ਫਗਵਾੜਾ ਨੇੜੇ ਭਿਆਨਕ ਹਾਦਸਾ: ਪੁਲ ਤੋਂ ਡਿੱਗਣ ਕਾਰਨ ਭੈਣ-ਭਰਾ ਦੀ ਮੌਤ
ਫਗਵਾੜਾ, 6 ਸਤੰਬਰ: ਫਗਵਾੜਾ ਦੇ ਪਿੰਡ ਦੁੱਗਾ ਨੇੜੇ ਇੱਕ ਦਿਲ-ਕੰਬਾਊ ਹਾਦਸੇ ਵਿੱਚ, ਸਾਈਕਲ ਸਲਿੱਪ ਹੋਣ ਕਾਰਨ ਪੁਲ ਤੋਂ ਵੇਈਂ ਨਦੀ ਵਿੱਚ ਡਿੱਗਣ ਨਾਲ ਦੋ ਭੈਣ-ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪਾ ਅਤੇ ਪ੍ਰੀਤੀ ਵਜੋਂ ਹੋਈ ਹੈ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਭੈਣ-ਭਰਾ ਸਾਈਕਲ 'ਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲ ਦੀ ਰੇਲਿੰਗ ਨਾ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ, ਜਿਸ ਕਾਰਨ ਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਦੀ ਵਿੱਚ ਜਾ ਡਿੱਗੇ। ਇਸ ਘਟਨਾ ਵਿੱਚ ਦੋਵਾਂ ਦੀ ਜਾਨ ਚਲੀ ਗਈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।