ਭਗਵੰਤ ਮਾਨ ਹੋਰ ਕਿੰਨੇ ਦਿਨ ਰਹਿਣਗੇ ਹਸਪਤਾਲ 'ਚ? ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਸਤੰਬਰ 2025- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹਨ। ਮੁੱਖ ਮੰਤਰੀ ਦੀ ਹਾਲਤ ਨੂੰ ਲੈ ਕੇ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ। ਮੁੱਖ ਮੰਤਰੀ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ ਅਤੇ ਪਹਿਲਾਂ ਨਾਲੋਂ ਜਿਆਦਾ ਸੁਧਾਰ ਹੋਇਆ ਹੈ।
ਹੁਣ ਸਭਨਾਂ ਦੇ ਮਨਾਂ ਵਿੱਚ ਸਵਾਲ ਇਹ ਹੈ ਕਿ ਜਦੋਂ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਤਾਂ, ਮੁੱਖ ਮੰਤਰੀ ਮਾਨ ਕਿੰਨੇ ਦਿਨ ਹੋਰ ਹਸਪਤਾਲ ਵਿੱਚ ਦਾਖ਼ਲ ਰਹਿਣਗੇ? ਇਸ ਦਾ ਜਵਾਬ ਆਪ ਦੇ ਵੱਡੇ ਲੀਡਰ ਮਨੀਸ਼ ਸਿਸੋਦੀਆ ਨੇ ਦਿੱਤਾ ਹੈ।
ਸਿਸੋਦੀਆ ਨੇ ਕਿਹਾ ਕਿ, ਡਾਕਟਰਾਂ ਦੀ ਸਲਾਹ ਮੁਤਾਬਿਕ ਸੀਐੱਮ ਮਾਨ ਅਗਲੇ ਦੋ-ਤਿੰਨ ਦਿਨ ਹੀ ਹਸਪਤਾਲ ਦਾਖ਼ਲ ਰਹਿਣਗੇ। ਉਨ੍ਹਾਂ ਕਿਹਾ ਕਿ, ਡਾਕਟਰਾਂ ਦੀ ਸਲਾਹ ਅਤੇ ਟੈਸਟਾਂ ਤੋਂ ਬਾਅਦ ਹਾਲਤ ਵਿੱਚ ਹੋਰ ਸੁਧਾਰ ਹੋਣ ਮਗਰੋਂ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾਵੇਗਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਹਿਲਾਂ ਨਾਲੋਂ ਜਿਆਦਾ ਸੀਐੱਮ ਮਾਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ।