ਸਿੱਖਿਆ ਵਿਭਾਗ ਵੱਲੋਂ Flood ਪੀੜਤਾਂ ਨੂੰ ਰਾਹਤ ਸਮੱਗਰੀ ਭੇਜਣਾ ਇਕ ਸ਼ਲਾਘਾਯੋਗ ਕਦਮ- ਨਵਦੀਪ ਸਿੰਘ ਪਨੇਸਰ
ਰੋਹਿਤ ਗੁਪਤਾ
ਬਟਾਲਾ, 5 ਸਤੰਬਰ ਸਿੱਖਿਆ ਵਿਭਾਗ ਬਲਾਕ ਬਟਾਲਾ-1 ਦੇ ਸਮੂਹ ਅਧਿਆਪਕਾਂ ਦੁਆਰਾ ਸ. ਜਸਵਿੰਦਰ ਸਿੰਘ ਬੀ.ਪੀ.ਈ.ਓ. ਬਟਾਲਾ -1 ਦੀ ਅਗਵਾਈ ਹੇਠ ਹੜ੍ਹ ਪੀੜਤਾਂ ਲਈ ਲੌੜੀਦੀਂ ਰਾਹਤ ਸਮੱਗਰੀ ਭੇਜੀ ਗਈ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ
ਅਧਿਆਪਕ ਨਵਦੀਪ ਸਿੰਘ ਪਨੇਸਰ ਨੇ ਗੱਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਅਧਿਆਪਕਾ ਦੇ ਇਸ ਜਜਬੇ ਨੂੰ ਦਿਲੋਂ ਸਲਾਮ ਕਰਦੇ ਹਾਂ। ਜੋ ਇੰਨੀ ਵੱਡੀ ਕੁਦਰਤੀ ਕ੍ਰੋਪੀ ਵਿੱਚ ਵੱਧ- ਚੜ੍ਹ ਕੇ ਸਾਥ ਦੇ ਰਹੇ ਹਨ। ਇਸ ਬਲਾਕ ਦੇ ਸਮੂਹ ਅਧਿਆਪਕਾ ਕਈ ਦਿਨ੍ਹਾਂ ਤੋਂ ਇਸ ਰਾਹਤ ਸਮੱਗਰੀ ਨੂੰ ਇੱਕਠਾ ਕਰਨ ਲਈ ਦਿਨ ਰਾਤ ਉਪਰਾਲੇ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਸਿੱਥਿਆ ਅਫਸਰ ( ਐ.ਸਿ/ ਸੈ. ਸਿ ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ, ਜਿਲ੍ਹਾ ਗੁਰਦਾਸਪੁਰ ਇੰਨੀ ਤਰੱਕੀ ਕਰ ਰਿਹਾ ਹੈ।
ਉਨ੍ਹਾਂ ਅੱਜ ਦੇ ਸ਼ੁੱਭ ਦਿਨ ਤੇ ਅਧਿਆਪਕ ਦਿਵਸ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ।