ਬਰਸਾਤੀ ਡਰੇਨ ਵਿੱਚ ਦੋ ਵਿਅਕਤੀਆਂ ਦੇ ਡੁੱਬਣ ਦਾ ਮਾਮਲਾ; ਇੱਕ ਦੀ ਮਿਲੀ ਲਾਸ਼
ਪਹਿਲੇ ਨੂੰ ਬਚਾਉਂਦਿਆ ਮਾਰੀ ਸੀ ਡਰੇਠ ਵਿੱਚ ਛਾਲ
ਰੋਹਿਤ ਗੁਪਤਾ
ਗੁਰਦਾਸਪੁਰ , 06 ਅਗਸਤ 2025- ਗੁਰਦਾਸਪੁਰ ਦੇ ਪਿੰਡ ਸਿੰਘੋਵਾਲ ਦੇ ਨਜ਼ਦੀਕ ਸੱਕੀ ਡਰੇਨ ਵਿੱਚ ਬੀਤੀ ਦਿਨੀ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਸੀ ਜਿਨਾਂ ਵਿੱਚੋਂ ਇੱਕ ਵਿਅਕਤੀ ਵੀਰ ਮਸੀਹ ਜੋ ਪਿੰਡ ਚਗੋਵਾਲ ਦਾ ਰਹਿਣਾ ਰਹਿਣ ਵਾਲਾ ਸੀ , ਪੈਰ ਫਿਸਲਨ ਕਾਰਨ ਇਸ ਡਰੇਨ ਵਿੱਚ ਡਿੱਗ ਪਿਆ ਸੀ ਤੇ ਉਸ ਨੂੰ ਲੱਭਣ ਲਈ ਪਿੰਡ ਮੁਕੰਦਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਡਰੇਨ ਵਿੱਚ ਛਾਲ ਮਾਰੀ ਤਾਂ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਗੋਤਾਖੋਰ ਬੁਲਾਏ ਗਏ ਸੀ ਅਤੇ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਉਹਨਾਂ ਵਿੱਚੋਂ ਇੱਕ ਗੁਰਦੀਪ ਸਿੰਘ ਦੀ ਲਾਸ਼ ਮਿਲ ਗਈ ਹੈ । ਗੋਤਾਖੋਰਾ ਵੱਲੋਂ ਲਾਸ਼ ਨੂੰ ਕੱਢਿਆ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਰਿਵਾਰ ਵੱਲੋਂ ਸੰਪਰਕ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਤਾਂ ਜੋ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ । ਡਰੇਨ ਵਿੱਚ ਪੈਰ ਫਿਸਲਨ ਕਾਰਨ ਡਿੱਗੇ ਦੂਸਰੇ ਨੌਜਵਾਨ ਵੀਰ ਮਸੀਹ ਦੀ ਗੋਤਾਖੋਰਾਂ ਵੱਲੋਂ ਹਜੇ ਵੀ ਭਾਲ ਕੀਤੀ ਜਾ ਰਹੀ ਹੈ।