ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ- ਡਾਕਟਰ ਪ੍ਰਭਜੋਤ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ 6 ਅਗਸਤ 2025-ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ ਜੀ ਦੀ ਪ੍ਰਧਾਨਗੀ ਹੇਠ ਮਾਂ ਦੇ ਦੁੱਧ ਦੀ ਮਹੱਤਾ ਬਾਰੇ ਪੀ.ਪੀ.ਈ ਯੂਨਿਟ ਤਹਿਤ ਇੱਕ ਸਮਾਗਮ ਕੀਤਾ ਗਿਆ।ਇਸ ਮੌਕੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ। ਹਾਜਰ ਮਾਵਾਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਮਾਵਾਂ ਨੂੰ ਸਤਨ ਪਾਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾਕਟਰ ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਜਨਮ ਤੋਂ ਲੈ ਕੇ ਛੇ ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਬੱਚੇ ਲਈ ਪੂਰਨ ਖੁਰਾਕ ਹੈ। ਇਹ ਬੱਚੇ ਨੂੰ ਇਨਫੈਕਸ਼ਨ, ਬਿਮਾਰੀਆਂ, ਅਤੇ ਕਈ ਹੋਰ ਸੰਕਰਮਣ ਤੋਂ ਬਚਾਉਂਦਾ ਹੈ।
ਮਾਵਾਂ ਨੂੰ ਕੋਲੋਸਟ੍ਰਮ (ਪਹਿਲਾ ਪੀਲਾ ਦੁੱਧ) ਦੇਣ ਦੀ ਮਹੱਤਤਾ ਦੱਸੀ ਗਈ ਜੋ ਬੱਚੇ ਲਈ ਪਹਿਲਾ ਟੀਕਾ ਮੰਨਿਆ ਜਾਂਦਾ ਹੈ। ਬੱਚੇ ਨੂੰ 6 ਮਹੀਨੇ ਤੋਂ ਬਾਦ ਉਪਰਲੀ ਖੁਰਾਕ ਸ਼ੁਰੂ ਕੀਤੀ ਜਾਂਦੀ ਹੈ ਅਤੇ 2 ਸਾਲ ਤੱਕ ਮਾਂ ਦਾ ਦੁੱਧ ਜਾਰੀ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਅਤੇ ਜਿਲਾ ਟੀਕਾਕਰਨ ਅਫ਼ਸਰ ਡਾਕਟਰ ਮਮਤਾ ਨੇ ਦੱਸਿਆ ਕਿ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਜਾ ਰਿਹਾ ਹੈ। ਜਣੇਪੇ ਤੋਂ ਪਹਿਲਾਂ ਹੀ ਮਾਵਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ। ਇਸ ਮੌਕੇ ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ, ਡਾਕਟਰ ਵੰਦਨਾ, ਜਿਲਾ ਸਕੂਲ ਹੈਲਥ ਕਲੀਨਿਕ ਇੰਚਾਰਜ ਡਾਕਟਰ ਭਾਵਨਾ ਸ਼ਰਮਾ ਅਤੇ ਸਮੂਹ ਸਟਾਫ਼ ਹਾਜਰ ਸਨ।