Breaking : ਕ੍ਰਿਕਟ ਮੈਚ ਨੂੰ ਮਨਜ਼ੂਰੀ ਪਰ ਸਿੱਖਾਂ ਦੇ ਜੱਥੇ ਨਨਕਾਣਾ ਸਾਹਿਬ ਜਾਣ ਕਿਉਂ ਨਹੀਂ ਦਿੱਤੇ, CM Mann ਮੋਦੀ ਸਰਕਾਰ ਤੇ ਵਰ੍ਹੇ
ਚੰਡੀਗੜ੍ਹ, 15 ਸਤੰਬਰ 2025 : ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕ੍ਰਿਕਟ ਮੈਚ ਤਾਂ ਕਰਵਾ ਲਿਆ ਪਰ ਸਿੱਖ ਜੱਥਿਆਂ ਨੂੰ ਪਾਕਿਸਤਾਨ ਜਾਣ ਤੋ ਰੋਕ ਦਿੱਤਾ, ਕਿਹਾ ਕਿ, ਪੰਜਾਬੀ ਫਿਲਮ ਜੋ ਕਿ ਦਿਲਜੀਤ ਦੋਸਾਂਝ ਨੇ ਬਣਾਈ ਸੀ, ਉਹ ਵੀ ਪਹਿਲਗਾਮ ਦੀ ਗਲ ਕਹਿ ਕੇ ਰਿਲੀਜ਼ ਨਹੀ ਹੋਣ ਦਿੱਤੀ।
ਕਲ ਕਰਵਾਏ ਕ੍ਰਿਕਟ ਮੈਚ ਤੇ ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀ ਕਹਿ ਰਹੇ ਹਨ ਕਿ ਅਸੀ ਪਾਕਿਸਤਾਨ ਦੇ ਖਿਡਾਰੀਆਂ ਨਾਲ ਹੱਥ ਨਹੀ ਮਿਲਾਇਆ, ਇਹ ਕਿਹੋ ਜਹੀ ਗਲ ਹੈ ਕਿ ਮੈਚ ਖੇਡ ਲਿਆ ਹੱਥ ਨਹੀ ਮਿਲਾਇਆ, ਇਹ ਤਾਂ ਬਹੁਤ ਅਜੀਬ ਗੱਲ ਹੈ। ਕਿ ਖੇਡ ਲਿਆ ਹੱਥ ਨਹੀ ਮਿਲਾਇਆ।
ਉਨਾਂ ਕਿਹਾ ਕਿ ਅਨੁਰਾਗ ਠਾਕੁਰ ਜੀ ਕਹਿ ਰਹੇ ਹਨ ਕਿ ਮੈਚ ਕਰਵਾਉਣਾ ਸਾਡੀ ਮਜਬੂਰੀ ਸੀ। ਮਾਨ ਨੇ ਕਿਹਾ ਕਿ ਇਹ ਕਿਹੋ ਜਹੀ ਮਜਬੂਰੀ ਹੈ ? ਸਮਝ ਨਹੀ ਆਈ ਮਜਬੂਰੀ।
ਮਾਨ ਨੇ ਕਿਹਾ ਮੈਚ ਖੇਡ ਸਕਦੇ ਹਨ ਪਰ ਨਨਕਾਣਾ ਸਾਹਿਬ ਜਾਣ ਦੀ ਸਿੱਖਾਂ ਨੂੰ ਇਜਾਜ਼ਤ ਨਹੀ ਦਿੱਤੀ। ਮਾਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਆਫ਼ਤ ਆਈ ਤਾਂ ਮਦਦ ਲਈ ਭਾਜਪਾ ਵਾਲੇ ਦੌੜੇ ਗਏ ਪਰ ਪੰਜਾਬ ਦੀ ਕੋਈ ਮਦਦ ਨਹੀ ਕੀਤੀ ਹੜ੍ਹਾਂ ਵਿਚ। ਮਾਨ ਨੇ ਕਿਹਾ ਕਿ ਸਾਡੇ ਨਾਲ ਹੀ ਦੁਸ਼ਮਨੀ ਕਿਉ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਜਾਖੜ ਤੇ ਰਵਨੀਤ ਬਿੱਟੂ ਕੇਂਦਰ ਸਰਕਾਰ ਨੂੰ ਪੁੱਛਣ ਕਿ ਤੁਹਾਡੀ ਸਰਕਾਰ ਨੇ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਕਿਉ ਰੋਕਿਆ।