇ ਜਿਵੇ ਕੋਈ ਵੀ ਯਾਤਰਾ ਹੋਵੇ ਉਸ ਦੇ ਵਿੱਚ ਵੀ ਅਹਿਮ ਰੋਲ ਅਦਾ ਕੀਤਾ
ਜਿਗਰ ਯੋਗ :- ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋ ਔੜ ਬਲਾਕ ਨੂੰ ਸਭ ਤਹਿਸੀਲ ਦਾ ਦਰਜਾ ਦਵਾਉਣਾ ਅਤੇ ਮੁੱਖ ਸਕੱਤਰ ਵਿੱਤ ਕਮਿਸ਼ਨਰ ਮਾਲ ਸ੍ਰੀ ਵਿਜੇ ਕੁਮਾਰ ਜੰਜੂਆ ਉਹਨਾਂ ਨੂੰ ਕਹਿ ਕੇ ਮੁਲਾਜ਼ਮਾਂ ਤੇ ਅਮਲਾਂ ਭੇਜ ਕੇ ਤਹਿਸੀਲ ਦਾ ਕੰਮ ਚਾਲੂ ਕਰਵਾਇਆ ਉਪਦੇਸ਼ ਅਤੇ ਪਿੰਡ ਮੱਲਾ ਬੇਦੀਆਂ ਤੋਂ ਨਹਿਰ ਦੇ ਨਾਲ ਬੁਹਾਰਾ ਤੱਕ ਹਰ
ਔਡ਼ - ਨਵਾਂ ਸ਼ਹਿਰ ਮੇਨ ਰੋਡ ਨਾਲ ਜੋੜਨਾ - ਅਤੇ ਜੋ ਲਿੰਕ ਰੋਡ ਨਹਿਰ ਦੇ ਨਾਲ ਬਾਈਪਾਸ ਚੱਕਦਾਨਾ - ਉੜਾਪੜ ਬਣਿਆ ਹੋਇਆ ਸੀ ਉਸ ਨੂੰ ਵੀ ਨਹਿਰ ਦੇ ਨਾਲ ਨਾਲ ਉੜਾਪੜ ਤੋ ਗੜੀ ਆਜੀਤ ਸਿੰਘ ਤੱਕ ਲਿੰਕ ਰੋਡ ਬਾਈਪਾਸ ਕੰਪਲੀਟ ਕਰਵਾਏ ਮੇਨ ਰੋਡ ਫਿਲੌਰ- ਨਵਾਂ ਸ਼ਹਿਰ ਨਾਲ ਜੋੜਿਆ ਆਦੀ ਕੰਮਾਂ ਚ ਮੁੱਖ ਤੌਰ ਤੇ ਅਹਿਮ ਰੋਲ ਨਿਭਾਇਆ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਖਿਡਾਰੀਆਂ ਦੀਆਂ ਸਮੱਸਿਆ ਅਤੇ ਐਨ ਆਰ ਆਈ ਦੀਆਂ ਸਮੱਸਿਆ ਨੂੰ ਅਤੇ ਇਲਾਕੇ ਦੇ ਮਸਲੇ ਨੂੰ ਹੱਲ ਕਰਵਾਉਣਾ ਸੁਖਵਿੰਦਰ ਧਾਵੇ ਦਾ ਮੁੱਖ ਏਜੰਡਾ ਰਹਿੰਦਾ ਹੈ, ਪੰਜਾਬ ਦੀ ਨੰਬਰ ਇੱਕ ਦੀ ਉੜਾਪੜ ਕੋਆਪਰੇਟਿਵ ਮਲਟੀ ਪਰਪਜ ਸਰਵਿਸ ਸੋਸਾਇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਹਿਕਾਰਤਾ ਮਹਿਕਮੇ ਚੋਂ ਕਾਫੀ ਮਸਲੇ ਹੱਲ ਕਰਵਾਏ ਵੱਖ- ਵੱਖ ਪਾਰਟੀਆਂ ਦੇ ਵੱਡੇ ਲੀਡਰ ਦੋ ਵਾਰ ਬੰਗਾ ਹਲਕੇ ਦੇ ਐਮ ਐਲ ਏ ਮੋਹਨ ਲਾਲ ਜੀ ਅਤੇ ਹੋਰ ਸੀਨੀਅਰ ਲੀਡਰ ਤੇ ਵਰਕਰਾਂ ਨੂੰ ਕਾਫੀ ਵਾਰੀ ਕਾਂਗਰਸ ਪਾਰਟੀ ਚ ਸ਼ਾਮਿਲ ਕਰਵਾਇਆ ਉਸ ਦਾ ਮੁੱਖ ਏਜੰਡਾ ਹੁੰਦਾ ਹੈ ਕੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਾ ਅਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨਾ ਸ਼੍ਰੀ ਸੁਖਵਿੰਦਰ ਸਿੰਘ ਧਾਵਾ ਇਸ ਗੱਲ ਦਾ ਵੀ ਪੂਰਨ ਤੌਰ ਤੇ ਦਾਵਾ ਕਰਦੇ ਹਨ ਕਿ ਹਾਈ ਕਮਾਂਡ ਜੇ ਉਸ ਨੂੰ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ 2027 ਵਿਧਾਨ ਸਭਾ ਚੋਣਾਂ ਚ ਜਿਲੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਤਿੰਨੇ ਸੀਟਾਂ ਕਾਂਗਰਸ ਨੂੰ ਜਿਤਾ ਕੇ ਦੇਵਾਂਗੇ I