ਸੀਜੀਸੀ ਲਾਂਡਰਾਂ ਵਿਖੇ ਇੰਜੀਨੀਅਰ ਦਿਵਸ ਮਨਾਇਆ
ਲਾਂਡਰਾਂ , 16 ਸਤੰਬਰ 2025 : ਵਿਖੇ ਇੰਜੀਨੀਅਰ ਦਿਵਸ ‘ਆਰੋਹਣ-25’ ਮਨਾਇਆ ਗਿਆ। ਇਹ ਪ੍ਰੋਗਰਾਮ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ), ਸੀਜੀਸੀ ਲਾਂਡਰਾਂ ਵੱਲੋਂ ਰਾਸ਼ਟਰ ਨਿਰਮਾਣ ਅਤੇ ਤਕਨੀਕੀ ਤਰੱਕੀ ਵਿੱਚ ਇੰਜੀਨੀਅਰਾਂ ਦੇ ਸ਼ਾਨਦਾਰ ਯੋਗਦਾਨ ਦਾ ਸਨਮਾਨ ਕਰਨ ਲਈ ਆਯੋਜਿਤ ਕੀਤਾ ਗਿਆ।ਇਸ ਤੋਂ ਇਲਾਵਾ ਇਹ ਹਰ ਸਾਲ ਸਰ ਐਮ ਵਿਸ਼ਵੇਸ਼ਵਰਾਇਆ (ਜੋ ਕਿ ਇੱਕ ਦੂਰਦਰਸ਼ੀ ਇੰਜੀਨੀਅਰ ਅਤੇ ਭਾਰਤ ਰਤਨ ਪੁਰਸਕਾਰ ਜੇਤੂ) ਦੇ ਜਨਮ ਦਿਵਸ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ।ਜਿਨ੍ਹਾਂ ਦੇ ਇੰਜੀਨੀਅਰਿੰਗ ਖੇਤਰ ਵਿੱਚ ਦਿੱਤੇ ਗਏ ਕੀਮਤੀ ਯੋਗਦਾਨਾਂ ਨੇ ਆਧੁਨਿਕ ਇੰਜੀਨੀਅਰਿੰਗ ਅਭਿਆਸਾਂ ਅਤੇ ਰਾਸ਼ਟਰੀ ਵਿਕਾਸ ਨੂੰ ਪ੍ਰਭਾਵਿਤ ਕੀਤਾ।
‘ਆਰੋਹਣ-25’ ਵਿੱਚ ਪ੍ਰਸਿੱਧ ਬੁਲਾਰਿਆਂ ਵਿੱਚੋਂ ਅਰਪਨ ਗਰਗ, ਕਮਿਊਡਲ ਦੇ ਦੂਰਦਰਸ਼ੀ ਸੰਸਥਾਪਕ ਅਤੇ ਏਕਸਾ ਪ੍ਰੋਟੋਕੋਲ ਦੇ ਸਹਿ ਸੰਸਥਾਪਕ, ਪਿਊਸ਼ ਸ਼ਰਮਾ, ਪ੍ਰਸਿੱਧ ਭਾਰਤੀ ਯੂਟਿਊਬਰ, ਡਿਜੀਟਲ ਐਜੂਕੇਟਰ ਅਤੇ ਕੰਟੈਂਟ ਕ੍ਰੀਏਟਰ, ਜੋ ਕਿ ਆਪਣੀ ਔਨਲਾਈਨ ਪਛਾਣ ਟ੍ਰਿਕੀ ਮੈਨ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਪ੍ਰਸਿੱਧ ਡਿਜੀਟਲ ਸਿਰਜਣਹਾਰ ਅਮਨ ਔਜਲਾ ਆਦਿ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੀਆਂ ਯਾਤਰਾਵਾਂ ਅਤੇ ਅਨੁਭਵਾਂ ਨੂੰ ਸਾਂਝੇ ਕਰਦਿਆਂ ਭਾਗੀਦਾਰਾਂ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਰਚਨਾਤਮਕਤਾ, ਲਚਕੀਲਾਪਣ ਅਤੇ ਸਮੱਸਿਆ ਹੱਲ ਕਰਨ ਵਾਲੀ ਮਾਨਸਿਕਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਸੀਜੀਸੀ ਲਾਂਡਰਾਂ ਦੇ ਮੁਖੀ, ਅਤੇ ਡਾਇਰੈਕਟਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਅਰਪਨ ਗਰਗ ਨੇ ਆਪਣੇ ਪੇਸ਼ੇਵਰ ਸਫ਼ਰ ਬਾਰੇ ਹੋਰ ਜਾਣਕਾਰੀ ਸਾਂਝੀ ਕਰਕੇ ਵਿਿਦਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸਫਲ ਕਰੀਅਰ ਬਣਾਉਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਿੱਚ ਨਵੀਨਤਾ, ਲਚਕੀਲੇਪਣ ਅਤੇ ਨਿਰੰਤਰ ਸਿੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਦੇ ਪੂਰਕ ਵਜੋਂ, ਪਿਊਸ਼ ਸ਼ਰਮਾ ਨੇ ‘ਰੋਡਮੈਪ ਟੂ ਯੋਰ ਡ੍ਰੀਮ ਕਰੀਅਰ’ ਵਿਸ਼ੇ ’ਤੇ ਇੱਕ ਦਿਲਚਸਪ ਭਾਸ਼ਣ ਦਿੱਤਾ, ਜਿਸ ਵਿੱਚ ਸਵੈ ਮੁਲਾਂਕਣ ਅਤੇ ਰੁਝਾਨ ਵਾਲੇ ਹੁਨਰਾਂ ਨੂੰ ਉਜਾਗਰ ਕੀਤਾ ਗਿਆ ਤਾਂ ਜੋ ਸੀਜੀਸੀ ਦੇ ਵਿਿਦਆਰਥੀ ਬਿਹਤਰ ਮੌਕਿਆਂ ਦੀ ਪ੍ਰਾਪਤੀ ਕਰ ਸਕਣ। ਇਸ ਪ੍ਰੋਗਰਾਮ ਦਾ ਉਦੇਸ਼ ਅਸਲ ਜੀਵਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ, ਟਿਕਾਊ ਵਿਕਾਸ ਨੂੰ ਬੜਾਵਾ ਦੇਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੰਜੀਨੀਅਰਿੰਗ ਦੀ ਭੂਮਿਕਾ ਨੂੰ ਉਜਾਗਰ ਕਰਕੇ ਸੀਜੀਸੀ ਲਾਂਡਰਾਂ ਦੇ ਵਿਿਦਆਰਥੀਆਂ ਨੂੰ ਪ੍ਰੇਰਿਤ ਕਰਨਾ ਸੀ।