ਜੇ ਮੈਚ ਖੇਡਿਆ ਜਾ ਸਕਦੈ ਤਾਂ, ਫਿਰ ਸਿੱਖ ਸੰਗਤਾਂ ਲਈ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਿਉਂ? ਅਕਾਲੀ ਦਲ ਨੇ ਚੁੱਕੇ ਸਵਾਲ
ਚੰਡੀਗੜ੍ਹ, 15 ਸਤੰਬਰ 2025- ਅਕਾਲੀ ਦਲ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ, ਜੇਕਰ ਸਰਕਾਰ ਭਾਰਤ-ਪਾਕਿਸਤਾਨ ਮੈਚ ਖੇਡਣ ਦੀ ਇਜ਼ਾਜਤ ਦੇ ਸਕਦੀ ਹੈ ਤਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਇਨ੍ਹਾਂ ਨੂੰ ਕੀ ਦਿੱਖਤ ਹੈ? ਉਨ੍ਹਾਂ ਮੰਗ ਕੀਤੀ ਕਿ, ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਚੀਮਾ ਨੇ ਕਿਹਾ ਕਿ ਬੀਜੇਪੀ ਨੇ ਸਿੱਖ ਸੰਗਤਾਂ ਨੁੰ ਰੋਕ ਕੇ, ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਖੇਡਾਂ ਮੁੜ ਸ਼ੁਰੂ ਹੋਈਆਂ, ਕਰਤਾਰਪੁਰ ਲਾਂਘਾ ਵੀ ਖੋਲਿਆ ਜਾਵੇ।
- Download Babushahi App
-
-