ਸਿਆਪਾ ਪਾਰਟੀ ਬਣੀ ਭਾਜਪਾ; ਸ਼ਿਵਰਾਜ ਚੌਹਾਨ ਦਾ ਹੜ੍ਹ ਪੀੜਤਾਂ ਲਈ ਕੋਝਾ ਤੇ ਅਤਿ ਨਿੰਦਾਯੋਗ ਮਜ਼ਾਕ- ਧਾਲੀਵਾਲ
-ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਕੋਈ ਰਾਹਤ ਪੈਕੇਜ ਜਾਰੀ ਕਰਨ ਦੀ ਬਜਾਏ ਪੰਜਾਬ ਵਿਰੋਧੀ ਨੀਤੀ ਤੇ ਉਤਰੀ-ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 6 ਸਤੰਬਰ 2025- ਵਿਧਾਨ ਸਭਾ ਹਲਕਾ ਅਜਨਾਲਾ ‘ਚ ਰਾਵੀ ਦਰਿਆ ‘ਚ ਆਏ ਭਿਆਨਕ ਹੜਾਂ ਦੇ ਝੰਭੇ ਪੀੜਤਾਂ ਦੇ ਦੁੱਖ ਸੁੱਖ ‘ਚ ਸ਼ਾਮਲ ਹੋ ਕੇ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਆ ਰਹੀ ਲੋੜੀਂਦੀ ਰਾਹਤ ਸਮੱਗਰੀ ਵੰਡਣ ‘ਚ ਦਿਨੇ ਰਾਤ ਪ੍ਰਮੁੱਖ ਭੂਮਿਕਾ ਨਿਭਾਅ ਕੇ ਆਪਣੇ ਮਿਸ਼ਨ “ਜਿੰਨੇ ਜੋਗਾ ਹਾਂ-ਲੋਕਾਂ ਜੋਗਾ ਹਾਂ” ਦੇ ਨਾਇਕ ਵਜੋਂ ਉਭਰ ਰਹੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਤੇ ਕੇਂਦਰੀ ਸਰਕਾਰ ਇਨ੍ਹਾਂ ਭਿਆਨਕ ਹੜਾਂ ‘ਚ ਬਿਪਤਾ ਮਾਰੇ ਪੀੜਤਾਂ ਲਈ ਦੁੱਖ ਦੀ ਘੜੀ ‘ਚ ਸਹਾਰਾ ਬਨਣ ਦੀ ਬਜਾਏ ਪੰਜਾਬ ਭਾਜਪਾ ਜੋ ਪੰਜਾਬ ਤੇ ਪੰਜਾਬੀਅਤ ਵਿਰੋਧੀ ਨੀਤੀਆਂ ਕਾਰਣ ਕਥਿਤ ਤੌਰ ਤੇ ਸਿਆਪਾ ਪਾਰਟੀ ਬਣ ਚੁੱਕੀ ਹੈ, ਦੇ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਗੁੰਮਰਾਹਕੁੰਨ ਪ੍ਰਚਾਰ ਤੋਂ ਉਤੇਜਿਤ ਹੋ ਕੇ ਪੰਜਾਬ , ਪੰਜਾਬੀਅਤ ਵਿਰੋਧੀ ਕੋਝਾ ਤੇ ਅਤਿ ਨਿੰਦਾਯੋਗ ਮਜਾਕ ਉਗਲ ਰਹੀ ਹੈ।
ਜਿਸਦਾ ਅੱਜ ਪ੍ਰਤੱਖ ਪ੍ਰਮਾਣ ਪੰਜਾਬ ਵਾਸੀਆਂ ਨੂੰ ਉਦੋਂ ਵੇਖਣ ਨੂੰ ਮਿਲਿਆ ਜਦੋਂ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਚੌਹਾਨ ਵਲੋਂ 2 ਦਿਨ ਪਹਿਲਾਂ ਹਲਕਾ ਅਜਨਾਲਾ ‘ਚ ਰਾਵੀ ਦਰਿਆ ਦੇ ਹੜ੍ਹ ਪੀੜਤਾਂ ਸਮੇਤ ਪੰਜਾਬ ਦੇ ਹੋਰਨਾਂ ਖੇਤਰਾਂ ‘ਚ ਹੜ੍ਹ ਪੀੜਤਾਂ ਦਾ ਅੱਖੀ ਡਿੱਠਾ ਤਬਾਹੀ ਦਾ ਮੰਜ਼ਰ ਵੇਖਦਿਆਂ ਪੰਜਾਬ ਦੇ ਹੜ੍ਹਾਂ ਦੀ ਤਰਾਸਦੀ ਨੂੰ ਫਸਲਾਂ ਦੇ ਮੁਕੰਮਲ ਖ਼ਰਾਬੇ ਸਮੇਤ ਲੋਕਾਂ ਦੇ ਜਾਨੀ ਮਾਲੀ ਹੋਈ ਵੱਡੇ ਪੱਧਰ ਤੇ ਤਬਾਹੀ ਦੀ ਜ਼ਲ ਪਰਲੋ ਨਾਲ ਤੁਲਨਾ ਕਰਨ ਪਿੱਛੋਂ ਦਿੱਲੀ ਵਾਪਸ ਪਰਤ ਕੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੋਈ ਫੌਰੀ ਤੌਰ ਤੇ ਰਾਹਤ ਵਿੱਤੀ ਪੈਕੇਜ ਨਹੀਂ ਕੀਤਾ ਸਗੋਂ ਉਲਟਾ ਪੰਜਾਬ ਸਰਕਾਰ ਨੂੰ ਹੀ ਹੜ੍ਹਾਂ ਦੀ ਕ੍ਰੋਪੀ ਲਈ ਕਥਿਤ ਘਿਣਾਉਣੇ ਨਜਾਇਜ਼ ਰੇਤ ਖਣਣ ਦੇ ਕਥਿਤ ਝੂਠੇ ਬੇੁਨਿਆਦ ਤੇ ਨਿਰਅਧਾਰ ਦੋਸ਼ਾ ਦੇ ਕਟਹਿਰੇ ‘ਚ ਖੜੇ ਕਰਦੇ ਹੋਏ ਪੰਜਾਬ ਲਈ ਰਾਹਤ ਪੈਕੇਜ ਦੇਣ ਤੋਂ ਪੱਲਾ ਝਾੜਦੇ ਨਜ਼ਰ ਆਏ ਹਨ। ਸ. ਧਾਲੀਵਾਲ ਨੇ ਅੱਜ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪਣੇ ਮਿਸ਼ਨ ਮੁਤਾਬਿਕ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪ੍ਰਭਾਵਿਤ ਇਲਾਕੇ ‘ਚ ਰਵਾਨਾ ਹੋਣ ਮੌਕੇ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਧਾਲੀਵਾਲ ਨੇ ਪੰਜਾਬ ਦੇ ਦਰਿਆਵਾਂ ‘ਚ ਰੇਤ ਦੀ ਨਜਾਇਜ਼ ਖਣਣ ਦੇ ਕਥਿਤ ਦੋਸ਼ਾਂ ਦੇ ਜੁਆਬ ‘ਚ ਕੇਂਦਰੀ ਖੇਤੀ ਮੰਤਰੀ ਸ੍ਰੀ ਚੌਹਾਨ ਨੂੰ ਸਪੱਸ਼ਟ ਕੀਤਾ ਕਿ ਅਜਨਾਲਾ ਹਲਕੇ ‘ਚੋਂ ਵਹਿੰਦੇ ਕੌਮਾਂਤਰੀ ਰਾਵੀ ਦਰਿਆ , ਜੋ ਭਾਰਤ ਪਾਕਿ ਕੌਮਾਂਤਰੀ ਸਰਹੱਦ ਨੂੰ ਵੀ ਛੂੰਹਦਾ ਹੈ, ਦੇ ਨੇੜੇ ਤੇੜੇ 5 ਕਿਲੋਮੀਟਰ ਦੇ ਖੇਤਰ ‘ਚ ਸੁਰੱਖਿਆ ਲਈ ਤਾਇਨਾਤ ਬੀਐਸਐਫ ਤੇ ਫੌਜ ਵਲੋਂ ਰੇਤ ਤੇ ਮਿੱਟੀ ਦੀ ਖੁਦਾਈ ਲਈ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਫਿਰ ਵੀ ਜੇਕਰ ਰਾਵੀ ਦਰਿਆ ‘ਚੋਂ ਨਜਾਇਜ਼ ਮਾਈਨਿੰਗ ਹੋ ਰਹੀ ਸੀ ਤਾਂ ਸਿੱਧੇ ਤੌਰ ਤੇ ਹੀ ਇਸ ਅਪਰਾਧ ਲਈ ਕੇਂਦਰ ਦੀ ਭਾਜਪਾ ਸਰਕਾਰ ਹੀ ਜਿੰਮੇਵਾਰ ਹੈ ਕਿਉਂਕਿ ਕੇਂਦਰੀ ਸੁਰੱਖਿਆ ਬੱਲ ਸਿੱਧੇ ਤੌਰ ਤੇ ਕੇਂਦਰੀ ਸਰਕਾਰ ਦੇ ਅਧੀਨ ਹਨ।
ਧਾਲੀਵਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੇ ਵਿਚਾਰਧਾਰਕ ਬਿਆਨ ‘ਚ ਇਹ ਵੀ ਪ੍ਰਵਾਣ ਕਰ ਚੁੱਕੇ ਹਨ ਕਿ ਪੰਜਾਬ ‘ਚ ਲੰਮੇ ਸਮੇਂ ਤੋਂ ਬਣੇ ਦਰਿਆਵਾਂ ਕੰਢੇ ਧੁਸੀ ਬੰਨ੍ਹ ਕਮਜ਼ੋਰ ਪੈਣ ਕਾਰਣ ਤੱਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਕੇਂਦਰੀ ਭਾਜਪਾ ਸਰਕਾਰ ਵਲੋਂ ਆਪਣੇ ਸਾਲ 1999 ਤੋਂ ਸਾਲ 2004 ਤਕ ਆਪਣੇ ਕਾਰਜਕਾਲ ਦੌਰਾਨ ਪੰਜਾਬ ‘ਚ ਕੁੱਝ ਥਾਵਾਂ ਤੇ ਕੁੱਝ ਥਾਵਾਂ ਤੇ ਕਮਜ਼ੋਰ ਪਏ ਧੁੱਸੀ ਬੰਨ੍ਹਾਂ ਦੀ ਮਜਬੂਤੀ ਲਈ ਮੁਰੰਮਤ ਕਰਵਾਈ ਸੀ। ਸ: ਧਾਲੀਵਾਲ ਨੇ ਕੇਂਦਰੀ ਮੰਤਰੀ ਚੌਹਾਨ ਦੇ ਬਿਆਨ ਨੂੰ ਘੋਰ ਨਿੰਦਾਯੋਗ ਕਰਾਰ ਦਿੱਤਾ ਤੇ ਕਿਹਾ ਕਿ ਪੰਜਾਬ ‘ਚ ਆਏ ਜ਼ਲ ਪਰਲੋ ਹੜ੍ਹਾਂ ਲਈ ਮੌਜੂਦਾ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਆਪਣੀ ਲਾਪਰਵਾਹੀ ਪ੍ਰਵਾਣ ਕਰਨ ਦੀ ਬਜਾਏ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਦੀ ਕਹਾਵਤ ਅਨੁਸਾਰ ਹੜਾਂ ਨਾਲ ਮੱਚੀ ਅੰਨ੍ਹੀ ਤਬਾਹੀ ਲਈ ਪੰਜਾਬ ਸਰਕਾਰ ਨੂੰ ਝੂਠੇ ਤੇ ਬੇਬੁਨਿਆਦ ਦੋਸ਼ਾਂ ਦੇ ਕਟੋਹਰੇ ‘ਚ ਕਿਉਂ ਖੜੇ ਕਰਨ ਤੇ ਤੁਲੀ ਹੋਈ ਹੈ ? ਜਦੋਂਕਿ ਬਕੌਲ ਕੇਂਦਰੀ ਮੰਤਰੀ ਚੌਹਾਨ ਅਨੁਸਾਰ ਕੇਂਦਰ ‘ਚ ਪਿਛਲੇ 2014 ਸਾਲ ਤੋਂ ਸੱਤਾ ਤੇ ਕਾਬਜ਼ ਭਾਜਪਾ ਵਲੋਂ ਆਪਣੇ 11 ਸਾਲ ਦੇ ਕਾਰਜਕਾਲ ‘ਚ ਅਤੇ ਇਸ ਤੋਂ ਪਹਿਲਾਂ ਸਾਲ 2004 ਤੋਂ ਕੇਂਦਰੀ ਸੱਤਾ ਤੇ ਕਾਬਜ ਰਹੀ ਸਾਲ 2014 ਦੀਆਂ ਚੋਣਾਂ ਤੱਕ 10 ਸਾਲ ਦੇ ਆਪਣੇ ਕਾਰਜਕਾਲ ‘ਚ ਕੇਂਦਰੀ ਕਾਂਗਰਸ ਸਰਕਾਰ ਸਮੇਤ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਵਲੋਂ ਪੰਜਾਬ ਦੇ ਨਾਜੁਕ ਧੂੱਸੀ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੋਈ ਉਚਿਤ ਕਦਮ ਨਹੀਂ ਚੁੱਕਿਆ ਗਿਆ । ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਕੇਂਦਰੀ ਭਜਾਪਾ ਸਰਕਾਰ ਦਾ ਵਾਰ ਵਾਰ ਦਰਵਾਜਾ ਖੜਕਾਉਣ ਲਈ ਹੜ੍ਹਾਂ ਦੇ ਅਗਾਊਂ ਰੋਕੂ ਪਬੰਧਾਂ ਲਈ ਬਣਾਈ ਗਈ ਕਾਰਜ ਯੋਜਨਾ ਦੀ ਰਾਸ਼ੀ ਮੰਜੂਰ ਕਰਵਾਉਣ ਲਈ ਦਿੱਲੀ ਵੱਲ ਗੇੜਾ ਤੇ ਗੇੜਾ ਲਗਾ ਰਹੇ ਸਨ। ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ । ਉਨ੍ਹਾਂ ਨੇ ਇਹ ਵੀ ਇੰਕਸਾਫ ਕੀਤਾ ਕਿ ਅਜਨਾਲਾ ਖੇਤਰ ‘ਚ ਕੌਮਾਂਤਰੀ ਰਾਵੀ ਦਰਿਆ ਨੇੜੈ ਸਥਿਤ ਬੀਐਸਐਫ ਦੀਆਂ ਚੌਂਕੀਆਂ ਨੂੰ ਹੜ੍ਹਾਂ ਦੀ ਕਰੋਪੀ ਤੋਂ ਸੁਰੱਖਿਅਤ ਰੱਖਣ ਲਈ 40 ਕਰੋੜ ਰੁਪਏ ਦਾ ਕੇਂਦਰ ਸਰਕਾਰ ਕੋਲ ਵਿਸ਼ੇਸ਼ ਪੈਕੇਜ ਦੀ ਯੋਜਨਾ ਭੇਜ ਕੇ ਗੁਹਾਰ ਲਗਾਈ ਸੀ ਅਤੇ ਕਰੀਬ 2 ਮਹੀਨੇ ਪਹਿਲਾਂ 2 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਉਚੇਚੇ ਤੌਰ ਤੇ ਪੁੱਜ ਕੇ ਕੇਂਦਰੀ ਜ਼ਲ ਸਰੋਤ ਮੰਤਰੀ ਆਰ ਸੀ ਪਾਟਿਲ ਨਾਲ ਲੰਮੀ ਮੀਟਿੰਗ ਦੌਰਾਨ ਇਹ ਸਹਿਮਤੀ ਬਣਾਉਣ ਅਤੇ ਇਹ ਭਰੋਸਾ ਲੈਣ ਚ ਸਫਲ ਰਹੇ ਸਨ ਕਿ ਬੀਐਸਐਫ ਦੀਆਂ ਚੌਂਕੀਆਂ ਨੂੰ ਅਗਾਮੀ ਬਰਸਾਤਾਂ ‘ਚ ਹੜ੍ਹਾਂ ਦੇ ਅਥਰੇ ਪਾਣੀ ਦੇ ਵਹਾਅ ਦੀ ਚੁੰਗਲ ਤੋਂ ਬਚਾਉਣ ਲਈ 40 ਕਰੋੜ ਰੁਪਏ ਦਾ ਪੈਕੇਜ ਜਲਦੀ ਜਾਰੀ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜੇਕਰ ਬੀਐਸਐਫ ਦੀਆਂ ਚੌਂਕੀਆਂ ਨੂੰ ਹੜਾਂ ਦੀ ਕਰੋਪੀ ਤੋਂ ਬਚਾਉਣ ਲਈ ਕੇਂਦਰੀ ਪੈਕੇਜ ਮਿਿਲਆ ਹੁੰਦਾ ਤਾਂ ਅੱਜ ਬੀਐਸਐਫ ਦੀਆਂ ਚੌਕੀਆਂ ਹੜਾਂ ਦੇ ਪਾਣੀ ਦੀ ਮਾਰ ਤੋਂ ਬੱਚ ਸਕਦੀਆਂ ਸਨ। ਸ: ਧਾਲੀਵਾਲ ਨੇ ਕੇਂਦਰੀ ਖੇਤੀ ਮੰਤਰੀ ਸ੍ਰੀ ਚੌਹਾਨ ਨੂੰ ਆਪਣੀ ਅਲੋਚਣਾ ਦੇ ਘੇਰੇ ਵਿੱਚ ਲਿਆਉਂਦਿਆਂ ਇਹ ਵੀ ਪ੍ਰਗਟਾਵਾ ਕੀਤਾ ਕਿ 2 ਦਿਨ ਪਹਿਲਾਂ ਅਜਨਾਲਾ ਹਲਕੇ ‘ਚ ਹੜ੍ਹ ਪੀੜਤਾਂ ਦੀ ਸੁੱਧ ਲੈਣ ਆਏ ਕੇਂਦਰੀ ਮੰਤਰੀ ਚੌਹਾਨ ਕੋਲ ਅਜਨਾਲਾ ਸਰਹੱਦੀ ਖਿਤਾ ਹੋਣ ਦੇ ਮੱਦੇਨਜ਼ਰ ਹੜ੍ਹਾਂ ਦੇ ਸੰਕਟ ‘ਚੋਂ ਕੱਢਣ ਲਈ ਲੋਕਾਂ ਦੇ ਮੁੜ ਵਸੇਬੇ ਲਈ 2 ਹਜਾਰ ਕਰੋੜ ਰੁੋੋਪਏ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ ਪੰਜਾਬ ਦੇ ਰੁੱਕੇ ਹੋਏ ਕੇਂਦਰ ਸਰਕਾਰ ਵੱਲ ਬਕਾਇਆ 60 ਹਜਾਰ ਕਰੋੜ ਰੁਪਏ ਫੰਡ ਜਾਰੀ ਕਰਨ ਲਈ ਆਪਣੇ ਸਾਥੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁੱਡੀਆ ਦੀ ਮੌਜੂਦਗੀ ‘ਚ ਮੰਗ ਪੱਤਰ ਦਿੱਤਾ ਸੀ। ਅਤੇ ਇਸੇ ਤਰਾਂ ਕਰੀਬ 4 ਦਿਨ ਪਹਿਲਾਂ ਹਲਕਾ ਅਜਨਾਲਾ ‘ਚ ਹੜ ਰਾਹਤ ਕੈਂਪਾਂ ਦਾ ਜਾਇਜ਼ਾ ਲੈਣ ਤੇ ਹੜ੍ਹ ਪੀੜਤਾਂ ਦਾ ਵੀ ਅੱਖੀ ਡਿੱਠਾ ਹਾਲ ਵੇਖਣ ਲਈ ਪੁੱਜੇ ਗਵਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਵੀ ਹਲਕਾ ਅਜਨਾਲਾ ਦੇ ਹੜ੍ਹ ਪੀੜਤਾਂ ਦੇ ਪੁਨਰ ਵਸੇਬੇ ਲਈ 2 ਹਜਾਰ ਕਰੋੜ ਰੁਪਏ ਦਾ ਕੇਂਦਰ ਸਰਕਾਰ ਕੋਲੋਂ ਰਾਹਤ ਪੈਕੇਜ ਜਾਰੀ ਕਰਵਾਉਣ ਲਈ ਬਕਾਇਦਾ ਮੰਗ ਪੱਤਰ ਦਿੱਤਾ ਸੀ। ਪਰ ਘੋਰ ਚਿੰਤਾ ਦੀ ਗੱਲ ਹੈ ਕਿ ਅਜੇ ਤੱਕ ਇਕ ਨਵਾਂ ਪੈਸਾ ਵੀ ਰਾਹਤ ਪੈਕੇਜ ਵਜੋਂ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤਾ । ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਹੜਾਂ ‘ਚ ਮਰੇ ਪਸ਼ੂ ਧਨ ਅਤੇ ਹੜਾਂ ਦੇ ਪਾਣੀ ਕਾਰਣ ਲੱਗਣ ਵਾਲੀਆਂ ਗੰਭੀਰ ਬਿਮਾਰੀਆਂ ਕਾਰਣ ਜਿੰਨ੍ਹਾਂ ਲੋਕਾਂ ਦੀ ਬਦਕਿਸਮਤੀ ਨਾਲ ਮੌਤ ਹੋ ਜਾਵੇਗੀ,ਉਨ੍ਹਾਂ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਜਿੰਮੇਵਾਰ ਹੋਵੇਗੀ।