AAP ਨੂੰ ਵੱਡਾ ਝਟਕਾ, ਮੌਜੂਦਾ ਚੇਅਰਮੈਨ ਨੇ ਦਿੱਤਾ ਅਸਤੀਫਾ
ਕਿਹਾ ਭਗਵੰਤ ਮਾਨ ਪਾਰਟੀ ਤੋਂ ਵੱਖਰੇ ਹੋ ਜਾਣ ਤਾਂ ਉਨ੍ਹਾਂ ਦੇ ਨਾਲ ਖੜੇ ਹਾਂ ਪਰ ਪਾਰਟੀ ਵਿੱਚ ਹੋ ਰਹੀ ਘੁਟਣ ਮਹਿਸੂਸ
ਰੋਹਿਤ ਗੁਪਤਾ
ਗੁਰਦਾਸਪੁਰ 15 ਸਤੰਬਰ 2025- ਆਮ ਆਦਮੀ ਪਾਰਟੀ ਨੂੰ ਜਿਲਾ ਗੁਰਦਾਸਪੁਰ ਵਿੱਚ ਵੱਡਾ ਝਟਕਾ ਲੱਗਾ ਹੈ। ਨੌਜਵਾਨ ਆਗੂ ਅਤੇ ਡੇਰਾ ਬਾਬਾ ਨਾਨਕ ਤੋਂ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਅਤੇ ਜ਼ਿਲ੍ਹਾ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਾਹਲੋ ਵੱਲੋਂ ਆਪਣੇ ਸਾਰੇ ਅਹੁਦਿਆਂ ਤੇ ਨਾਲ ਨਾਲ ਪਾਰਟੀ ਦੀ ਮੁੰਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਜਗਜੀਤ ਸਿੰਘ ਕਾਹਲੋ ਦਾ ਕਹਿਣਾ ਕਿ ਪਾਰਟੀ ਅੰਦਰ ਘੁਟਨ ਮਹਿਸੂਸ ਕਰ ਰਹੇ ਸਨ। ਜਿਨਾਂ ਸਿਧਾਂਤਾਂ ਦੀ ਗੱਲ ਕਰਕੇ ਸੱਤਾ ਵਿੱਚ ਆਈ ਸੀ ਆਮ ਆਦਮੀ ਪਾਰਟੀ ਆਪਣੇ ਉਹਨਾਂ ਮੁਢਲੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਪਾਰਟੀ ਅੰਦਰ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਅਫਸਰ ਸ਼ਾਹੀ ਭਾਰੀ ਹੋ ਚੁੱਕੀ ਹੈ।ਪਾਰਟੀ ਅੰਦਰ ਦਿੱਲੀ ਵਾਲੇ ਬੇਹਦ ਹਾਵੀ ਹਨ ।

ਕਾਹਲੋਂ ਨੇ ਅੱਗੇ ਕਿਹਾ ਕਿ ਕਿਤੇ ਨਾ ਕਿਤੇ ਵਿਧਾਇਕ ਪਠਾਨ ਮਾਜਰਾ ਦੀਆਂ ਗੱਲਾਂ ਸਹੀ ਹਨ । ਅਸੀਂ ਵੀ ਭਗਵੰਤ ਮਾਨ ਦੇ ਨਾਲ ਖੜੇ ਹਾਂ ਪਰ ਜੇਕਰ ਉਹ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਜਾਣ।ਅੱਗੇ ਬੋਲਦਿਆਂ ਕਾਹਲੋਂ ਨੇ ਕਿਹਾ ਕਿ ਸਰਕਾਰ ਹੜਾਂ ਦੇ ਅਗੇਤੀ ਪ੍ਰਬੰਧ ਕਰਨ ਦੇ ਵਿੱਚ ਪੂਰੀ ਤਰਹਾਂ ਨਾਲ ਨਾਕਾਮ ਹੋਈ ਹੈ ਦਾਅਵੇ ਹੋਰ ਸਨ ਪਰ ਨਤੀਜੇ ਹੋਰ ਰਹੇ ਹਨ। ਕਾਹਲੋ ਨੇ ਹੋਰ ਬੋਲਦਿਆਂ ਕਿਹਾ ਕਿ ਵਰਕਰ ਦਾ ਕੋਈ ਕੰਮ ਨਹੀਂ ਹੋ ਰਿਹਾ। ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਘੁਟਣ ਮਹਿਸੂਸ ਹੋਈ ਅਤੇ ਉਹਨਾਂ ਵੱਲੋਂ ਸਾਰੇ ਅਹੁਦਿਆਂ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਅਤੇ ਹੁਣ ਵਾਪਸ ਆਉਣ ਦਾ ਸਵਾਲ ਹੀ ਨਹੀਂ ਹੈ