ਕਿਰਤੀ ਕਿਸਾਨ ਯੂਨੀਅਨ ਵਲੋਂ ਵਿਸਾਲ ਰੈਲੀ ਕੀਤੀ ਜਾਵੇਗੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਸਤੰਬਰ,2025
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਮੇਟੀ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਚ ਹੋਈ । ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਸੰਗਰੂਰ ਦੇ ਜਿਲ੍ਹਾ ਮਜਿਸਟਰੇਟ ਅਤੇ ਸੀਨੀਅਰ ਸੁਪਰਡੈਟ ਪੁਲਿਸ ਨੇ ਕਿਰਤੀ ਕਿਸਾਨ ਯੂਨੀਅਨ ਸੰਗਰੂਰ ਦੇ ਆਗੂ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਲੱਠਮਾਰਾ ਨੂੰ ਜੇਲ ਚ ਬੰਦ ਨਹੀਂ ਕੀਤਾ ਸਗੋ ਜਮੀਨਾ ਤੇ ਧੱਕੇ ਨਾਲ ਕਬਜਾ ਕਰਨ ਵਾਲੇ ਸਰਕਾਰੀ ਸ਼ਹਿ ਪ੍ਰਾਪਤ ਗਰੋਹ ਦੇ ਕੁਝ ਗੁਡਿੰਆ ਦੀ ਜਮਾਨਤ ਹੋਣ ਚ ਮਦਦ ਕੀਤੀ। ਬੀਤੇ ਮਹੀਨੇ ਸੰਗਰੂਰ ਦਾਣਾ ਮੰਡੀ ਚ ਸੰਯੁਕਤ ਕਿਸਾਨ ਮੋਰਚੇ ਵਲੋਂ ਵਡੀ ਰੈਲੀ ਕਰਕੇ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਲਠਮਾਰਾ ਨੂੰ ਜੇਲ ਚ ਬੰਦ ਕਰਨ ਲਈ ਜੋਰਦਾਰ ਆਵਾਜ਼ ਉਠਾਈ ਸੀ। ਕਿਰਤੀ ਕਿਸਾਨ ਯੂਨੀਅਨ ਸੂਬਾ ਕਮੇਟੀ ਵਲੋਂ ਨਿਰਭੈ ਸਿੰਘ ਖਾਈ ਤੇ ਕਾਤਲਾਨਾ ਹਮਲਾ ਕਰਨ ਵਾਲੇ ਗੁਡਿੰਆ ਨੂੰ ਜੇਲ ਡੱਕਣ ਅਤੇ ਨਿਰਭੈ ਸਿੰਘ ਖਾਈ ਨੂੰ ਇਨਸਾਫ਼ ਦਿਵਾਉਣ ਲਈ ਸੰਗਰੂਰ ਚ 25 ਸਤੰਬਰ ਨੂੰ ਪੰਜਾਬ ਪੱਧਰੀ ਵਿਸਾਲ ਰੈਲੀ ਕੀਤੀ ਜਾਵੇਗੀ। ਜਿਲ੍ਹਾ ਨਵਾਂਸ਼ਹਿਰ ਤੋਂ ਵੱਡੀ ਗਿਣਤੀ ਕਿਸਾਨ ਬੱਸਾਂ ਤੇ ਕਾਰਾ ਰਾਹੀਂ ਸ਼ਮਲ ਹੋਣਗੇ। ਹੜਾ ਦੌਰਾਨ ਲੱਖਾਂ ਏਕੜ ਫਸਲਾਂ ਬਰਬਾਦ ਹੋ ਗਈਆ, ਲੱਖਾਂ ਹੀ ਪਸੂ ਮਰ ਗਏ, ਸੈਕੜੇ ਦੇ ਕਰੀਬ ਮਨੁੱਖੀ ਜਾਨਾਂ ਰੁੜ ਗਈਆ, ਪਰ ਕੇਦਰ ਤੇ ਪੰਜਾਬ ਸਰਕਾਰ ਨੇ ਪੀੜਿਤ ਪ੍ਰੀਵਾਰਾ ਦੀ ਕੋਈ ਵੀ ਮਦਦ ਨਹੀਂ ਕੀਤੀ , ਸਿਰਫ ਬਿਆਨਾ ਤੱਕ ਹੀ ਸੀਮਿਤ ਹੈ। ਜਿਹੜੀ ਸਰਕਾਰ ਮੁਰਗੀ ਤੇ ਬੱਕਰੀ ਦਾ ਮੁਆਵਜਾ ਦੇਣ ਦੇ ਐਲਾਨ ਕਰਦੀ ਸੀ ਅਜੇ ਕੋਈ ਵੀ ਰਾਹਤ ਹੜ੍ਹ ਪੀੜਿਤਾ ਨੂੰ ਨਹੀਂ ਮਿਲੀ। ਸਮੂਹ ਲੋਕਾਂ ਨੂੰ ਹੜਾ ਨਾਲ ਹੋਏ ਜਾਨੀ ਤੇ ਮਾਲੀ ਨੁਕਸਾਨ ਦਾ ਬਣਦਾ ਮੁਆਵਜਾ ਪ੍ਰਾਪਤ ਕਰਨ ਲਈ ਜੋਰਦਾਰ ਸੰਘਰਸ਼ ਦੀਆ ਤਿਆਰੀਆਂ ਕਰਨੀਆਂ ਪੈਣਗੀਆ।
ਇਸ ਮੌਕੇ ਨਵਾਂਸ਼ਹਿਰ, ਔੜ ਇਲਾਕੇ ਦੇ ਪ੍ਰਧਾਨ ਕੁਲਬੀਰ ਸਿੰਘ, ਸੁਰਿੰਦਰ ਸਿੰਘ ਮਹਿਰਮਪੁਰ, ਸੋਹਣ ਸਿੰਘ ਅਟਵਾਲ, ਮੇਜਰ ਸਿੰਘ, ਤਾਰਾ ਸਿੰਘ ਸ਼ਹਪੁਰ,ਰਾਮ ਜੀ ਦਾਸ, ਬਲਬੀਰ ਸਿੰਘ ਸਕੋਹਪੁਰ , ਕਰਨੈਲ ਸਿੰਘ, ਮੋਹਣਸਿੰਘ, ਬਲਦੇਵ ਸਿੰਘ, ਕਸਮੀਰ ਸਿੰਘ , ਜੀਵਨ ਬੇਗੋਵਾਲ ਅਤੇ ਹੋਰ ਹਾਜਰ ਸਨ।