ਕਲਾਨੌਰ ਨੂੰ ਮਿਲਿਆ ਨਵਾਂ ਬੀਡੀਪੀਓ, ਸੁਰਜੀਤ ਬਰਾੜ ਨੇ ਸੰਭਾਲਿਆ ਅਹੁਦਾ
ਮੁਹਾਲੀ ਤੋਂ ਤਬਦੀਲ ਹੋ ਕੇ ਆਏ ਹਨ ਸੁਰਜੀਤ ਸਿੰਘ ਬਰਾੜ
ਰੋਹਿਤ ਗੁਪਤਾ
ਗੁਰਦਾਸਪੁਰ 21 ਜੁਲਾਈ 2025: ਕਸਬਾ ਕਲਾਨੌਰ ਦੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਅਹੁਦੇ ਤੇ ਸੁਰਜੀਤ ਸਿੰਘ ਬਰਾੜ ਨੇ ਜੁਆਇਨ ਕਰ ਲਿਆ ਹੈ। ਬੀਡੀਪੀਓ ਸੁਰਜੀਤ ਸਿੰਘ ਬਰਾੜ ਪਹਿਲਾਂ ਮੋਹਾਲੀ ਵਿਖੇ ਬਤੌਰ ਬੀ. ਡੀ.ਪੀ . ਓ. ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹ ਪਹਿਲਾਂ ਵੀ ਇੱਕ ਲੰਬਾ ਅਰਸਾ ਕਲਾਨੌਰ ਬੀਡੀਪੀਓ ਦੇ ਤੌਰ ਤੇ ਤੈਨਾਤ ਰਹੇ ਹਨ ਅਤੇ ਹੁਣ ਮੁੜ ਤੋਂ ਇੱਥੇ ਬਤੌਰ ਬੀਡੀਪੀਓ ਕੰਮ ਕਰਨਗੇ। ਇਸ ਸਬੰਧੀ ਦਫਤਰ ਪਹੁੰਚਣ ਤੇ ਉਨਾਂ ਦਾ ਕਲਾਨੌਰ ਦੇ ਮੋਹਤਬਰ ਨਾਗਰਿਕਾਂ ਸਮੇਤ ਸਰਕਾਰੀ ਅਮਲੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।