Big Breaking: ਸੁਪਰੀਮ ਕੋਰਟ ਦੇ ਚੀਫ਼ ਜਸਟਿਸ 'ਤੇ ਜੁੱਤੀ ਸੁੱਟਣ ਦੀ ਕੋਸਿਸ਼
ਨਵੀਂ ਦਿੱਲੀ, 6 ਅਕਤੂਬਰ 2025- ਸੁਪਰੀਮ ਕੋਰਟ ਵਿੱਚ ਅੱਜ ਇੱਕ ਗੰਭੀਰ ਘਟਨਾ ਵਾਪਰੀ, ਜਿੱਥੇ ਇੱਕ ਵਕੀਲ ਨੇ ਚੀਫ਼ ਜਸਟਿਸ ਆਫ਼ ਇੰਡੀਆ (CJI) ਬੀ.ਆਰ. ਗਵਾਈ ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਘਟਨਾ ਅੱਜ ਸਵੇਰੇ ਲਗਭਗ 11:35 ਵਜੇ ਵਾਪਰੀ, ਜਦੋਂ CJI ਗਵਾਈ ਦੀ ਅਦਾਲਤ ਵਿੱਚ ਕੇਸਾਂ ਦੀ ਸੁਣਵਾਈ ਜਾਰੀ ਸੀ। ਵਕੀਲ ਨੇ ਡੈਸ ਨੇੜੇ ਪਹੁੰਚ ਕੇ ਆਪਣੀ ਜੁੱਤੀ ਉਤਾਰ ਕੇ ਜੱਜ ਵੱਲ ਸੁੱਟਣ ਕੋਸ਼ਿਸ਼ ਕੀਤੀ। CJI ਗਵਾਈ ਨੇ ਕਿਹਾ ਕਿ ਇਹੋ ਜਿਹੀਆਂ ਘਟਨਾ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹਨਾਂ ਨੇ ਵਕੀਲਾਂ ਨੂੰ ਕਿਹਾ: "ਇਹ ਗੱਲਾਂ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ। ਅੱਗੇ ਵਧੋ ਅਤੇ ਕੰਮ ਜਾਰੀ ਰੱਖੋ।" ਅਦਾਲਤ ਨੇ ਤੁਰੰਤ ਕਾਰਵਾਈ ਜਾਰੀ ਰੱਖੀ ਅਤੇ ਕੋਈ ਵਿਘਨ ਨਹੀਂ ਹੋਇਆ। CJI ਨੂੰ Z+ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ।