ਰਜਿੰਦਰ ਗੁਪਤਾ ਕੌਣ ਹੈ? ਜਿਸਨੂੰ AAP ਨੇ ਬਣਾਇਆ ਰਾਜ ਸਭਾ ਲਈ ਉਮੀਦਵਾਰ? ਪੜ੍ਹੋ ਵੇਰਵਾ ਅਤੇ ਵੇਖੋ ਵੀਡੀਓ
Rajinder Gupta:ਬਠਿੰਡੇ ਦੇ ਸਧਾਰਨ ਪਰਿਵਾਰ ਤੋਂ ਉੱਠ ਕੇ ਬਣੇ ਚੋਟੀ ਦੇ ਸਫਲ ਕਾਰੋਬਾਰੀ -ਹੁਣ ਰਾਜ ਸਭਾ ਚ ਖੇਡਣਗੇ ਨਵੀਂ ਪਾਰੀ -ਪੜ੍ਹੋ ਵੇਰਵਾ ਅਤੇ ਵੇਖੋ ਵੀਡੀਓ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 5 ਅਕਤੂਬਰ 2025-ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਰਾਜ ਸਭਾ ਜ਼ਿਮਨੀ ਚੋਂ ਲਈ ਉਮੀਦਵਾਰ ਐਲਾਨੇ Trident Group ਦੇ ਚੇਅਰਮੈਨ ਰਾਜਿੰਦਰ ਗੁਪਤਾ ਇਸ ਵੇਲੇ ਸਿਰਫ਼ ਪੰਜਾਬ ਜਾਂ ਇੰਡੀਆ ਦੇ ਹੀ ਨਹੀਂ ਸਗੋਂ ਦੁਨੀਆ ਭਰ ਦੇ ਨਾਮਵਰ ਕਾਰੋਬਾਰੀ ਹਨ । ਓਹ 6200 ਕਰੋੜ ਦੀ ਟਰਨ ਓਵਰ੍ ਵਾਲੇ ਇਸ ਗਰੁੱਪ ਦੇ ਬਾਨੀ ਹਨ।
ਰਜਿੰਦਰ ਗੁਪਤਾ ਬਠਿੰਡਾ ਸ਼ਹਿਰ ਦੇ ਜੰਮਪਲ ਨੇ। 1959 ਵਿੱਚ ਉਨ੍ਹਾਂ ਦਾ ਜਨਮ ਹੋਇਆ। ਗੁਪਤਾ ਹੋਰਾਂ ਦੀ ਪਹਿਲਾਂ ਜ਼ਮੀਨ ਸੀ ਕੋਟਸ਼ਮੀਰ ਪਿੰਡ ਵਿੱਚ ਸੀ, ਫਿਰ ਉਨ੍ਹਾਂ ਨੇ ਕਾਰੋਬਾਰ ਆਪਣਾ ਬਰਨਾਲੇ ਤੋਂ ਸ਼ੁਰੂ ਕੀਤਾ, ਇੰਡਸਟਰੀ ਲਾਈ, ਹੁਣ ਇਸ ਵੇਲੇ ਲੁਧਿਆਣਾ ਰਹਿ ਰਹੇ ਨੇ। ਲੁਧਿਆਣਾ ਚ ਹੀ ਟਰਾਈਡੈਂਟ ਗਰੁੱਪ ਦਾ ਹੈੱਡ ਕੁਆਰਟਰ ਹੈ। ਉਨ੍ਹਾਂ ਨੇ ਸ਼ੁਰੂਆਤ ਆਪਣੇ ਬਿਜ਼ਨਸ ਦੀ 1985 ਵਿੱਚ ਕੀਤੀ ਸੀ, ਇੱਕ ਕੈਮੀਕਲ ਫ਼ੈਕਟਰੀ ਤੋਂ। ਉਨ੍ਹਾਂ ਦਾ ਹੁਣ ਕਾਰੋਬਾਰ ਟੈਕਸਟਾਈਲ ਇੰਡਸਟਰੀ ਦਾ ਅਤੇ ਪੇਪਰ ਹੈ। ਕਣਕ ਦੀ ਨਾੜ ਤੋਂ ਪੇਪਰ ਅਤੇ ਹੀ ਪ੍ਰਾਡਕਟ ਤਿਆਰ ਕਰਦੇ ਹਨ।
ਰਜਿੰਦਰ ਗੁਪਤਾ ਪਰਿਵਾਰ ਧੁਰ ਮਾਲਵੇ ਦੇ ਬਾਣੀਆ ਪਰਿਵਾਰ ਜੰਮਪਲ ਨੇ। ਅਸਲ ਵਿੱਚ ਆਮ ਤੌਰ ਪੰਜਾਬ ਮਾਲਵੇ ਦੇ ਬਾਣੀਆਂ ਨੂੰ ''ਜੱਟ ਬਾਣੀਏ" ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦਾ ਰਹਿਣ ਸਹਿਣ, ਕਾਰ ਵਿਹਾਰ ਸਾਰਾ ਪੇਂਡੂ ਜਾਂ ਅਰਧ ਸ਼ਹਿਰੀ ਹੁੰਦਾ ਹੈ। ਓਹ ਕਿਰਦਾਰ ਪੱਖੋਂ ਸੈਲੂਲਰ, ਲਿਬਰਲ ਅਤੇ ਦਲੇਰ ਮੰਨੇ ਜਾਂਦੇ ਹਨ।
2007 ਵਿੱਚ ਪਦਮ ਸ਼੍ਰੀ ਅਵਾਰਡ ਰਜਿੰਦਰ ਗੁਪਤਾ ਹੋਰਾਂ ਨੂੰ ਮਿਲਿਆ ਸੀ। ਕਾਫ਼ੀ ਯੰਗ ਉਮਰ ਵਿੱਚ ਹੀ ਉਹ ਬਿਜ਼ਨਸ ਵਿੱਚ ਐਂਟਰ ਹੋ ਗਏ ਅਤੇ ਉਹ ਬਿਜ਼ਨਸਮੈਨ ਬਣ ਗਏ। ਉਹ ਵੱਖ-ਵੱਖ ਸਿਆਸੀ ਅਤੇ ਸਮਾਜਿਕ ਧਿਰਾਂ ਅਤੇ ਹਰ ਵੰਨਗੀ ਦੇ ਸਿਆਸਤਦਾਨਾਂ, ਆਰਥਕ ਮਾਹਰਾਂ , ਕਾਰੋਬਾਰੀਆਂ ਅਤੇ ਉੱਚ ਹਸਤੀਆਂ ਮੇਲਜੋਲ 'ਚ ਰਹੇ। ਓਹ ਨਿਮਰ ਅਤੇ ਕਾਫ਼ੀ ਮਿੱਠ ਬੋਲੜੇ ਨੇ ਆਮ ਤੌਰ ਤੇ ਬੜੇ ਸਾਦੇ ਜਿਹੇ ਕੱਪੜੇ ਪਹਿਨਦੇ ਨੇ, ਕੋਟ ਪੈਂਟ ਵਿੱਚ ਘੱਟ ਹੀ ਦਿਸਦੇ ਨੇ।
NDA, UPA ਸਮੇਤ ਸਭ ਸਰਕਾਰਾਂ ਨਾਲ ਉਨ੍ਹਾਂ ਦਾ ਰਾਬਤਾ ਰਿਹਾ ਹੈ। ਓਹ ਅਕਾਲੀ ਭਾਜਪਾ, ਕਾਂਗਰਸ ਅਤੇ ਆਪ ਸਰਕਾਰ ਵਿਚ ਵੀ 15 ਸਾਲ ਤੋਂ ਵੀ ਵੱਧ ਸਮਾਂ ਕੈਬਿਨੇਟ ਵਜ਼ੀਰ ਦੇ ਰੈਂਕ ਵਿੱਚ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਹੇ। ਓਹ ਇੱਕ ਸਾਧਾਰਨ ਪਰਿਵਾਰ ਚੋਂ ਉੱਠ ਕੇ , ਆਪਣੀ ਲਿਆਕਤ, ਲਗਨ ਅਤੇ ਮਿਹਨਤ ਨਾਲ ਦੁਨੀਆ ਭਰ ਵਿਚ ਕੁਆਲਿਟੀ ਪ੍ਰਾਡਕਟ ਐਕਸਪੋਰਟ ਕਰਨ ਵਾਲੇ ਅਦਾਰੇ ਦੇ ਬਾਨੀ ਅਤੇ ਮੁਖੀ ਵਜੋਂ ਸਥਾਪਿਤ ਹੋਏ ਹਨ।
.jpg)
ਰਜਿੰਦਰ ਗੁਪਤਾ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਚਲੇ ਆ ਰਹੇ ਹਨ। ਇਸ ਤੋਂ ਇਲਾਵਾ ਮੁਲਕ ਦੀਆਂ ਚੋਟੀ ਦੀਆਂ IT ਸੰਸਥਾਵਾਂ ਦੀ ਮੈਨੇਜਮੈਂਟ ਵਿਚ ਵੀ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਦੀ ਹਿੱਸੇਦਾਰੀ ਬਣੀ ਰਹੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਸਤੀਫ਼ਾ ਤੋਂ ਬਾਅਦ ਰਜਿੰਦਰ ਗੁਪਤਾ ਨੂੰ ਰਾਜ-ਸਭਾ ਭੇਜਣ ਦੀਆਂ ਚਰਚਾਵਾਂ ਪਹਿਲਾਂ ਹੀ ਸਨ ਪਰ ਅੱਜ ਉਸ ਗੱਲ ਤੇ ਮੋਹਰ ਲੱਗ ਗਈ।

ਉਹ ਰਾਜੀਵ ਲੌਂਗੋਵਾਲ ਅਕਾਰਡ ਨਾਲ ਅਸਿੱਧੇ ਢੰਗ ਨਾਲ ਵੀ ਜੁੜੇ ਹੋਏ ਸੀ। ਜਿਸ ਵੇਲੇ ਬਰਨਾਲਾ ਵਿੱਚ ਉਨ੍ਹਾਂ ਨੇ Chemical ਫ਼ੈਕਟਰੀ ਲਾਈ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪ੍ਰੇਰਨਾ ਨਾਲ ਉਨ੍ਹਾਂ ਨੇ ਉੱਥੇ ਫ਼ੈਕਟਰੀ ਲਾਈ ਸੀ। ਉਨ੍ਹਾਂ ਦੀ ਖੇਡਾਂ ਦੇ ਵਿੱਚ ਖ਼ਾਸ ਕਰਕੇ ਕ੍ਰਿਕਟ ਵਿੱਚ ਰੁਚੀ ਵੀ ਹੈ। ਜਿਸ ਕਰਕੇ ਉਹ ਸਮੇਂ ਸਮੇਂ ਤੇ ਟਰਾਈਡੈਂਟ ਵੱਲੋਂ ਖੇਡਾਂ ਕਰਵਾਉਂਦੇ ਰਹਿੰਦੇ ਨੇ ਅਤੇ ਉਹ PCA ਦੇ ਪ੍ਰਧਾਨ ਵੀ ਰਹਿ ਚੁੱਕੇ ਨੇ। ਰਜਿੰਦਰ ਗੁਪਤਾ ਨੇ ਹੁਣ ਤੱਕ ਸੈਂਕੜੇ ਹੀ ਨੌਜਵਾਨ ਮੁੰਡੇ ਕੁੜੀਆਂ ਤੇ ਖ਼ਾਸ ਕਰਕੇ ਦਿਹਾਤੀ ਔਰਤਾਂ ਨੂੰ ਨੂੰ ਰੁਜ਼ਗਾਰ ਦਿੱਤਾ ਹੈ ਅਤੇ ਦੇ ਰਹੇ ਨੇ ਅਤੇ ਤਕਨੀਕੀ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਬਣਾਇਆ।
.jpg)
ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਸਫਲ ਕਾਰੋਬਾਰੀ ਅਤੇ ਪੰਜਾਬ ਸਾਰੇ ਆਰਥਕ , ਸਮਾਜਕ ਅਤੇ ਸਭਿਆਚਾਰਕ ਤਾਨੇ ਬਾਣੇ ਨੂੰ ਸਮਝਣ ਵਾਲੇ ਹੋਣ ਕਰਕੇ ਉਹ ਰਾਜ ਸਭਾ ਵਿੱਚ ਪਹੁੰਚ ਕੇ ਪੰਜਾਬ ਦੇ ਮੁੱਦੇ ਅਤੇ ਮਸਲੇ ਪਾਰਲੀਮੈਂਟ ਅਤੇ ਹੋਰ ਮੰਚਾਂ 'ਤੇ ਉਠਾਉਣਗੇ ਤਾਂ ਜੋ ਪੰਜਾਬ ਦੇ ਵਿਕਾਸ ਦੀ ਗਤਿ ਤੇਜ਼ ਹੋਵੇ .
ਟਰਾਈਡੈਂਟ ਗਰੁੱਪ ਬਾਰੇ ਗੱਲ ਕਰ ਲਈਏ ਤਾਂ ਇੱਕ US ਬਿਲੀਅਨ ਡਾਲਰ ਦਾ ਗਰੁੱਪ ਹੈ। ਇੰਡੀਅਨ ਕਰੰਸੀ ਵਿੱਚ ਸਮਝੀਏ ਤਾਂ 6000 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੈ। ਮੁੱਖ ਤੌਰ ਤੇ ਉਨ੍ਹਾਂ ਦੇ ਬਰਨਾਲੇ ਵਿੱਚ ਦੋ ਪਲਾਟ ਨੇ ਅਤੇ ਇੱਕ ਵੱਡਾ ਪਲਾਂਟ ਉਨ੍ਹਾਂ ਦਾ ਮੱਧ ਪ੍ਰਦੇਸ਼ ਵਿੱਚ ਬੁਧਨੀ ਦੇ ਸਥਾਨ ਤੇ ਹੈ।
.jpg)
ਟੈਕਸਟਾਈਲ ਵਿੱਚ ਅਤੇ ਪੇਪਰ ਵਿੱਚ ਉਨ੍ਹਾਂ ਦੀ ਪ੍ਰੋਡਕਸ਼ਨ ਖ਼ਾਸ ਕਰਕੇ ਟਰਾਈਡੈਂਟ ਬਰਾਂਡ ਦਾ ਟੈਰੀ ਟਾਵਲ ਦੁਨੀਆ ਭਰ ਵੱਡੇ ਸਟੋਰਾਂ ਚ ਵਿਕਦਾ ਹੈ ਭਾਵੇਂ ਇਹ ਫਿਜ਼ੀਕਲ ਹੋਵੇ ਜਾਂ ਆਨਲਾਈਨ। ਦੁਨੀਆ ਭਰ ਦੇ 100 ਮੁਲਕਾਂ ਦੇ ਵਿੱਚ ਉਨ੍ਹਾਂ ਦਾ ਬਿਜ਼ਨਸ ਹੈ। ਦੁਨੀਆ ਭਰ ਵਿੱਚ ਜਿੰਨੇ ਵੀ ਵਿਸ਼ਵ ਪੱਧਰ ਦੇ ਟੈਕਸਟਾਈਲ ਈਵੈਂਟ ਹੁੰਦੇ ਨੇ, ਉੱਥੇ ਟਰਾਈਡੈਂਟ ਗਰੁੱਪ ਦੀ ਹਾਜ਼ਰੀ ਉੱਘੜਵੀਂ ਹੁੰਦੀ ਹੈ ਅਤੇ ਇਹ ਗਰੁੱਪ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ ਪੰਜਾਬ ਦਾ ਨਾਂ ਉੱਚਾ ਕਰਦਾ ਹੈ। ਦੁਨੀਆ ਭਰ 'ਚ ਕੁਆਲਿਟੀ ਵਸਤਾਂ ਸਪਲਾਈ ਕਰਨ ਲਈ ਟਰਾਈਡੈਂਟ ਦੇ ਪਲਾਂਟਸ ਵਿੱਚ ਵਾਤਾਵਰਨ, ਕੰਮ ਦੀਆਂ ਹਾਲਤਾਂ, ਸਿਹਤ ਸਹੂਲਤਾਂ, ਸੇਫ਼ਟੀ ਉਪਾਅ, ਮਸ਼ੀਨਰੀ ਤੇ ਤਕਨਾਲੋਜੀ ਵੀ ਵਰਲਡ ਕਲਾਸ ਵਾਲੀਆਂ ਹਨ।
.jpg)
---------
ਰਜਿੰਦਰ ਗੁਪਤਾ ਰਾਜ ਸਭਾ ਲਈ ਉਮੀਦਵਾਰ
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਲਦੀ ਹੀ ਉਨ੍ਹਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਇਹ ਚੋਣ 24 ਅਕਤੂਬਰ ਨੂੰ ਹੋਣੀ ਹੈ. ਜੇਕਰ ਕੋਈ ਹੋਰ ਕੈਂਡੀਡੇਟ ਨਾ ਹੋਇਆ ਤਾਂ ਰਜਿੰਦਰ ਗੁਪਤਾ ਨੂੰ ਰਾਜ-ਸਭਾ ਮੈਂਬਰ ਐਲਾਨ ਦਿੱਤਾ ਜਾਵੇਗਾ ਅਤੇ ਨਿਰਵਿਰੋਧ ਜੇਤੂ ਕਰਾਰ ਦੇ ਦਿੱਤਾ ਜਾਵੇਗਾ। ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਜਿੰਨਾ ਦੇ ਵੱਲੋਂ ਪਿਛਲੇ ਦਿਨੀਂ ਅਸਤੀਫ਼ਾ ਦੇ ਦਿੱਤਾ ਗਿਆ ਸੀ।
ਅਸਤੀਫ਼ਾ ਦੇਣ ਦਾ ਕਾਰਨ ਇਹ ਸੀ ਕਿ, ਉਹ ਲੁਧਿਆਣਾ ਤੋਂ ਚੋਣ ਲੜੇ, ਵਿਧਾਇਕ ਬਣਨ ਮਗਰੋਂ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਬਣਾਇਆ, ਜਿਸ ਮਗਰੋਂ ਉਨ੍ਹਾਂ ਦੇ ਵੱਲੋਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਅਸਤੀਫ਼ਾ ਦੇਣ ਦੇ ਬਾਅਦ ਰਾਜ ਸਭਾ ਦੀ ਸੀਟ ਖ਼ਾਲੀ ਹੋ ਗਈ ਸੀ। ਰਾਜ ਸਭਾ ਲਈ ਇਹ ਜ਼ਿਮਨੀ ਚੋਣ ਹੈ ਭਾਵ ਚੁਣੇ ਗਏ ਉਮੀਦਵਾਰ ਨੂੰ ਤਿੰਨ ਸਾਲ ਦੇ ਕਰੀਬ ਹੀ ਮਿਲਣਗੇ ਕਿਉਂਕਿ ਸੰਜੀਵ ਗੁਪਤਾ ਦੀ ਚੋਣ 2022 ਚ ਹੋਈ ਸੀ, ਹੁਣ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਰਜਿੰਦਰ ਗੁਪਤਾ ਹੋਰਾਂ ਨੂੰ ਬਣਾਇਆ ਹੈ।

ਆਮ ਆਦਮੀ ਪਾਰਟੀ ਕੋਲ ਪੰਜਾਬ ਵਿੱਚ ਇੰਨੇ ਜ਼ਿਆਦਾ ਵਿਧਾਇਕ ਨੇ ਕਿ AAP ਦਾ ਹੀ ਰਾਜ-ਸਭਾ ਮੈਂਬਰ ਬਣੇਗਾ।