← ਪਿਛੇ ਪਰਤੋ
ਮੀਂਹ ਕਾਰਨ ਭਾਰੀ ਤਬਾਹੀ! ਲੁਧਿਆਣੇ ਦੀਆਂ ਸੜਕਾਂ ਬਣੀਆਂ ਖੱਡ 'ਤੇ ਖੂਹ
ਸੁਖਮਿੰਦਰ ਭੰਗੂ
ਲੁਧਿਆਣਾ 2 ਸਤੰਬਰ 2025 ਲਗਾਤਾਰ ਕਈ ਦਿਨਾਂ ਤੋਂ ਬਰਸਾਤ ਪੈਣ ਨਾਲ ਸੜਕਾਂ ਕਈ ਜਗਹਾ ਤੋਂ ਧਸ ਵੀ ਰਹੀਆਂ ਹਨ ਤੇ ਕਈ ਜਗ੍ਹਾ ਟੋਏ ਪੈ ਰਹੇ ਹਨ। ਇਸੇ ਹੀ ਤਰ੍ਹਾਂ ਦਾ ਮਾਮਲਾ ਕਈ ਦਿਨਾਂ ਤੋਂ ਵੇਖਣ ਨੂੰ ਆ ਰਿਹਾ ਹੈ । ਬਰਸਾਤ ਦੇ ਦਿਨਾਂ ਕਾਰਨ ਜਗਰਾਉਂ ਪੁਲ ਤੋਂ ਜਿਹੜੀ ਸੜਕ ਪੁਰਾਣੇ ਲੁਧਿਆਣੇ ਨੂੰ ਤੇ ਨਵੇਂ ਲੁਧਿਆਣੇ ਨੂੰ ਜੋੜਦੀ ਹੈ ਜਦੋਂ ਉਸ ਤਰਫ ਤੋਂ ਭਾਰਤ ਨਗਰ ਚੌਂਕ ਵੱਲ ਜਾਂਦੇ ਆ ਤਾਂ ਸੜਕ ਤੇ ਕਾਫੀ ਵੱਡੇ ਵੱਡੇ ਟੋਏ ਪੈ ਚੁੱਕੇ ਹਨ । ਮੀਹ ਦਾ ਪਾਣੀ ਖੜਾ ਹੋਣ ਕਰਕੇ ਕਈ ਵਾਰ ਲੋਕ ਉਸ ਵਿੱਚ ਡਿੱਗ ਵੀ ਜਾਂਦੇ ਹਨ ਤੇ ਗੱਡੀਆਂ ਵੀ ਖਰਾਬ ਹੋ ਜਾਂਦੀਆਂ ਹਨ। ਗੱਡੀਆਂ ਨੁਕਸਾਨੀਆਂ ਜਾਂਦੀਆਂ ਹਨ ਮਹਿੰਗੀਆਂ ਮਹਿੰਗੀਆਂ ਗੱਡੀਆਂ ਜੋ ਟੋਇਆ ਚ ਪੈਣ ਕਾਰਨ ਕਿਸੇ ਦਾ ਟਾਇਰ ਫਟ ਜਾਂਦਾ ਹੈ ਕਿਸੇ ਦੇ ਕੁਛ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨੁਕਸਾਨ ਲੁਧਿਆਣਾ ਵਾਸੀਆਂ ਨੂੰ ਝੱਲਣੇ ਪੈ ਰਹੇ ਹਨ।। ਇਸੇ ਜਗ੍ਹਾ ਉੱਪਰ ਪਿਛਲੇ ਦੋ ਤਿੰਨ ਵਾਰੀ ਟੈਂਪਰੇਰੀ ਹੱਲ ਜੋ ਕਿ ਬੀ ਆਰ ਐਂਡ ਵਿਭਾਗ ਵੱਲੋਂ ਕੇਰੀ ਤੇ ਲੁਕ ਜਿਹੀ ਪਾ ਕੇ ਉਹਨਾਂ ਟੋਇਆਂ ਨੂੰ ਭਰਿਆ ਗਿਆ ਸੀ। ਪਰ ਇੱਕ ਦੋ ਦਿਨ ਬਾਅਦ ਹੀ ਉਹ ਟੋਏ ਫਿਰ ਦੁਬਾਰਾ ਖਾਲੀ ਹੋ ਜਾਂਦੇ ਹਨ ਤੇ ਵਾਹਨ ਫੇਰ ਨੁਕਸਾਨੇ ਜਾਂਦੇ ਹਨ। ਅੱਜ ਜਦੋਂ ਲਗਾਤਾਰ ਦੋ ਤਿੰਨ ਦਿਨਾਂ ਦੀ ਬਰਸਾਤ ਤੋਂ ਬਾਅਦ ਉੱਥੇ ਦੇਖਿਆ ਗਿਆ ਤਾਂ ਉਸ ਵਿਭਾਗ ਦੇ ਕਰਮਚਾਰੀ ਅਤੇ ਸੁਪਰਵਾਈਜ਼ਰ ਮਿੱਟੀ ਅਤੇ ਛੋਟੇ ਛੋਟੇ ਪੱਥਰ ਉਸ ਜਗ੍ਹਾ ਤੇ ਸਿੱਟ ਕੇ ਉਹਨਾਂ ਟੋਇਆਂ ਨੂੰ ਭਰ ਰਹੇ ਸਨ ਤਾਂ ਪਾਣੀ ਖੜਾ ਹੋਣ ਕਰਕੇ ਸਾਰੀ ਮਿੱਟੀ ਕੁਝ ਕ ਤਾਂ ਮਿੱਟੀ ਜੰਮ ਗਈ ਤੇ ਕੁਝ ਮਿੱਟੀ ਲੋਕਾਂ ਦੀਆਂ ਗੱਡੀਆਂ ਦੇ ਟਾਇਰਾਂ ਨਾਲ ਅੱਗੇ ਚਲੀ ਗਈ । ਚਿੱਕੜ ਬਣਨ ਕਾਰਨ ਬਹੁਤ ਹੀ ਭਿਆਨਕ ਮੰਜਰ ਬਣਿਆ ਹੋਇਆ ਸੀ। ਜਦੋਂ ਐਸਡੀਓ ਕਰਨ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਜੋ ਮਟੀਰੀਅਲ ਹਾਜਰ ਸੀ ਉਹਨਾਂ ਨੇ ਇਹ ਭਿਜਵਾ ਕੇ ਕੰਮ ਚਾਲੂ ਕਰਵਾ ਤਾ ਹੈ ਤੇ ਇੱਕ ਦੋ ਦਿਨਾਂ ਵਿੱਚ ਹੀ ਇਸ ਦਾ ਸਥਾਈ ਹੱਲ ਹੋ ਜਾਵੇਗਾ। ਦੂਜੇ ਪਾਸੇ ਰੋਡ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਲਗਾਏ ਜਾਂਦੇ ਹਨ ਜੋ ਕਿ ਲੋਕਾਂ ਦੀ ਸਹੂਲਤ ਲਈ ਖਰਚ ਕੀਤੇ ਜਾਂਦੇ ਹਨ ਪਰ ਲੱਗਦਾ ਹੈ ਉਹ ਪੈਸੇ ਇੱਥੇ ਨਹੀਂ ਖਰਚੇ ਜਾਂਦੇ ਜੇ ਨਹੀਂ ਖਰਚ ਜਾਂਦੇ ਤਾਂ ਉਹ ਕਿੱਥੇ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ । ਇਹ ਸਮੱਸਿਆ ਕਿੰਨੇ ਦਿਨਾਂ ਚ ਚੱਲ ਰਹੀ ਹੈ ਜਦੋਂ ਕਿ ਬੀ ਐਂਡ ਆਰ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇਹ ਇਸਦਾ ਸਥਾਈ ਹੱਲ ਜਲਦੀ ਤੋਂ ਜਲਦੀ ਕੰਮ ਤੇ ਲੋਕਾਂ ਨੂੰ ਸਹੂਲਤ ਮੁਹਈਆ ਕਰਾਉਣ।
Total Responses : 1003